ਇਥੇ ਕਰੋੜਾਂ ਦੇ ਨੋਟਾਂ ਅਤੇ ਸਿੱਕਿਆਂ ਨਾਲ ਸਜਾਇਆ ਗਿਆ ਭਗਵਾਨ ਗਣੇਸ਼ ਦਾ ਮੰਦਿਰ , ਸ਼ਰਧਾਲੂ ਦੇਖ ਹੋਏ ਮੁਰੀਦ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਗਣੇਸ਼ ਚਤੁਰਥੀ ਦੀਆਂ ਪੂਰੇ ਦੇਸ਼ ਭਰ ‘ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ l ਲੋਕ ਗਣਪਤੀ ਬੱਪਾ ਨੂੰ ਆਪਣੇ ਘਰ ਲੈ ਕੇ ਜਾ ਰਹੇ ਹਨ, ਤੇ ਖੁਸ਼ੀ ਨਾਲ ਨੱਚਦੇ ਟੱਪਦੇ ਨਜ਼ਰ ਆਉਂਦੇ ਪਏ ਹਨ। ਇਸੇ ਵਿਚਾਲੇ ਹੁਣ ਗਨੇਸ਼ ਚਤੁਰਤੀ ਦੇ ਸੰਬੰਧ ‘ਚ ਇੱਕ ਖਾਸ ਖਬਰ ਸਾਂਝੀ ਕਰਾਂਗੇ, ਜਿੱਥੇ ਕਰੋੜਾਂ ਦੇ ਨੋਟਾਂ ਤੇ ਸਿੱਕਿਆਂ ਨਾਲ ਭਗਵਾਨ ਗਣੇਸ਼ ਮੰਦਿਰ ਨੂੰ ਸਜਾਇਆ ਗਿਆ l ਇਸ ਨਜ਼ਾਰੇ ਨੂੰ ਵੇਖ ਕੇ ਸ਼ਰਧਾਲੂ ਮੁਰੀਦ ਹੁੰਦੇ ਹੋਏ ਨਜ਼ਰ ਆਏ l ਦੱਸਦਿਆ ਕਿ ਗਣੇਸ਼ ਚਤੁਰਥੀ ‘ਤੇ ਕਰਨਾਟਕ ਦੇ ਬੰਗਲੌਰ ‘ਚ ਜੇਪੀ ਨਗਰ ਸਥਿਤ ਸਤਯ ਗਣਪਤੀ ਮੰਦਰ ਨੂੰ ਲਗਭਗ ਢਾਈ ਕਰੋੜ ਰੁਪਏ ਦੇ ਸਿੱਕਿਆਂ ਤੇ ਨੋਟਾਂ ਨਾਲ ਸਜਾਇਆ ਗਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ ।

ਦੱਸਦਿਆ ਕਿ ਬੰਗਲੌਰ ਤੇ ਸਮੁੱਚੇ ਕਰਨਾਟਕ ‘ਚ ਗਣੇਸ਼ ਚਤੁਰਥੀ ਉਤਸਵ ਧਾਰਮਿਕ ਉਤਸ਼ਾਹ ਦੇ ਨਾਲ ਸ਼ੁਰੂ ਹੋ ਗਿਆ । ਸ਼ਰਧਾਲੂ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਮੰਦਰਾਂ ਤੇ ਪੰਡਾਲਾਂ ਵਿਚ ਜਾ ਰਹੇ ਹਨ। ਦੂਜੇ ਪਾਸੇ ਇਸ ਮੰਦਰ ਦਾ ਪ੍ਰਬੰਧਨ ਸੰਭਾਲ ਰਹੇ ਗਣਪਤੀ ਸ਼ਿਰਡੀ ਸਾਈਂ ਨਿਆਸ ਨੇ 5,10 ਤੇ 20 ਰੁਪਏ ਦੇ ਸਿੱਕਿਆਂ ਦੀਆਂ ਮਾਲਾਵਾਂ ਤਿਆਰ ਕੀਤੀਆਂ ਹਨ।ਇਸ ਦੇ ਨਾਲ-ਨਾਲ 10, 20, 50, 100, 200 ਤੇ 500 ਰੁਪਏ ਦੇ ਨੋਟਾਂ ਦੀ ਵੀ ਮਾਲਾਵਾਂ ਤਿਆਰ ਕੀਤੀਆਂ ਹਨ।

ਇਹ ਸਾਰੀਆਂ ਮਾਲਾਵਾਂ ਲਗਭਗ ਢਾਈ ਕਰੋੜ ਰੁਪਏ ਦੀਆਂ ਹਨ। ਦੱਸਦਿਆ ਕਿ ਲਗਭਗ 150 ਲੋਕਾਂ ਦੀ ਟੀਮ ਨੇ ਇਕ ਮਹੀਨੇ ਦੌਰਾਨ ਸਿੱਕਿਆਂ ਤੇ ਨੋਟਾਂ ਦੀਆਂ ਮਾਲਾਵਾਂ ਨਾਲ ਮੰਦਰ ਦੀ ਸਜਾਵਟ ਕੀਤੀ। ਜਿਸ ਤੋਂ ਬਾਅਦ ਹੁਣੇ ਇਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ।

ਇਹ ਲੋਕ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਕਾਫੀ ਖੁਸ਼ ਹੁੰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਮੁਤਾਬਕ ਇਸ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ ਤੇ ਸੀਸੀਟੀਵੀ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਿੱਕਿਆਂ ਦਾ ਇਸਤੇਮਾਲ ਕਰਕੇ ਕਲਾਤਮਕ ਚਿਤਰਨ ਕੀਤਾ ਗਿਆ ਹੈ। ਇਹ ਮੰਦਰ ਬਹੁਤ ਹੀ ਖੂਬਸੁਰਤ ਤਰੀਕੇ ਦੇ ਨਾਲ ਸਜਾਇਆ ਗਿਆ, ਜਿਸ ਨੂੰ ਵੇਖਣ ਦੇ ਲਈ ਦੂਰ-ਦੁਰਾਡੇ ਤੋਂ ਸੰਗਤਾਂ ਪਹੁੰਚਦੀਆਂ ਪਈਆਂ ਹਨ।