ਆਈ ਤਾਜਾ ਵੱਡੀ ਖਬਰ

ਅਫ਼ਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਿਹੇ ਹਨ । ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਫਸੇ ਹੋਏ ਨੇ । ਲਗਾਤਾਰ ਹੀ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ । ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਸਥਿਤੀ ਇਸ ਸਮੇਂ ਕਾਫ਼ੀ ਨਾਜ਼ੁਕ ਬਣੀ ਹੋਈ ਹੈ ਇਸ ਵਿਚਕਾਰ ਹੁਣ ਤਾਲੀਬਾਨ ਨੇ ਇਕ ਵੱਡੀ ਚਿਤਾਵਨੀ ਦੇ ਦਿੱਤੀ ਹੈ । ਤਾਲਿਬਾਨ ਦੇ ਵੱਲੋਂ ੩੧ ਅਗਸਤ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ ।

ਦਰਅਸਲ ਹੁਣ ਤਾਲਿਬਾਨ ਨੇ ਅਮਰੀਕਾ ਨੂੰ ਇੱਕ ਵੱਡੀ ਧਮਕੀ ਦੇ ਦਿੱਤੀ ਹੈ । ਤਾਲਿਬਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਇਕੱਤੀ ਅਗਸਤ ਤੱਕ ਅਫਗਾਨਿਸਤਾਨ ਤੋਂ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਖਾਲੀ ਕਰੇ ਨਹੀਂ ਤਾਂ ਉਨ੍ਹਾਂ ਨੂੰ ਇਸ ਦਾ ਨਤੀਜਾ ਉਨ੍ਹਾਂ ਨੂੰ ਕਾਫੀ ਭਾਰੀ ਚੁਕਾਉਣਾ ਪੈ ਸਕਦਾ ਹੈ । ਅਫ਼ਗਾਨਿਸਤਾਨ ਦੇ ਵਿੱਚ ਸਥਿਤੀ ਅਤੇ ਹਾਲਾਤ ਇਸ ਸਮੇਂ ਕਾਫੀ ਨਾਜ਼ੁਕ ਬਣੇ ਹੋਏ ਨੇ ਇਸ ਵਿਚਕਾਰ ਉਹ ਤਾਲਿਬਾਨ ਦੇ ਵੱਲੋਂ ਇੱਕ ਵੱਡੀ ਚਿਤਾਵਨੀ ਦੇ ਦਿੱਤੀ ਗਈ ਹੈ ।

ਇਹ ਜਾਣਕਾਰੀ ਸਥਾਨਕ ਮੀਡੀਆ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਨ੍ਹਾਂ ਮੁਤਾਬਕ ਤਾਲਿਬਾਨ ਨੇ ਅਮਰੀਕਾ ਨੂੰ ਸਾਫ਼-ਸਾਫ਼ ਸ਼ਬਦਾਂ ‘ਚ ਧਮਕੀ ਦਿੱਤੀ ਹੈ। ਇਕ ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਦੇ ਮੁਤਾਬਕ ਜੋਅ ਬਾਈਡਨ ਨੇ ਬੀਤੇ ਦਿਨੀਂ ਆਪਣੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੇ ਨਾਲ ਪ੍ਰੈੱਸ ਵਾਰਤਾ ਕੀਤੀ ਸੀ ।

ਜਿਸ ਦੇ ਵਿਚ ਉਹਨਾਂ ਨੇ ਫੌਜੀ ਵਾਪਸੀ ਮਿਸ਼ਨ ‘ਤੇ ਅਪਡੇਟ ਦਿੱਤੀ ਸੀ । ਜਿਸ ਦੇ ਚੱਲਦੇ ਤਾਲਿਬਾਨ ਦੇ ਇਕ ਬੁਲਾਰੇ ਨੇ ਅਮਰੀਕਾ ਨੂੰ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਹੈ ਕਿ ਜੇਕਰ ਅਮਰੀਕਾ ੩੧ ਅਗਸਤ ਤੱਕ ਆਪਣੀਆਂ ਆਪਣੇ ਫੌਜੀਆਂ ਦੀ ਵਾਪਸੀ ‘ਚ ਦੇਰੀ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦਾ ਹੈ ।


                                       
                            
                                                                   
                                    Previous Postਕਨੇਡਾ ਚ ਵਾਪਰਿਆ ਭਿਆਨਕ ਹਾਦਸਾ ਮਸ਼ਹੂਰ ਖਿਡਾਰੀਆਂ ਦੀਆਂ ਹੋਈਆਂ ਮੌਤਾਂ,  ਪੰਜਾਬ ਚ ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਲੱਖ ਲਾਹਨਤ ਹੈ : ਗੋਲ ਗੱਪੇ ਵੇਚਣ ਵਾਲੇ ਨੇ ਕੀਤੀ ਇਹ ਕਰਤੂਤ – ਵੀਡੀਓ ਵਾਇਰਲ ਹੋਣ ਤੇ ਹੋ ਗਈ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    



