ਆਪਣੀ ਮਰਜੀ ਨਾਲ ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਜੋ ਹੋ ਗਿਆ ਦੇਖ ਕੰਬੀ ਮਾਪਿਆਂ ਦੀ ਰੂਹ

5059

ਤਾਜਾ ਵੱਡੀ ਖਬਰ

ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ। ਪਰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਕੁਝ ਕਦਮ ਜਵਾਨੀ ਵਿੱਚ ਅਜਿਹੇ ਚੁੱਕ ਲੈਂਦੀ ਹੈ। ਜਿਸ ਲਈ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ ਕਈ ਵਾਰ ਗ਼ਲਤ ਕਦਮ ਚੁੱਕ ਲੈਂਦੇ ਹਨ।ਪਿੱਛੋਂ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਆਪਣੀ ਉਸ ਗਲਤੀ ਦਾ ਪਛਤਾਵਾ ਹੁੰਦਾ ਰਹਿੰਦਾ ਹੈ। ਲਵ ਮੈਰਿਜ਼ ਕਰਵਾਉਣਾ ਅੱਜਕਲ ਆਮ ਗੱਲ ਹੋ ਗਈ ਹੈ।

ਜੇਕਰ ਫੈਸਲਾ ਸਹੀ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਕੁਝ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ, ਜਿਸ ਚ ਲਵ ਮੈਰਿਜ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨਾਲ ਜੋਂ ਵਿਆਹ ਤੋਂ ਬਾਅਦ ਹੋਇਆ, ਉਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾਂ ਨਮਿਤਾ ਸ਼ਰਮਾ ਨਾਂ ਦੀ ਲੜਕੀ ਨੇ ਕਰੀਬ 4 ਸਾਲ ਪਹਿਲਾਂ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਫਤਿਹਪੁਰ ਗੜੀ ਦੇ ਵਸਨੀਕ ਜਰਨੈਲ ਸਿੰਘ ਦੇ ਪੁੱਤਰ ਗੁਰਮੀਤ ਨਾਲ ਨਾਲ ਲਵ ਮੈਰਿਜ ਕਰਵਾਈ ਸੀ।

ਉਸ ਨੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸੁਪਨੇ ਸੰਜੋਏ ਸਨ, ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਸ ਨਾਲ ਅਜਿਹਾ ਵੀ ਹੋ ਸਕਦਾ ਹੈ। ਬਨੂੜ ਅਧੀਨ ਪੈਂਦੇ ਪਿੰਡ ਫਤਿਹਪੁਰ ਗੜੀ ਦੀ ਨਮਿਤਾ ਸ਼ਰਮ ਸ਼ਰਮਾ ਨੂੰ ਪਤਾ ਹੀ ਨਹੀਂ ਸੀ, ਕਿ ਵਿਆਹ ਤੋਂ ਪਿੱਛੋਂ ਉਸ ਦਾ ਪਤੀ ਗਿਰਗਿਟ ਦੀ ਤਰ੍ਹਾਂ ਰੰਗ ਬਦਲੇਗਾ। ਵਿਆਹ ਤੋਂ ਕੁਝ ਸਮੇਂ ਬਾਅਦ ਵੀ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣਾ ਲੱਗਾ।

ਮ੍ਰਿਤਕ ਨਮਿਤਾ ਸ਼ਰਮਾ ਦੇ ਪਿਤਾ ਜਗਦੀਸ਼ ਕੁਮਾਰ ਪੁੱਤਰ ਰਾਮ ਮੂਰਤੀ, ਵਾਰਡ ਨੰਬਰ 10 ,ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ,ਬਨੂੜ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਜਾ ਕੇ ਉਸਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਕਿ ਉਸਨੂੰ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। 2 ਸਾਲ ਪਹਿਲਾਂ ਨਮਿਤਾ ਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ, ਤੇ ਹੁਣ ਚਾਰ ਮਹੀਨੇ ਪਹਿਲਾਂ ਇਕ ਲੜਕਾ ਪੈਦਾ ਹੋਇਆ ਹੈ। ਪਰ ਤੰਗ ਪ੍ਰੇਸ਼ਾਨ ਕਰਨ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ।

ਨਮਿਤਾ ਦੇ ਸਹੁਰੇ ਪਰਿਵਾਰ ਤੋਂ ਕਿਸੇ ਦਾ ਫੋਨ ਆਇਆ , ਜਿਨ੍ਹਾਂ ਦੱਸਿਆ ਕੇ ਨਮਿਤਾ ਦੀ ਤਬੀਅਤ ਠੀਕ ਨਹੀਂ ਹੈ, ਜਿਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਨਮਿਤਾ ਦੇ ਪਰਿਵਾਰ ਵੱਲੋਂ ਉੱਥੇ ਪਹੁੰਚਣ ਤੇ ਪਤਾ ਲੱਗਾ ਕਿ ਨਮਿਤਾ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਨੇ ਸਹੁਰਿਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।

ਜਿਸਦੀ ਮ੍ਰਿਤਕਾ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਲਈ ਜਾਂਚ ਅਧਿਕਾਰੀ ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਨੇ ਮ੍ਰਿਤਕਾ ਦੇ ਪਤੀ ਗੁਰਮੀਤ ਲਾਲ , ਸੱਸ ਪਰਮਜੀਤ ਕੌਰ, ਜੇਠ ਵਿੱਕੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕਾ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।