ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ । ਪਰ ਪੰਜਾਬ ਦੇ ਵਿੱਚ ਚਰਚੇ ਅਰਵਿੰਦ ਕੇਜਰੀਵਾਲ ਦੇ ਹਰ ਰੋਜ਼ ਹੀ ਹੋ ਰਹੇ ਹਨ । ਜਿੱਥੇ ਪੰਜਾਬ ਦੀ ਜਨਤਾ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਉਨ੍ਹਾਂ ਨੂੰ ਵਾਅਦੇ ਯਾਦ ਕਰਵਾਏ ਜਾ ਰਹੇ ਹਨ ਉਥੇ ਹੀ ਵਿਰੋਧੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਹੈ । ਇਸੇ ਵਿਚਕਾਰ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਿਜਲੀ ਨੂੰ ਲੈ ਕੇ ਹੁਣ ਸੀਐਮ ਕੇਜਰੀਵਾਲ ਦੇ ਵੱਲੋਂ ਅਜਿਹਾ ਐਲਾਨ ਕੀਤਾ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜ ਚੁੱਕੀ ਹੈ ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਈ ਵੱਡੇ ਐਲਾਨ ਕੀਤੇ ਗਏ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਕੈਬਨਿਟ ਵਿੱਚ ਅੱਜ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਤੇ ਪ੍ਰੈੱਸ ਕਾਨਫਰੰਸ ਚ ਜਾਣਕਾਰੀ ਦਿੰਦਿਆਂ ਹੋਇਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਚ ਸਾਰਿਆਂ ਨੂੰ ਮੁਫਤ ਬਿਜਲੀ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਜੋ ਸ਼ਖਸ ਵੀ ਬਿਜਲੀ ਸਬਸਿਡੀ ਲੈਣਾ ਚਾਹੁੰਦਾ ਹੈ ਉਸ ਨੂੰ ਮਿਲੇਗੀ ਜੋ ਸ਼ਖ਼ਸ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਨਹੀਂ ਦਿੱਤੀ ਜਾਵੇਗੀ ।

ਇਸ ਦਾ ਮਤਲਬ ਇਹ ਹੋਵੇਗਾ ਕਿ ਵਿਵਸਥਾ ਬਦਲਵੇਂ ਤੌਰ ਤੇ ਮਿਲੇਗੀ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੋ ਵੀ ਸਮਰੱਥ ਲੋਕ ਸਬਸਿਡੀ ਛੱਡਣਾ ਚਾਹੁੰਦੇ ਹਨ ਉਹ ਆਗਾਮੀ ਇੱਕ ਅਕਤੂਬਰ ਤੋਂ ਪੂਰਾ ਬਿਲ ਜਮ੍ਹਾਂ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਇੱਕ ਅਕਤੂਬਰ ਤੋਂ ਉਨ੍ਹਾਂ ਉਪਭੋਗਤਾਵਾਂ ਨੂੰ ਸਬਸਿਡੀ ਦੇਵੇਗੀ ਜਿਨ੍ਹਾਂ ਨੇ ਇਸ ਬਦਲ ਚੁਣਿਆ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਵੱਲੋਂ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਸੀ , ਪਰ ਹੁਣ ਕੇਜਰੀਵਾਲ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਬਾਬਤ ਸਾਡੇ ਪਾਠਕਾਂ ਦੀ ਕੀ ਪ੍ਰਤੀਕਿਰਿਆ ਹੈ ਉਹ ਸਾਡੇ ਕੁਮੈਂਟ ਬਾਕਸ ਵਿੱਚ ਸਾਨੂੰ ਅਾਪਣੀ ਰਾੲਿ ਲਿਖ ਕੇ ਭੇਜ ਸਕਦੇ ਹਨ ।


                                       
                            
                                                                   
                                    Previous Postਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ, ਜਾਰੀ ਹੋਏ ਵੱਡੇ ਹੁਕਮ, ਸ਼ੁਰੂ ਹੋ ਰਹੀ ਇਹ ਸਕੀਮ
                                                                
                                
                                                                    
                                    Next Postਕਰਲੋ ਘਿਓ ਨੂੰ ਭਾਂਡਾ, ਪੰਜਾਬ ਚ ਇਥੇ ਨਕਲੀ ਰਿਵਾਲਵਰ ਨਾਲ ਲੁਟੇਰੇ ਕਰਨ ਆਏ ਸੀ ਕਾਂਡ, ਪਰ ਚੜੇ ਅੜਿਕੇ- ਹੋਈ ਛਿੱਤਰ ਪਰੇਡ
                                                                
                            
               
                            
                                                                            
                                                                                                                                            
                                    
                                    
                                    



