ਇਥੇ ਕੋਰੋਨਾ ਨਾਲ ਇੱਕੋ ਪ੍ਰੀਵਾਰ ਦੀਆਂ 3 ਪੀੜੀਆਂ ਹੋਈਆਂ ਖਤਮ – ਆਈ ਇਹ ਮਾੜੀ ਖਬਰ

1125

ਆਈ ਇਹ ਮਾੜੀ ਖਬਰ

ਇਹ ਸਾਲ ਸ਼ਾਇਦ ਸਦੀ ਦਾ ਹੁਣ ਤੱਕ ਦਾ ਸਭ ਤੋਂ ਬ-ਦ-ਨ-ਸੀ- ਬ ਸਾਲ ਹੋ ਨਿੱਬੜੇਗਾ। ਇਸ ਸਾਲ ਨੇ ਦੁਨੀਆਂ ਦੇ ਤਮਾਮ ਲੋਕਾਂ ਨੂੰ ਜ਼ਿਆਦਾ ਤਰ ਦੁੱਖ ਹੀ ਦਿੱਤੇ ਹਨ ਜਿਸ ਕਾਰਨ ਲੋਕ ਇਸ ਸਾਲ ਨੂੰ ਰਹਿੰਦੀ ਜ਼ਿੰਦਗੀ ਤੱਕ ਕਦੇ ਨਹੀਂ ਭੁਲਾ ਸਕਣਗੇ। ਹੁਣ ਤੱਕ ਦੇ ਹਾਲਾਤਾਂ ਉਪਰ ਨਜ਼ਰ ਮਾ- ਰੀ ਜਾਵੇ ਤਾਂ ਕੋਰੋਨਾ ਦੀ ਬੀਮਾਰੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਦੁੱਖ ਤਕਲੀਫ਼ਾਂ ਦੀ ਦੁੱਖ ਦਾ ਆਗਾਜ਼ ਕਰ ਦਿੱਤਾ ਸੀ। ਹੁਣ ਸਾਲ ਖ਼ਤਮ ਹੋਣ ਨੂੰ ਆ ਰਿਹਾ ਹੈ ਪਰ ਇਸ ਬਿਮਾਰੀ ਦਾ ਕੋਈ ਵੀ ਤੋ- ੜ ਨਹੀਂ ਲੱਭਿਆ ਜਾ ਸਕਿਆ।

ਬੀਤੇ ਤਕਰੀਬਨ ਇੱਕ ਸਾਲ ਤੋਂ ਬਾਅਦ ਵੀ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਹੁਣ ਤੱਕ ਆਪਣੀਆਂ ਕੀਮਤੀ ਜਾਨਾਂ ਇਸ ਲਾਗ ਦੀ ਬਿਮਾਰੀ ਕਾਰਨ ਗੁਆ ਚੁੱਕੇ ਹਨ। ਲੋਕ ਆਪਣੇ ਕਈ ਸਕੇ ਸੰਬੰਧੀਆਂ ਨੂੰ ਇਸ ਵਾਇਰਸ ਦੇ ਕਾਰਨ ਖੋਹ ਚੁੱਕੇ ਹਨ। ਪਰ ਇਸ ਬਿਮਾਰੀ ਦੀ ਸਭ ਤੋਂ ਵੱਡੀ ਮਾਰ ਯੂਨਾਈਟਡ ਕਿੰਗਡਮ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਉੱਤੇ ਪਈ ਹੈ ਜਿਸ ਦੀਆਂ ਤਿੰਨ ਪੀੜ੍ਹੀਆਂ ਇਸ ਬਿਮਾਰੀ ਦੀ ਭੇਟ ਚੜ੍ਹ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਸਥਾਨਕ ਬਲੈਕ ਬਰਨ ਦੇ ਰਹਿਣ ਵਾਲੇ ਹਾਜੀ ਸਗੀਰ ਅਹਿਮਦ ਦੇ ਪਰਿਵਾਰ ਉੱਪਰ ਕੋਰੋਨਾ ਦਾ ਹ-ਮ-ਲਾ ਹੋਇਆ ਜਿਸ ਵਿੱਚ ਉਸ ਦੀ ਪਤਨੀ, ਸੱਸ ਅਤੇ ਧੀ ਦੀ ਮੌਤ ਹੋ ਗਈ। ਅਹਿਮਦ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ 11 ਨਵੰਬਰ ਨੂੰ ਕੋਰੋਨਾ ਨਾਲ ਗ੍ਰ-ਸ-ਤ ਹੋਣ ਤੋਂ ਬਾਅਦ ਉਸ ਦੀ 26 ਸਾਲਾ ਧੀ ਨਫ਼ੀਸਾਂ ਅਹਿਮਦ ਦੀ ਮੌਤ ਹੋ ਗਈ ਸੀ। ਆਪਣੀ ਧੀ ਦੇ ਇਸ ਬਿਮਾਰੀ ਵਿੱਚ ਤੋਂ ਪਹਿਲਾਂ ਹੀ ਉਸ ਦੀ 60 ਸਾਲਾ ਪਤਨੀ ਰਿਫ਼ਿਤ ਅਹਿਮਦ ਅਤੇ ਪਤਨੀ ਦੀ 85 ਸਾਲਾਂ ਮਾਂ ਮਸਾਰਤ ਬੀਬੀ ਦੀ ਇੱਕ ਹਫ਼ਤਾ ਪਹਿਲਾਂ ਮੌਤ ਹੋ ਚੁੱਕੀ ਸੀ।

ਅਹਿਮਦ ਦੀ ਪਤਨੀ ਅਤੇ ਸੱਸ ਦੀ ਮੌਤ ਵੀ ਕੋਰੋਨਾ ਕਾਰਨ ਹੀ ਹੋਈ ਸੀ। ਉਸ ਨੇ ਵ-ਲੂੰ-ਧ-ਰੇ ਹੋਏ ਹਿਰਦਿਆਂ ਦੇ ਨਾਲ ਬੀਤੇ ਹਫ਼ਤੇ ਦੌਰਾਨ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਹੱਥੀਂ ਦ-ਫ਼-ਨਾ-ਇ-ਆ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਬਲੈਕ ਬਰਨ ਸੈਂਟਰ ਦੇ ਲੇਬਰ ਕੌਂਸਲਰ ਜ਼ਮੀਰ ਖ਼ਾਨ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ। ਜ਼ਿਕਰ ਯੋਗ ਹੈ ਕਿ ਇਸ ਸਮੇਂ ਸਥਾਨਕ ਇਲਾਕੇ ਵਿੱਚ ਕੋਰੋਨਾ ਦੀ ਰਫ਼ਤਾਰ 694.1 ਤੋਂ ਵੱਧ ਕੇ 721.5 ਪ੍ਰਤੀ 1,000 ਨਵੇਂ ਮਾਮਲਿਆਂ ਤੱਕ ਪਹੁੰਚ ਗਈ ਹੈ।