ਇਥੇ ਅਚਾਨਕ ਉੱਡ ਰਿਹਾ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ , ਭਾਰਤੀ ਕਾਰੋਬਾਰੀ ਅਤੇ ਉਸਦੇ ਪੁੱਤਰ ਸਣੇ ਹੋਈ 6 ਲੋਕਾਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਹਰ ਰੋਜ਼ ਲੋਕ ਸੜਕੀ ਹਾਦਸਿਆਂ ਦੇ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ , ਦੂਜੇ ਪਾਸੇ ਵੱਖ-ਵੱਖ ਹਾਦਸੇ ਮਨੁੱਖ ਦੇ ਜੀਵਨ ਵਿੱਚ ਕਈ ਪ੍ਰਕਾਰ ਦਾ ਨੁਕਸਾਨ ਕਰ ਜਾਂਦੇ ਹਨ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਚਾਨਕ ਉੱਡ ਰਿਹਾ ਜਹਾਜ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਜਾਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ l ਜਦ ਕਿ ਇਸ ਘਟਨਾ ਦੌਰਾਨ ਕਈ ਲੋਕ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਏ l ਇਹ ਰੂਹ ਕੰਬਾਊ ਹਾਦਸਾ ਜੋਹਾਨਸਬਰਗ ਤੋਂ ਸਾਹਮਣੇ ਆਇਆ l
ਜਿੱਥੇ ਦੱਖਣੀ-ਪੱਛਮੀ ਜ਼ਿੰਬਾਬਵੇ ‘ਚ ਇਕ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੇ ਚਲਦੇ ਕਈ ਲੋਕਾਂ ਦੀ ਜਾਨ ਚਲੀ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਇਕ ਭਾਰਤੀ ਕਾਰੋਬਾਰੀ ਤੇ ਉਸ ਦੇ ਪੁੱਤਰ ਸਮੇਤ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਇਹ ਖਬਰਾਂ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰ ਦੀਆਂ ਪਈਆਂ ਹਨ l

ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਸ਼ਾਵਾ ਦੇ ਜਵਾਮਹੰਡੇ ਇਲਾਕੇ ‘ਚ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ‘ਚ ਮਾਈਨਿੰਗ ਕੰਪਨੀ ਦੇ ਮਾਲਕ ਹਰਪਾਲ ਰੰਧਾਵਾ, ਉਸ ਦੇ ਬੇਟੇ ਸਮੇਤ ਚਾਰ ਹੋਰ ਲੋਕਾਂ ਦੀ ਜਾਨ ਚਲੀ ਗਈ । ਦੱਸਦਿਆ ਕਿ ਸੇਸਨਾ 206 ਜਹਾਜ਼ ਸ਼ੁੱਕਰਵਾਰ ਨੂੰ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ, ਇਸੇ ਵਿਚਾਲੇ ਰਾਸਤੇ ਵਿੱਚ ਹੀ ਇਸ ਜਹਾਜ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸਿੰਗਲ-ਇੰਜਣ ਵਾਲਾ ਜਹਾਜ਼ ਮੁਰੋਵਾ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਦੀ ਸਹਿ-ਮਾਲਕ ਰਾਇਓਜ਼ਿਮ ਹੈ।
ਖ਼ਬਰਾਂ ਮੁਤਾਬਕ ਪਹਿਲਾਂ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਹਵਾ ‘ਚ ਫਟ ਗਿਆ। ਫਿਰ ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਇਸ ਮੰਦਭਾਗੀ ਘਟਨਾ ਇਹ ਵਾਪਰਨ ਤੋਂ ਬਾਅਦ ਵੱਖੋ ਵੱਖਰੇ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਪਈਆਂ ਹਨ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ l