ਆਸਟ੍ਰੇਲੀਆ ਚ ਭਰ ਜਵਾਨੀ ਚ ਮਿਲੀ ਨੌਜਵਾਨ ਪੰਜਾਬੀ ਮੁੰਡੇ ਨੂੰ ਇਸ ਤਰਾਂ ਮੌਤ, ਪੰਜਾਬ ਤੱਕ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਖਾਤਰ ਗਏ ਨੌਜਵਾਨਾਂ ਲਈ ਪੰਜਾਬ ਵਿਚ ਹਮੇਸ਼ਾਂ ਹੀ ਦੁਆਵਾਂ ਮੰਗੀਆਂ ਜਾਂਦੀਆਂ ਹਨ। ਤਾਂ ਜੋ ਉਹ ਵਿਦੇਸ਼ਾਂ ਵਿੱਚ ਬਿਨਾਂ ਕਿਸੇ ਦੁੱਖ-ਤਕਲੀਫ਼ ਦੇ ਰਹਿ ਸਕਣ। ਪਰ ਕਦੇ-ਕਦਾਈ ਅਜਿਹੀਆਂ ਅਣਹੋਣੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਦੇ ਦੁੱਖ ਨੂੰ ਜੀਵਨ ਭਰ ਭੁਲਾਇਆ ਨਹੀਂ ਜਾ ਸਕਦਾ। ਇੱਕ ਬੇਹੱਦ ਦਰਦਨਾਕ ਘਟਨਾ ਆਸਟ੍ਰੇਲੀਆ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਵੈਸਟ ਫੁਟਸਕ੍ਰੇ ਵਿੱਚ ਇਹ ਹਾਦਸਾ ਭੁਪਿੰਦਰ ਸਿੰਘ ਉਰਫ ਬੌਬੀ ਨਾਲ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਕੰਮ ਦੀ ਸ਼ਿਫਟ ਖ਼ਤਮ ਕਰਕੇ ਆਪਣੇ ਮੋਟਰ ਸਾਈਕਲ ਉੱਪਰ ਘਰ ਜਾ ਰਿਹਾ ਸੀ।

ਇਸੇ ਵੇਲੇ ਇੱਕ ਟਰੱਕ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਬੌਬੀ ਗੰਭੀਰ ਜ਼ਖਮੀ ਹੋ ਗਿਆ। ਪੈਰਾਮੈਡਿਕਸ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੌਕੇ ਉੱਪਰ ਹੀ ਦਮ ਤੋੜ ਗਿਆ। ਬੌਬੀ ਨੇ ਹੈਲਮਟ ਪਾਇਆ ਹੋਇਆ ਸੀ ਪਰ ਉਸ ਦੀ ਛਾਤੀ ਉਪਰ ਲੱਗੀ ਗੰਭੀਰ ਸੱਟ ਨੂੰ ਉਹ ਸਹਾਰ ਨਹੀਂ ਸਕਿਆ। ਮ੍ਰਿਤਕ ਟਾਰਨੇਟ ਇਲਾਕੇ ਵਿੱਚ ਰਹਿੰਦਾ ਸੀ ਜਿੱਥੇ ਉਹ ਆਪਣੀ ਪਤਨੀ ਅਤੇ ਦੋ ਸਾਲ ਦੀ ਛੋਟੀ ਬੱਚੀ ਨੂੰ ਇਕੱਲੇ ਛੱਡ ਗਿਆ ਹੈ।

ਬੌਬੀ ਪੰਜਾਬ ਮੂਲ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਸੰਬੰਧ ਨਵਾਂਸ਼ਹਿਰ ਜ਼ਿਲ੍ਹੇ ਦੇ ਨਾਲ ਸੀ। ਕੁਝ ਟਰੱਕ ਸਾਥੀਆਂ ਨੇ ਦੱਸਿਆ ਕਿ ਮ੍ਰਿਤਕ ਇਕ ਬੇਹੱਦ ਖੁਸ਼ ਦਿਲ ਇਨਸਾਨ ਸੀ ਜਿਸ ਦੇ ਨਾਲ ਇੰਨਾ ਭਿਆਨਕ ਹਾਦਸਾ ਵਾਪਰਿਆ। ਜਿਸ ਥਾਂ ਉਪਰ ਇਹ ਹਾਦਸਾ ਹੋਇਆ ਇੱਥੇ ਪਹਿਲਾਂ ਵੀ ਕਈ ਵਾਰ ਤੇਜ਼ ਰਫ਼ਤਾਰ ਟਰੱਕਾਂ ਕਾਰਨ ਘਟਨਾਵਾਂ ਵਾਪਰ ਚੁੱਕੀਆਂ ਹਨ। ਬੌਬੀ ਨਾਲ ਇਹ ਘਟਨਾ ਐਂਡਰਸਨ ਰੋਡ ਅਤੇ ਐਪਲੈਂਨਟਨ ਡਾਕ ਰੋਡ ਦਰਮਿਆਨ ਵਾਲੇ ਖੇਤਰ ਵਿੱਚ ਹੋਇਆ ਜੋ ਵੈਸਟ ਮੈਲਬੌਰਨ ਦਾ ਇਲਾਕਾ ਸੀ।

ਪੁਲਸ ਵੱਲੋਂ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 1 ਮਹੀਨੇ ਵਿੱਚ ਵਾਪਰੀ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਪੇਂਡੂ ਏਰੀਆ ਮਲਦੁਰਾ ਵਿੱਚ ਵਾਪਰੀ ਸੀ ਜਿਸ ਵਿੱਚ ਪੰਜਾਬੀ ਨੌਜਵਾਨ ਗਗਨ ਚਾਹਲ ਦੀ ਮੌਤ ਹੋ ਗਈ ਸੀ। ਇਸ ਮੌਤ ਦਾ ਕਾਰਨ ਵੀ ਟਰੱਕ ਹਾਦਸਾ ਹੀ ਸੀ।