BREAKING NEWS
Search

ਆਸਟ੍ਰੇਲੀਆ ਚ 4 ਸਾਲ ਪਹਿਲਾਂ ਕੁੜੀ ਦਾ ਕੀਤਾ ਸੀ ਕਤਲ, ਹੁਣ ਮੁਲਜ਼ਮ ਦਿੱਲੀ ਤੋਂ ਚੜ੍ਹਿਆ ਪੁਲਿਸ ਅੜਿਕੇ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿੱਥੇ ਕਈ ਅਜਿਹੇ ਕਾਰਨਾਮੇ ਕੀਤੇ ਗਏ ਹਨ ਜਿਸ ਨਾਲ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਗਿਆ ਹੈ ਕਿਉਂਕਿ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਪੰਜਾਬੀਆਂ ਵੱਲੋਂ ਹਰ ਖੇਤਰ ਵਿੱਚ ਉਚ ਮੰਜ਼ਿਲ ਨੂੰ ਹਾਸਲ ਕੀਤਾ ਗਿਆ ਹੈ। ਵੱਖ ਵੱਖ ਖੇਤਰਾਂ ਦੇ ਵਿੱਚ ਜਿਥੇ ਪੰਜਾਬੀਆਂ ਵੱਲੋਂ ਵਧ-ਚੜ੍ਹ ਕੇ ਯੋਗਦਾਨ ਪਾਇਆ ਗਿਆ ਹੈ ਅਤੇ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਬਣਦਾ ਹੋਇਆ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ। ਪਰ ਕੁਝ ਪੰਜਾਬੀਆਂ ਵੱਲੋਂ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਕਈ ਅਜਿਹੇ ਘਿਨਾਉਣੇ ਕਾਂਡ ਕਰ ਦਿੱਤੇ ਜਾਂਦੇ ਹਨ ਜਿਸ ਨਾਲ ਪੰਜਾਬੀਆਂ ਦਾ ਸਰ ਸ਼ਰਮਸਾਰ ਹੋ ਜਾਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਆਸਟਰੇਲੀਆ ਵਿੱਚ ਚਾਰ ਸਾਲ ਪਹਿਲਾਂ ਕੁੜੀ ਦਾ ਕਤਲ ਕੀਤਾ ਗਿਆ ਸੀ ਅਤੇ ਹੁਣ ਮੁਲਜ਼ਮ ਦਿੱਲੀ ਵਿਚ ਪੁਲਸ ਅੜਿੱਕੇ ਚੜ੍ਹਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਆਸਟ੍ਰੇਲੀਆ ਵਿੱਚ ਚਾਰ ਸਾਲ ਪਹਿਲਾਂ ਉਸ ਵੱਲੋਂ ਆਪਣੀ ਪਤਨੀ ਦਾ ਕਤਲ 2018 ਵਿੱਚ ਕੀਤਾ ਗਿਆ ਸੀ। ਜਿੱਥੇ ਸਵੇਰ ਦੇ ਸਮੇਂ ਰਾਜਵਿੰਦਰ ਸਿੰਘ 28 ਸਾਲਾਂ ਦੀ ਪਤਨੀ ਕੁਈਨਜ਼ਲੈਂਡ ਵਿੱਚ ਬੀਚ ਤੇ ਮ੍ਰਿਤਕ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਦਾ ਪਤੀ ਆਸਟਰੇਲੀਆ ਨੂੰ ਛੱਡ ਕੇ ਫਰਾਰ ਹੋ ਗਿਆ ਸੀ।

ਜਿੱਥੇ ਪੁਲਿਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਅਤੇ ਉਸ ਉੱਪਰ ਇਕ ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ। ਉਸ ਸਮੇਂ ਦੋਸ਼ੀ ਆਸਟਰੇਲੀਆ ਨੂੰ ਛੱਡਕੇ ਪੰਜਾਬ ਪਰਤ ਆਇਆ ਸੀ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਸੀ। ਜਿਸ ਨੇ ਇਹ ਸਭ ਕੁਝ ਦਰਸਾ ਦਿੱਤਾ ਸੀ ਕਿ ਉਹ ਆਪਣੀ ਪਤਨੀ, ਨੌਕਰੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਇਸ ਕਤਲਕਾਂਡ ਤੋਂ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਆ ਗਿਆ ਸੀ ਅਤੇ ਉਸ ਨੂੰ ਇਸ ਕਤਲ ਕਾਂਡ ਦਾ ਕੁਝ ਵੀ ਪਤਾ ਨਹੀਂ ਕਿਉਂਕਿ ਕਤਲ ਉਸ ਤੋਂ ਬਾਅਦ ਹੋਇਆ ਹੈ।

ਉੱਥੇ ਹੀ ਬੀਤੇ ਦਿਨੀਂ ਅਸਟਰੇਲੀਆ ਪੁਲਿਸ ਵੱਲੋਂ ਭਾਰਤ ਸਰਕਾਰ ਤੋਂ ਵੀ ਸਹਿਯੋਗ ਦਿਤੇ ਜਾਣ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਕਿ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਤੇ 24 ਸਾਲਾ ਲੜਕੀ ਦਾ 2018 ਵਿੱਚ ਕਤਲ ਕੀਤੇ ਜਾਣ ਦਾ ਦੋਸ਼ ਸੀ।