ਆਹ ਦੇਖੋ ਕੀ ਕੀ ਹੋ ਰਿਹਾ ਹੈ ਪੰਜਾਬ ਦੀ ਸਰਹੱਦਾਂ ਤੇ ਕਿਸਾਨ ਅਤੇ ਪੁਲਸ ਹੋਈ ਚੌਕਸ – ਧੜਾ ਧੜ ਹੋ ਰਹੀਆਂ ਗਿਰਫਤਾਰੀਆਂ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਲਗਾਤਾਰ ਕਾਫੀ ਦਿਨਾਂ ਤੋਂ ਇਸ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਜਿੱਥੇ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ। ਇਨ੍ਹਾਂ ਰੇਲਵੇ ਲਾਈਨ ਅਤੇ ਕਿਸਾਨ ਲਗਾਤਾਰ ਦਿਨ-ਰਾਤ ਦਾ ਧਰਨਾ ਲਗਾ ਕੇ ਬੈਠੇ ਹੋਏ ਹਨ। ਉਥੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਟੋਲ ਪਲਾਜ਼ਾ ਦੇ ਉੱਪਰ ਵੀ ਧਰਨਾ ਦਿੱਤਾ ਜਾ ਰਿਹਾ ਹੈ।

ਕਿਸਾਨਾਂ ਦੀ ਇਸ ਮਿਹਨਤ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਕੀਮਤ 1888 ਰੁ ਪ੍ਰਤੀ ਕੁਇੰਟਲ ਹੈ। ਉਥੇ ਹੀ ਦੂਜੇ ਰਾਜਾਂ ਵਿਚ ਝੋਨਾ 900 ਤੋਂ 1,000 ਰੁਪਏ ਪ੍ਰਤੀ ਕੁਇੰਟਲ ਵੇਚਿਆ ਜਾ ਰਿਹਾ ਹੈ।ਜਿਸ ਦੇ ਚੱਲਦੇ ਹੋਏ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਦੇ ਕਿਸਾਨ ਵੀ ਇਥੇ ਆਪਣਾ ਝੋਨਾ ਲੈ ਕੇ ਆ ਰਹੇ ਹਨ । ਜਿਸ ਨਾਲ ਮਾਲ ਭਾੜਾ ਲਾ ਕੇ 1150 ਰੁਪਏ ਕੁਇਟਲ ਮਿਲਦਾ ਹੈ । ਜਿਸ ਨਾਲ ਹਰ ਇਕ ਕੁਇੰਟਲ ਪਿੱਛੇ 700 ਪਾ ਰਹੇ ਹਨ।ਜਿਸ ਨੂੰ ਵੇਖਦੇ ਹੋਏ ਪੰਜਾਬ ਦੀ ਸਰਹੱਦ ਤੇ ਕਿਸਾਨ ਅਤੇ ਪੁਲਸ ਚੌਕਸ ਹੈ।

ਇਸਦੇ ਚਲਦੇ ਹੀ ਧੜਾਧੜ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੂਜੇ ਸੂਬਿਆਂ ਤੋਂ ਧੜਾਧੜ ਝੋਨਾ ਪੰਜਾਬ ਆ ਰਿਹਾ ਹੈ। ਜਿਸ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਪੁਲਿਸ ਨੇ ਪੰਜਾਬ ਦੀਆਂ ਸਰਹੱਦਾਂ ਦੀ ਚੌਕਸੀ ਵਧਾ ਦਿੱਤੀ ਹੈ। ਪੰਜਾਬ ਪੁਲਿਸ ਨੇ ਤੇਰਾ ਐਫ਼. ਆਈ. ਆਰ .ਦਰਜ ਕਰਦਿਆਂ ਹੋਇਆਂ ਵੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, 32 ਟਰੱਕ ਵੀ ਕਬਜ਼ੇ ਵਿੱਚ ਲਏ ਹਨ। ਜੋ 8,225 ਟਨ ਝੋਨ ਨਾਲ ਭਰੇ ਹੋਏ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਝੋਨਾ ਸਸਤੇ ਭਾਅ ਖ੍ਰੀਦਕੇ ਪੰਜਾਬ ਵਿੱਚ ਮਹਿੰਗੀ ਕੀਮਤ ਤੇ ਵੇਚਿਆ ਜਾਂਦਾ ਹੈ।

ਲਾਲ ਪਰੀ ਮੁਨਾਫਾ ਕਮਾ ਰਹੇ ਹਨ। ਇਹ ਸਾਰਾ ਝੋਨਾ ਟਰੱਕ ਉੱਤਰ-ਪ੍ਰਦੇਸ਼ ਤੇ ਬਿਹਾਰ ਤੋਂ ਆ ਰਹੇ ਹਨ । ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਅਧਿਕਾਰੀ ਝੋਨੇ ਦੀ ਗੈਰ ਕਾਨੂੰਨੀ ਆਮਦ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਇਆ ਇਹ ਝੋਨਾ ਇੱਥੇ ਵੇਚਿਆ ਜਾ ਸਕਦਾ ਹੈ।ਖਰੀਦਦਾਰ ਨੂੰ ਹਰੇਕ ਖਰੀਦ ਉੱਤੇ ਮਾਰਕੀਟ ਕਮੇਟੀ ਨੂੰ ਫੀਸ ਅਦਾ ਕਰਨੀ ਪੈਂਦੀ ਹੈ, ਨਹੀਂ ਤਾਂ ਇਹ ਟੈਕਸ ਚੋਰੀ ਦਾ ਮਾਮਲਾ ਵੀ ਬਣਦਾ ਹੈ।