ਆਹ ਦੇਖਲੋ ਜਨਤਾ ਦਾ ਹਾਲ – ਇਸ ਕਾਰਨ ਕੁੜੀ ਟੈਂਕੀ ‘ਤੇ ਚੜ੍ਹੀ, ਪੁਲਸ ਨੇ ਮਸਾਂ ਉਤਾਰੀ

ਇਸ ਕਾਰਨ ਕੁੜੀ ਟੈਂਕੀ ‘ਤੇ ਚੜ੍ਹੀ

ਅੱਜ ਕੱਲ ਰਿਸ਼ਤਿਆਂ ਦੀਆਂ ਤੰਦਾਂ ਹੁਣ ਮੋਹ ਭਰੀਆਂ ਨਹੀਂ ਰਹੀਆਂ, ਜੋ ਪਹਿਲਾਂ ਹੁੰਦੀਆਂ ਸਨ। ਪਹਿਲਾ ਹਰ ਇਕ ਰਿਸ਼ਤੇ ਵਿੱਚ ਪਿਆਰ ਤੇ ਆਪਣਾਪਨ ਹੁੰਦਾ ਸੀ। ਭੈਣਾਂ ਦਾ ਆਪਸੀ ਪਿਆਰ ਇੰਨਾ ਵਿਸ਼ਾਲ ਹੁੰਦਾ ਸੀ ,ਕਿ ਇੱਕ ਦੂਸਰੇ ਦੀ ਖੁਸ਼ੀ ਲਈ ਆਪਣੀ ਜਾਨ ਤੱਕ ਦੇ ਸਕਦੀਆਂ ਸਨ। ਅੱਜ ਇਨ੍ਹਾਂ ਰਿਸ਼ਤਿਆਂ ਵਿੱਚ ਉਹ ਵਾਲੀ ਗੱਲ ਨਹੀਂ ਰਹੀ। ਭਰਾ , ਪਿਤਾ,ਪੁੱਤਰ ,ਸਭ ਜ਼ਮੀਨ ਅਤੇ ਪ੍ਰਾਪਰਟੀ ਦੀ ਖਾਤਰ ਇੱਕ ਦੂਸਰੇ ਦਾ ਕ-ਤ- ਲ ਤੱਕ ਕਰ ਦਿੰਦੇ ਹਨ।

ਉੱਥੇ ਹੀ ਹੁਣ ਭੈਣਾਂ ਦਾ ਰਿਸ਼ਤਾ ਵੀ ਵਿ-ਗ- ੜ ਚੁੱਕਾ ਹੈ। ਜਿੱਥੇ ਭੈਣਾਂ ਪਹਿਲਾਂ ਘਰ ਦੇ ਵਿਚ ਇਕ ਦੂਸਰੀ ਤੋਂ ਬਿਨਾਂ ਨਹੀਂ ਰਹਿੰਦੀਆਂ ਸਨ। ਉੱਥੇ ਹੁਣ ਇਕ ਦੂਜੇ ਦੀ ਜਾਨ ਦੀਆ ਦੁ-ਸ਼- ਮ-ਣ ਬਣ ਗਈਆਂ ਹਨ। ਆਪਸੀ ਤਕਰਾਰ ਦੇ ਚਲਦਿਆਂ ਕਦੇ ਕਦੇ ਇਨਸਾਨ ਬਹੁਤ ਗਲਤੀਆਂ ਕਰ ਬੈਠਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਇੱਕ ਕੁੜੀ ਨੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਆਪਣੇ ਆਪ ਨੂੰ ਨੁ-ਕ-ਸਾ-ਨ ਪਹੁੰਚਾਇਆ। ਪੁਲੀਸ ਵੱਲੋਂ ਬੜੀ ਜੱਦੋ ਜਹਿਦ ਤੋਂ ਬਾਅਦ ਉਸ ਕੁੜੀ ਨੂੰ ਟੈਂਕੀ ਤੋਂ ਥੱਲੇ ਉਤਾਰਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀ-ਝੌਂਪੜੀਆਂ ਚ ਰਹਿਣ ਵਾਲੀ ਰੱਜੋ,ਜੋ ਕਿਸੇ ਗੱਲ ਨੂੰ ਲੈ ਕੇ ਆਪਣੀ ਭੈਣ ਕੰਮੋਂ ਨਾਲ਼ ਲ-ੜ ਪਈ। ਜੋ ਬਾਅਦ ਵਿੱਚ ਗੁੱਸੇ ਚ ਆ ਕੇ ਨਜ਼ਦੀਕ ਰੇਲਵੇ ਸਟੇਸ਼ਨ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਈ, ਤੇ ਆਪਣੀ ਜਾਣ ਦੇਣ ਦੀ ਧਮਕੀ ਦੇਣ ਲੱਗੀ। ਇਸ ਘਟਨਾ ਨਾਲ ਇਲਾਕੇ ਵਿੱਚ ਭਾਜੜ ਮੱਚ ਗਈ। ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਹੋਣ ਕਾਰਨ ਪੁਲਸ ਪ੍ਰਸ਼ਾਸਨ ਤੱਕ ਇਹ ਖ਼ਬਰ ਪੁੱਜੀ ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਮੁਖੀ ਨਿਧਾਨ ਸਿੰਘ ਰੇਲਵੇ ਸਟੇਸ਼ਨ ਤੇ ਪੁਲਸ ਪਾਰਟੀ ਨਾਲ ਮੌਕੇ ਤੇ ਪੁੱਜੇ। ਜਦੋ ਉਸ ਲੜਕੀ ਨੂੰ ਟੈਂਕੀ ਤੋਂ ਥੱਲੇ ਆਉਣ ਲਈ ਕਿਹਾ ਤਾਂ ਉਸ ਨੇ ਆਪਣੇ ਆਪ ਨੂੰ ਜ਼-ਖ- ਮੀ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੇਲਵੇ ਪੁਲਿਸ ਦੇ ਮੁਲਾਜਮ ਸੂਰਿਆ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਆਪ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਰੱਜੋ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਪਰ ਕੁੜੀ ਲਗਾਤਾਰ ਜਾਣ ਦੇਣ ਦੀ ਧਮਕੀ ਦਿੰਦੀ ਰਹੇਗੀ। ਪੁਲਿਸ ਮੁਲਾਜ਼ਮ ਬਹੁਤ ਮੁਸ਼ਕਿਲ ਨਾਲ ਉਸ ਨੂੰ ਟੈਂਕੀ ਤੋਂ ਥੱਲੇ ਉੱਤਰਨ ਵਿਚ ਕਾਮਯਾਬ ਹੋਇਆ।