BREAKING NEWS
Search

ਇਥੇ ਕੋਰੋਨਾ ਨੇ ਕਰਤੀ ਅਖੀਰ,ਸਿਰਫ ਇੱਕ ਬੰਦੇ ਨੂੰ ਛੱਡਕੇ ਬਾਕੀ ਸਾਰੇ ਪਿੰਡ ਦੀ ਰਿਪੋਰਟ ਆਈ ਪੌਜੇਟਿਵ,ਬਾਹਰੋਂ ਆਉਣ ਵਾਲਿਆਂ ਤੇ ਲੱਗੀ ਪਾਬੰਦੀ

ਬਾਹਰੋਂ ਆਉਣ ਵਾਲਿਆਂ ਤੇ ਲੱਗੀ ਪਾਬੰਦੀ

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਦੁਬਾਰਾ ਫਿਰ ਤੋਂ ਆਪਣੀ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸ਼ੁਰੂ ਹੋਈ ਦੂਜੀ ਲਹਿਰ ਦੇ ਕਾਰਨ ਤਾਲਾਬੰਦੀ ਕੀਤੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਹਾੜੀ ਖੇਤਰਾਂ ਵਿੱਚ ਪੈ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਦਾ ਕਹਿਰ ਵਧਿਆ ਹੈ। ਜਿਸ ਕਾਰਨ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।

ਦੇਸ਼ ਅੰਦਰ ਵਧ ਰਹੇ ਕਰੋਨਾ ਕੇਸਾਂ ਨੂੰ ਲੈ ਕੇ ਸਰਕਾਰ ਵੀ ਚਿੰਤਾ ਵਿੱਚ ਹੈ । ਜਿੱਥੇ ਸਰਕਾਰ ਵੱਲੋਂ ਸਭ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕਰੋਨਾ ਦੇ ਵਧ ਰਹੇ ਪ੍ਰਭਾਵ ਦੇ ਕਾਰਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਨੂੰ ਛੱਡ ਕੇ ਸਾਰੇ ਪਿੰਡ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਦੇ ਪਿੰਡ ਥੋਰੰਗ ਦੀ ਦੱਸੀ ਜਾ ਰਹੀ ਹੈ ।

ਜਿੱਥੇ ਕਰੋਨਾ ਦੇ ਵਧ ਰਹੇ ਪ੍ਰਭਾਵ ਦੇ ਕਾਰਨ ਸਾਰੇ ਪਿੰਡ ਵਾਸੀਆਂ ਵੱਲੋਂ ਸਹਿਮਤੀ ਨਾਲ ਕਰੋਨਾ ਸਬੰਧਿਤ ਟੈਸਟ ਕਰਵਾਇਆ ਗਿਆ। ਜਿਸ ਦੀ ਰਿਪੋਰਟ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਹਨ। ਕਿਉਂਕਿ ਇਸ ਪਿੰਡ ਵਿੱਚ 42 ਲੋਕਾਂ ਨੇ ਇਹ ਟੈਸਟ ਕਰਵਾਇਆ ਸੀ ਜਿਸ ਵਿੱਚੋਂ 41 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਇਹ ਸਾਰੇ ਲੋਕ ਮਨਾਲੀ ਲੇਹ ਰਾਜਮਾਰਗ ਤੇ ਥੋਰੰਗ ਪਿੰਡ ਵਿੱਚ ਰਹਿੰਦੇ ਹਨ ।

ਸਭ ਤੋਂ ਪਹਿਲਾਂ 52 ਸਾਲਾ ਭੂਸ਼ਣ ਠਾਕੁਰ ਨੇ ਆਪਣਾ ਟੈਸਟ ਕਰਵਾਇਆ ਸੀ। ਜਿਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੇ ਸਾਰੇ ਪਿੰਡ ਨੇ ਆਪਸੀ ਸਹਿਮਤੀ ਨਾਲ ਟੈਸਟ ਕਰਵਾਉਣ ਦੀ ਗੱਲ ਕੀਤੀ ਸੀ। ਇਨ੍ਹਾਂ ਸਭ ਕੇਸਾਂ ਨੂੰ ਵੇਖਦੇ ਹੋਏ ਲਾਹੌਲ ਘਾਟੀ ਵਿਚ ਕਰੋਨਾ ਦੇ ਕੇਸ ਵਧਣ ਕਾਰਨ ਸੈਲਾਨੀਆਂ ਦੇ ਆਉਣ ਤੇ ਪ੍ਰਸ਼ਾਸਨ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਮੇਂ ਸੈਲਾਨੀਆਂ ਨੂੰ ਰੋਹਤਕ ਸੁਰੰਗ ਦੇ ਉਤਰੀ ਪੋਰਟਲ ਨੇੜੇ ਤੇਲਿੰਗ ਨਾਲੇ ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਪਿੰਡ ਵਿੱਚ ਇੱਕ ਵਿਅਕਤੀ ਨੂੰ ਛੱਡ ਕੇ ਬਾਕੀ ਸਭ ਦੇ ਕਰੋਨਾ ਤੋਂ ਪੀੜਤ ਪਾਏ ਜਾਣ ਕਰਕੇ ਲਾਹੌਲ ਸਪਿਤੀ ਘਾਟੀ ਸਭ ਤੋਂ ਵੱਧ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਜ਼ਿਲ੍ਹਾ ਬਣ ਗਿਆ ਹੈ।