ਆਪਣੇ ਪੁੱਤ ਦੀ ਤਸਵੀਰ ਟ੍ਰਾਈਸਾਈਕਲ ਤੇ ਰੱਖ ਕੇ ਭਾਲ ਕਰ ਰਿਹਾ ਅਪਾਹਜ ਬੁੱਢਾ ਬਾਪ ,ਦਸੀ ਇਹ ਕਹਾਣੀ ਕਿਹਾ ਲੱਭਣ ਚ ਕਰੋ ਮਦਦ

ਦਸੀ ਇਹ ਕਹਾਣੀ ਕਿਹਾ ਲੱਭਣ ਚ ਕਰੋ ਮਦਦ

ਜਦੋਂ ਬੱਚਿਆਂ ਦੇ ਉੱਪਰ ਕੋਈ ਮੁਸੀਬਤ ਆਉਂਦੀ ਹੈ,ਤਾਂ ਉਹ ਮਾਂ-ਬਾਪ ਉਹ ਸਹਿਣ ਨਹੀਂ ਕਰ ਸਕਦੇ। ਮਾਂ ਬਾਪ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਲੱਖਾਂ ਸੁਪਨੇ ਵੇਖਦੇ ਹਨ। ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਜਿੰਦ-ਜਾਨ ਲਾ ਦਿੰਦੇ ਹਨ । ਅਜਿਹੇ ਹਾਦਸੇ ਤਾਂ ਬਹੁਤ ਸੁਣਨ ਤੇ ਵੇਖਣ ਨੂੰ ਮਿਲੇ ਹਨ। ਬੁਹਤ ਪਰਿਵਾਰਾਂ ਦੇ ਪੁੱਤ ਕੰਮਕਾਰ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਜਾਂਦੇ ਹਨ, ਉਨ੍ਹਾਂ ਨਾਲ ਕਦੇ ਕੋਈ ਘਟਨਾ ਵਾਪਰ ਜਾਂਦੀ ਹੈ। ਜਿਸ ਦਾ ਪਰਿਵਾਰ ਨੂੰ ਪਤਾ ਨਹੀਂ ਲਗਦਾ ਤੇ ਉਹ ਉਸ ਦੀ ਭਾਲ ਲਈ ਦਰ-ਦਰ ਭਟਕਦੇ ਰਹਿੰਦੇ ਹਨ।

ਜਿਨ੍ਹਾਂ ਮਾਪਿਆਂ ਦਾ ਇਕਲੌਤਾ ਪੁੱਤਰ ਘਰ ਤੋਂ ਕੰਮ ਤੇ ਗਿਆ ਵਾਪਸ ਨਾ ਆਵੇ ਉਨ੍ਹਾਂ ਮਾਪਿਆਂ ਉਪਰ ਕਹਿਰ ਗੁਜ਼ਰਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਰਿੰਡਾ ਤੋਂ। ਜਿੱਥੇ ਇਕ ਅਪਾਹਜ ਬਾਪ ਆਪਣੀ ਟ੍ਰਾਈਸਾਈਕਲ ਤੇ ਆਪਣੇ ਪੁੱਤਰ ਦੀ ਤਸਵੀਰ ਰੱਖ ਕੇ ਉਸ ਨੂੰ ਦਰ-ਦਰ ਲੱਭਣ ਲਈ ਭਟਕ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਘਟਨਾ ਮੋਰਿੰਡਾ ਨਜ਼ਦੀਕ ਪਿੰਡ ਕਜੋਲੀ ਦੀ ਹੈ।

ਜਿੱਥੇ ਦਲੇਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕਜੌਲੀ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਦੇਵ ਸਿੰਘ 22 ਅਕਤੂਬਰ ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਤੋਂ ਡਿਊਟੀ ਤੇ ਗਿਆ ਸੀ। ਪਰ ਉਸ ਦਿਨ ਉਹ ਵਾਪਸ ਆਪਣੇ ਘਰ ਨਹੀਂ ਆਇਆ। ਸੁਖਦੇਵ ਸਿੰਘ 35 ਸਾਲ ਦਾ ਹੈ, ਤੇ ਘਰ ਵਿੱਚ ਉਸਦੇ ਬੁੱਢੇ ਮਾਂ ਬਾਪ ਤੋਂ ਬਿਨਾਂ ਉਸਦੀ ਘਰਵਾਲੀ ਅਤੇ ਦੋ ਬੱਚੇ ਉਸ ਦਾ ਇੰਤਜ਼ਾਰ ਕਰ ਰਹੇ ਹਨ। ਸੁਖਦੇਵ ਸਿੰਘ ਦੇ ਨਾ ਆਉਣ ਕਾਰਨ ਸਾਰਾ ਪਰਿਵਾਰ ਬੇਹੱਦ ਪ੍ਰੇਸ਼ਾਨ ਹੈ। ਕਿਉਂਕਿ ਘਰ ਵਿੱਚ ਉਹ ਹੀ ਇੱਕ ਕਮਾਉਣ ਵਾਲਾ ਮੈਂਬਰ ਹੈ।

ਜਿਸਦੇ ਜ਼ਰੀਏ ਘਰ ਦਾ ਖਰਚਾ ਚਲਦਾ ਹੈ। ਸੁਖਦੇਵ ਦੇ ਪਿਤਾ ਦਲੇਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੀ ਸ਼ੂਗਰ ਕਾਰਨ ਇਕ ਸੱਜੀ ਲੱਤ ਕੱਟੀ ਹੋਈ ਹੈ ਤੇ ਉਸ ਦੀ ਪਤਨੀ ਦੀ ਵੀ ਸ਼ੂਗਰ ਦੀ ਬੀਮਾਰੀ ਦੇ ਕਾਰਨ ਸੱਜੀ ਲੱਤ ਕੱਟੀ ਹੋਈ ਹੈ। ਆਪਣੇ ਪੁੱਤਰ ਦੇ ਗੁੰਮ ਹੋਣ ਸਬੰਧੀ ਮੋਰਿੰਡਾ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੋਈ ਹੈ। ਅਜੇ ਤੱਕ ਉਹਨਾਂ ਦੇ ਪੁੱਤਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਉਹ ਆਪਣੀ ਟਰਾਈਸਾਈਕਲ ਤੇ ਆਪਣੇ ਲਾਪਤਾ ਪੁੱਤਰ ਦੀ ਫੋਟੋ ਰੱਖ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਉਸ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ। ਕਿਉਂਕਿ ਇਸ ਬਜ਼ੁਰਗ ਜੋੜੇ ਦੇ ਬੁਢਾਪੇ ਦਾ ਸਹਾਰਾ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ।