BREAKING NEWS
Search

ਆਖਰ ਪੰਜਾਬ ਚ ਬਿਜਲੀ ਵਰਤਣ ਵਾਲੇ ਲੋਕਾਂ ਲਈ ਆ ਗਈ ਇਹ ਚੰਗੀ ਖਬਰ – ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਪਿਛਲੇ ਲੰਮੇ ਸਮੇਂ ਤੋਂ ਰੇਲ ਆਵਾਜਾਈ ਠੱਪ ਹੋਣ ਕਾਰਨ ਸੂਬੇ ਅੰਦਰ ਬਿਜਲੀ ਪਾਵਰ ਪਲਾਂਟਾਂ ਵਿਚ ਕੋਲੇ ਦੀ ਭਾਰੀ ਕਿੱਲਤ ਹੋਣ ਕਾਰਨ ਬਿਜਲੀ ਸਪਲਾਈ ਤੇ ਬਹੁਤ ਜ਼ਿਆਦਾ ਅਸਰ ਪਿਆ ਸੀ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਖੇਤੀ ਕਰਨ ਦੇ ਵਿਰੁੱਧ ਰੇਲ ਆਵਾਜਾਈ ਨੂੰ ਠੱਪ ਕਰ ਦਿੱਤਾ ਗਿਆ ਸੀ। ਹੁਣ ਮੁੱਖ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਹੋਈ 21 ਨਵੰਬਰ ਦੀ ਮੀਟਿੰਗ ਤੋਂ ਬਾਅਦ ਮੁੜ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।

ਇਸ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਰੇਲਵੇ ਲਾਈਨਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਬੇ ਅੰਦਰ ਮੁੜ ਤੋਂ ਰੇਲਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ। ਹੁਣ ਪੰਜਾਬ ਅੰਦਰ ਬਿਜਲੀ ਵਰਤਨ ਵਾਲੇ ਲੋਕਾਂ ਲਈ ਇਕ ਚੰਗੀ ਖਬਰ ਆਈ ਹੈ। ਜਿਸ ਨੂੰ ਸੁਣ ਕੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 2 ਮਹੀਨੇ ਬਾਅਦ ਸ਼ੁਰੂ ਕੀਤੀ ਗਈ ਸੇਵਾ ਨਾਲ ਯਾਤਰੀਆਂ ਅਤੇ ਵਪਾਰਕ ਵਰਗ ਵਿੱਚ ਸਭ ਤੋਂ ਵੱਧ ਖੁਸ਼ੀ ਪਾਈ ਜਾ ਰਹੀ ਹੈ। ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਪਾਵਰ ਪਲਾਂਟਾਂ ਵਿੱਚ ਵੀ ਮੁੜ ਤੋਂ ਕੰਮ ਸ਼ੁਰੂ ਹੋ ਚੁੱਕਾ ਹੈ।

ਬਿਜਲੀ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਕੱਟਾਂ ਵਿੱਚ ਵੀ ਵਾਧਾ ਹੋ ਗਿਆ ਸੀ। ਮਾਲਗੱਡੀਆਂ ਦੇ ਮੁੜ ਚੱਲਣ ਨਾਲ ਪਾਵਰ ਪਲਾਂਟਾਂ ਵਿਚ ਕੋਲੇ ਦੀ ਸਪਲਾਈ ਹੋਣ ਕਾਰਨ ਮੁਸ਼ਕਿਲ ਹੱਲ ਹੋ ਰਹੀਆਂ ਹਨ। ਜਿਸ ਨਾਲ ਪਾਵਰ ਪਲਾਂਟਾਂ ਨੂੰ ਬਹੁਤ ਵੱਡੀ ਰਾਹਤ ਮਹਿਸੂਸ ਹੋ ਰਹੀ ਹੈ । ਬਠਿੰਡਾ ਤੇ ਤਲਵੰਡੀ ਸਾਬੋ ਤੇ ਰਾਜਪੁਰਾ ਨਾਭਾ ਥਰਮਲ ਪਲਾਂਟ ਵਿੱਚ ਕੋਲਾ ਸਪਲਾਈ ਹੋਣ ਨਾਲ ਇਨ੍ਹਾਂ ਦੇ ਮੁੜ ਚਾਲੂ ਹੋਣ ਦੀ ਉਮੀਦ ਹੈ। ਰਾਜਪੁਰਾ ਨਾਭਾ ਵਿਚ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਤਰਾਂ ਹੀ ਬਠਿੰਡਾ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਪੰਜਾਬ ਵਿੱਚ 2000 ਮੈਗਾਵਾਟ ਬਿਜਲੀ ਉਤਪੰਨ ਕਰਦਾ ਹੈ।

ਕੋਲਾ ਨਾ ਆਉਣ ਕਾਰਨ ਇਨ੍ਹਾਂ ਪਲਾਂਟਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਲ-ਗੱਡੀਆ ਦੇ ਨਾ ਆਉਣ ਕਾਰਨ ਕੋਲੇ ਦਾ ਸਟਾਕ ਪਾਵਰ ਪਲਾਂਟ ਵਿੱਚ ਖਤਮ ਹੋ ਗਿਆ ਸੀ ਜਿਸ ਕਾਰਨ ਇੱਥੇ ਕੰਮ ਵੀ ਠੱਪ ਕਰਨ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ 15 ਦਿਨ ਲਈ ਟਰੇਨ ਚਲਾਉਣ ਨੂੰ ਸਹਿਮਤੀ ਦਿੱਤੀ ਗਈ ਹੈ। ਟਰੇਨਾਂ ਦੇ ਮੁੜ ਚੱਲਣ ਨਾਲ ਪੰਜਾਬ ਦੀ ਆਰਥਿਕ ਸਥਿਤੀ ਮੁੜ ਪੈਰਾਂ ਸਿਰ ਹੁੰਦੀ ਨਜ਼ਰ ਆ ਰਹੀ ਹੈ। ਜਿੱਥੇ ਕੋਲੇ ਦੀ ਕਮੀ ਕਾਰਨ ਪਾਵਰ ਪਲਾਂਟ ਬੰਦ ਹੋ ਚੁੱਕੇ ਸਨ ਉੱਥੇ ਮੁੜ ਇਸ ਸੰਕਟ ਤੋਂ ਉਭਰਨ ਦੀ ਆਸ ਜਾਗ ਗਈ ਹੈ।