ਆਖਰ ਰੂਸ ਦੀ ਵੈਕਸੀਨ ਦੇ ਭਾਰਤ ਚ ਆਉਣ ਦੇ ਬਾਰੇ ਆਈ ਇਹ ਵੱਡੀ ਖਬਰ

ਵੈਕਸੀਨ ਦੇ ਭਾਰਤ ਚ ਆਉਣ ਦੇ ਬਾਰੇ ਆਈ ਇਹ ਵੱਡੀ ਖਬਰ

ਕਰੋਨਾ ਮਾਹਵਾਰੀ ਦੇ ਚੱਲਦੇ ਹੋਏ ਸਾਰਾ ਵਿਸ਼ਵ ਪ੍ਰਭਾਵਿਤ ਹੋਇਆ ਸੀ ।ਇਸ ਕਾਰਨ ਸਭ ਦੇਸ਼ਾਂ ਵੱਲੋਂ ਆਪੋ ਆਪਣੇ ਦੇਸ਼ ਦੀ ਸੁਰੱਖਿਆ ਵੇਖਦੇ ਹੋਏ ਤਾਲਾਬੰਦੀ ਕੀਤੀ ਗਈ ਸੀ। ਇਸ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਸਾਰੀ ਦੁਨੀਆ ਲੱਗੀ ਹੋਈ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਵੈਕਸਿਨ ਦੇ ਉਪਰ ਟ੍ਰਾਇਲ ਵੀ ਸ਼ੁਰੂ ਕੀਤੇ ਗਏ ਹਨ। ਗੱਲ ਕੀਤੀ ਜਾਵੇ ਰੂਸ ਦੀ ਤਾ ਉਹ ਵੈਕਸੀਨ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਰੂਸ ਵੱਲੋਂ ਤੀਜੀ ਵੈਕਸੀਨ ਬਣਾਉਣ ਦਾ ਵੀ ਦਾਅਵਾ ਕੀਤਾ ਹੈ। ਕਰੋਨਾ ਦੀ ਤੀਜੀ ਵੈਕਸੀਨ ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੇ ਚੁਮਕੋਵ ਸੈਂਟਰ ਵਿਖੇ ਬਣਾਈ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ ਇਸ ਕਿਰਿਆਸ਼ੀਲ ਟੀਕੇ ਨੂੰ ਦਸੰਬਰ 2020 ਤੱਕ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।ਇਹ ਰੂਸ ਦੀ ਵੈਕਸੀਨ ਦੇ ਭਾਰਤ ਚ ਆਉਣ ਦੇ ਬਾਰੇ ਆਈ ਇਕ ਫੇਰ ਵੱਡੀ ਖਬਰ। ਡਾਕਟਰ ਰੈਡੀ ਲੈਬ ਨੇ ਭਾਰਤ ਦੇ ਡਰੱਗ ਕੰਟੋਰਲ ਤੋਂ ਸਪੁਟਨਿਕ ਦੀ ਵੀ ਵੱਡੇ ਪੱਧਰ ਤੇ ਕਲੀਨਿਕ ਟਰਾਇਲ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਇਨਕਾਰ ਤੋਂ ਬਾਅਦ ਆਖਰਕਾਰ ਮੁੜ ਤੋਂ ਰੂਸ ਦੀ ਕਰੋਨਾ ਵੈਕਸੀਨ ਨੂੰ ਭਾਰਤ ਵਿਚ ਟਰਾਇਲ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦਈਏ ਕਿ ਉਸ ਵੈਕਸੀਨ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ,ਇਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

ਡੀਜੀਸੀਆਈ ਨੇ ਇਹ ਹੈ ਕਿ ਰੂਸ ਵਿਚ ਇਸ ਦੀ ਬਹੁਤ ਘੱਟ ਅਬਾਦੀ ਤੇ ਪਰਖ ਕੀਤੀ ਗਈ ਹੈ ਇਸ ਲਈ ਇਸ ਨੂੰ ਮਨਜੂਰੀ ਦੇਣਾ ਸੁਰੱਖਿਅਤ ਨਹੀਂ ਹੈ। ਪਰ ਹੁਣ ਇਸ ਦੇ ਫੇਸ ਤਿੰਨ ਦੇ ਟਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ ਇਸ ਦੀ ਭਾਰਤ ਵਿੱਚ ਰਜਿਸਟਰੀ ਹੋਣ ਤੋਂ ਬਾਅਦ 40,000 ਵਲੰਟੀਅਰਾਂ ਤੇ ਟੈਸਟ ਕੀਤੇ ਜਾਣਗੇ। ਦੋਹਾਂ ਦੇਸ਼ਾਂ ਦੇ ਸਮਝੌਤੇ ਦੇ ਤਹਿਤ ਭਾਰਤ ਨੂੰ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਮਿਲਣਗੀਆਂ ।ਡਾਕਟਰ ਰੈਡੀਜ਼ ਲੈਬ ਦੇ ਚੇਅਰਮੈਨ ਅਤੇ ਮੈਨੇਜਿੰਗ ਡ੍ਇਕਟਰ ਜੀਵੀ ਪ੍ਰਸ਼ਾਦ ਨੇ ਕਿਹਾ ਕਿ ਅਸੀਂ ਸਾਰੀ ਪ੍ਰਕਿਰਿਆ ਦੌਰਾਨ ਵਿਗਿਆਨਕ ਕ-ਠੋ-ਰ- ਤਾ ਅਤੇ ਡੀਸੀਜੀਆਈ ਦੇ ਮਾਰਗ ਦਰਸ਼ਨ ਨੂੰ ਸਵੀਕਾਰ ਕਰਦੇ ਹਾਂ।

ਸਾਨੂੰ ਪਰਖ ਦੀ ਪ੍ਰਵਾਨਗੀ ਮਿਲੀ ਇਹ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਅਸੀਂ ਮਹਾਂਮਾਰੀ ਦਾ ਮੁ-ਕਾ-ਬ- ਲਾ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਲਿਆਉਣ ਲਈ ਵਚਨਬੱਧ ਹਾਂ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੀਕੇ ਦਾ ਕਲੀਨੀਕਲ ਟਰਾਇਲ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ।