ਅਮਰੀਕਾ ਚ ਵੋਟਾਂ ਦੀ ਗਿਣਤੀ ਬਾਰੇ ਹੁਣ ਆਈ ਇਹ ਵੱਡੀ ਖਬਰ
ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਫਿਲਹਾਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ 14,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਪਰ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਚੋਣਾਂ ਵਿੱਚ ਹੋਈ ਆਪਣੀ ਹਾਰ ਨੂੰ ਅਜੇ ਤੱਕ ਨਹੀਂ ਕਬੂਲ ਰਹੇ। ਡੋਨਾਲਡ ਟਰੰਪ ਬੀਤੇ ਕਈ ਦਿਨਾਂ ਤੋਂ ਚੋਣਾਂ ਵਿੱਚ ਹੋ ਰਹੀ ਥੋਖਾਧੜੀ ਅਤੇ ਨਤੀਜਿਆਂ ਦੀ ਜਾਂਚ ਕਰਾਉਣ ਲਈ ਜ਼ਿੱਦ ‘ਤੇ ਅੜੇ ਹੋਏ ਹਨ।
ਬਹੁਤ ਸਾਰੇ ਹੱਥਕੰਡੇ ਅਪਨਾਉਣ ਤੋਂ ਬਾਅਦ ਹੁਣ ਲੱਗਦਾ ਹੈ ਕਿ ਟਰੰਪ ਦੀ ਇਹ ਜ਼ਿੱਦ ਕੰਮ ਕਰ ਰਹੀ ਹੈ। ਅਮਰੀਕਾ ਦੇ ਜਾਰਜੀਆ ਰਾਜ ਵਿੱਚ ਰਾਸ਼ਟਰਪਤੀ ਅਹੁਦੇ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਤੋਂ ਕਰਵਾਈ ਜਾਵੇਗੀ। ਬੀਤੇ ਕਾਫੀ ਦਿਨਾਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਘਪਲਿਆਂ ਬਾਰੇ ਬਿਆਨਬਾਜੀ ਕੀਤੀ ਜਾ ਰਹੀ ਸੀ। ਜਿਸ ਦੇ ਚਲਦਿਆਂ ਜਾਰਜੀਆ ਦੇ ਅੰਤਰ ਰਾਜ ਸਬੰਧ ਰਾਜ ਮੰਤਰੀ ਬ੍ਰੈਡ ਰੈਫਨਸਪਾਰਰ ਨੇ ਕਿਹਾ ਕਿ ਰਾਜ ਦੇ 159 ਹਲਕਿਆਂ ਵਿੱਚ ਹੋਈਆਂ ਸਾਰੀਆਂ ਵੋਟਾਂ ਦੀ ਦੁਬਾਰਾ ਗਿਣਤੀ ਇੱਕ-ਇੱਕ ਕਰਕੇ ਕੀਤੀ ਜਾਵੇਗੀ।
ਬ੍ਰੈਡ ਨੇ ਐਟਲਾਂਟਾ ਵਿੱਚ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਹ ਅੰਤਰ ਇੰਨਾ ਛੋਟਾ ਸੀ ਅਤੇ ਇਹ ਜ਼ਰੂਰੀ ਸੀ ਕਿ ਹਰੇਕ ਹਲਕੇ ਵਿੱਚ ਵੋਟਾਂ ਦੀ ਗਿਣਤੀ ਹੱਥ ਨਾਲ ਕੀਤੀ ਜਾਵੇ। ਇਸ ਰਾਜ ਵਿੱਚ ਵੋਟਾਂ ਦੀ ਮੁੜ ਗਿਣਤੀ ਕਰਨ ਦਾ ਇਹ ਫ਼ੈਸਲਾ ਰਾਸ਼ਟਰੀ ਪੱਧਰ ਉੱਪਰ ਰਾਜ ਦੇ ਨਤੀਜਿਆਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਬੀਤੇ ਕਈ ਦਿਨਾਂ ਤੋਂ ਟਰੰਪ ਦੀ ਜ਼ਿੱਦ-ਬਾਜ਼ੀ ਤੋਂ ਬਾਅਦ ਵੋਟਾਂ ਦੀ ਮੁੜ ਗਿਣਤੀ ਕਰਨ ਦੀ ਜੋ ਆਸ ਜਤਾਈ ਜਾ ਰਹੀ ਸੀ ਉਹ ਜਾਰਜਿਆ ਰਾਜ ਤੋਂ ਸ਼ੁਰੂ ਹੋ ਗਈ ਹੈ। ਉਧਰ ਦੂਜੇ ਪਾਸੇ ਜੋਅ ਬਾਈਡਨ ਨੇ ਆਪਣੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ 20 ਭਾਰਤੀ ਮੂਲ ਦੇ ਲੋਕਾਂ ਨੂੰ ਟ੍ਰਾਂਜ਼ਿਸ਼ਨ ਟੀਮ ਵਿੱਚ ਸ਼ਾਮਲ ਕੀਤਾ ਹੈ। ਅਤੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਤਿੰਨ ਪ੍ਰਵਾਸੀ ਭਾਰਤੀ ਸਮੀਖਿਆ ਟੀਮ ਦੇ ਨੇਤਾ ਬਣਨ ਦਾ ਮਾਣ ਹਾਸਲ ਕਰਨਗੇ। ਅਮਰੀਕਾ ਵਿੱਚ ਸੱਤਾ ਤਬਦੀਲੀ ਲਈ ਚੁਣੇ ਗਏ 20 ਭਾਰਤੀ ਅਮਰੀਕੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਤਾਜਾ ਜਾਣਕਾਰੀ