ਆਖਰ ਲੰਮੇ ਸਮੇਂ ਬਾਅਦ ਅਮਰੀਕਾ ਦੇ ਮਸ਼ਹੂਰ ਵਿਗਿਆਨੀ ਡਾਕਟਰ ਫਾਉਸੀ ਨੇ ਦਿੱਤਾ ਇਹ ਵੱਡਾ ਬਿਆਨ ,ਸਾਰੀ ਦੁਨੀਆਂ ਤੇ ਚਰਚਾ

ਸਾਰੀ ਦੁਨੀਆਂ ਤੇ ਚਰਚਾ

ਜਿਸ ਸਮੇਂ ਤੋ ਕਰੋਨਾ ਮਹਾਂਮਾਰੀ ਨੇ ਸਾਰੇ ਵਿਸ਼ਵ ਵਿੱਚ ਦਸਤਕ ਦਿੱਤੀ ਹੈ। ਉਸ ਸਮੇਂ ਤੋਂ ਸਾਰਾ ਵਿਸ਼ਵ ਇਸ ਦੀ ਮਾਰ ਸਹਿ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਆਰਥਿਕ ਵਿਵਸਥਾ ਦੇ ਉਪਰ ਪਿਆ ਹੈ। ਇਸ ਕਰੋਨਾ ਨੇ ਸਾਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਇਸ ਮੁਸ਼ਕਲ ਵਿਚੋਂ ਨਿਕਲਣ ਲਈ ਬੁਹਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਦੀ ਵੈਕਸੀਨ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਇਸ ਵੈਕਸੀਨ ਦੇ ਜ਼ਰੀਏ ਇਸ ਕਰੋਨਾ ਤੋਂ ਨਿਜਾਤ ਪਾਈ ਜਾ ਸਕੇ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਵੈਕਸੀਨ ਦੇ ਟ੍ਰਾਇਲ ਵੀ ਕੀਤੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਸਾਰੇ ਵਿਸ਼ਵ ਵਿਚਕਾਰ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿੱਥੇ ਸਭ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ।

ਉੱਥੇ ਹੀ ਹੁਣ ਅਮਰੀਕਾ ਦੇ ਮਸ਼ਹੂਰ ਵਿਗਿਆਨੀ ਵੱਲੋਂ ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਕਾਰਨ ਸਾਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਵਿਸ਼ਵ ਦੇ ਵਿਚ ਸਭ ਤੋਂ ਵੱਧ ਕਰੋਨਾ ਤੋਂ ਪੀੜਤ ਮਰੀਜ਼ ਅਮਰੀਕਾ ਵਿੱਚ ਮੌਜੂਦ ਹਨ। ਜਿੱਥੇ ਮਰੀਜ਼ਾਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕਰੋਨਾ ਦੀ ਦੂਜੀ ਲਹਿਰ ਕਾਰਨ ਕੁਝ ਦੇਸ਼ਾਂ ਵਿਚ ਫਿਰ ਤੋਂ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ।

ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਿਰ ਅਤੇ ਵਾਈਟ ਹਾਊਸ covid 19 ਦੇ ਮੈਂਬਰ ਡਾਕਟਰ ਐਂਥੋਂਨੀ ਫਾਉਸੀ ਨੇ ਕਿਹਾ ਹੈ ਕਿ ਹੁਣ ਇਹ ਕਰੋਨਾ ਮਹਾਮਾਰੀ ਜ਼ਿਆਦਾ ਲੰਮਾ ਸਮਾਂ ਟਿਕ ਕੇ ਨਹੀਂ ਰਹਿ ਸਕਦੀ। ਹੁਣ ਆਸ ਪ੍ਰਗਟਾਈ ਹੈ ਕਿ ਕਰੋਨਾ ਤੋਂ ਨਿਜਾਤ ਪਾਉਣ ਲਈ ਬਹੁਤ ਜਲਦ ਵੈਕਸੀਨ ਆ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਲੋਕਾਂ ਵੱਲੋਂ ਮਾਸਕ ਲਗਾਏ ਜਾਣ, ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਨਿਯਮਾਂ ਦੀ ਪਾਲਣਾ ਕੀਤੀ ਜਾਵੇ,ਤਾਂ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਅਪ੍ਰੈਲ ਅਤੇ ਮਈ ਤੱਕ ਹਲਾਤਾਂ ਤੇ ਕਾਬੂ ਪਾਉਣ ਦੀ ਵੀ ਆਸ ਪ੍ਰਗਟਾਈ ਹੈ। ਆਸ਼ਾਵਾਦੀ ਭਵਿੱਖਬਾਣੀ ਕਰਦੇ ਹੋਏ ਦੱਸਿਆ ਹੈ ਕਿ ਕਰੋਨਾ ਵੈਕਸਿਨ ਦੇ ਆਉਂਦੇ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਜਨਤਕ ਸਿਹਤ ਉਪਾਵਾਂ ਨੂੰ ਦੁੱਗਣਾ ਕਰਨਾ ਜਾਰੀ ਰੱਖਣਾ ਹੋਵੇਗਾ। ਆਉਣ ਵਾਲੇ ਟੀਕੇ ਇਸ ਮਾਹਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਨਾਲ ਤਰੱਕੀ ਕਰਨ ਲਈ ਵੀ ਧੰਨਵਾਦ ਕੀਤਾ।