ਆਖਰ ਕਸੂਤੀ ਫਸੀ ਕੰਗਣਾ ਰਣੌਤ ਅਦਾਲਤ ਨੇ ਦਿੱਤਾ ਇਹ ਵੱਡਾ ਹੁਕਮ

ਆਈ ਤਾਜਾ ਵੱਡੀ ਖਬਰ

ਫਿਲਮਾਂ ਇਨਸਾਨ ਦੇ ਮਨੋਰੰਜਨ ਦਾ ਇੱਕ ਅਹਿਮ ਸਾਧਨ ਮੰਨਿਆ ਜਾਂਦੀਆਂ ਹਨ ਜਿਸ ਜ਼ਰੀਏ ਮਨੁੱਖ ਆਪਣੇ ਮਨ ਪਸੰਦ ਦੀ ਫਿਲਮ ਦੇ ਜ਼ਰੀਏ ਆਪਣੇ ਮਨ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਦੀ ਪਸੰਦ ਮੁਤਾਬਕ ਬਣਾਉਣ ਵਾਸਤੇ ਫਿਲਮੀ ਅਦਾਕਾਰਾ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ।

ਹਰ ਵਾਰ ਅਜਿਹੀ ਸਟੋਰੀ ਦਾ ਨਿਰਮਾਣ ਕਰਨਾ ਪੈਂਦਾ ਹੈ ਜੋ ਪਹਿਲਾਂ ਕਦੇ ਕਿਸੇ ਦਰਸ਼ਕ ਨੇ ਨਾ ਤਾਂ ਸੁਣੀ ਹੋਵੇ ਅਤੇ ਨਾ ਹੀ ਕਿਤੇ ਦੇਖੀ ਹੋਵੇ। ਇਸ ਵਾਸਤੇ ਵੱਖ-ਵੱਖ ਕਹਾਣੀਆਂ ਨੂੰ ਜਨਮ ਦਿੱਤਾ ਜਾਂਦਾ ਹੈ ਅਤੇ ਕੁਝ ਕਹਾਣੀਆਂ ਇਤਿਹਾਸ ਵਿਚੋਂ ਉਠਾਈਆਂ ਜਾਂਦੀਆਂ ਹਨ। ਪਰ ਕਈ ਵਾਰ ਇਨ੍ਹਾਂ ਇਤਿਹਾਸਕ ਕਥਾਵਾਂ ਨੂੰ ਚੋਰੀ ਕਰ ਆਪਣਾ ਬਣਾਉਣ ਦੀ ਕੋਸ਼ਿਸ਼ ਕਈ ਫਿਲਮੀ ਸਿਤਾਰਿਆਂ ਵੱਲੋਂ ਕੀਤੀ ਜਾਂਦੀ ਹੈ। ਜਿਸ ਕਹਾਣੀ ਨੂੰ ਉਹ ਫਿਲਮੀ ਸਿਤਾਰੇ ਇਕ ਫ਼ਿਲਮੀ ਰੂਪ ਦੇ ਕੇ ਵਾਹ ਵਾਹੀ ਖੱਟਣੀ ਚਾਹੁੰਦੇ ਹਨ।

ਪਰ ਕਦੇ ਕਦਾਈਂ ਹਾਲਾਤ ਇਸ ਦੇ ਉਲਟ ਹੋ ਜਾਂਦੇ ਹਨ। ਕੁਝ ਅਜਿਹਾ ਹੀ ਹੋ ਰਿਹਾ ਹੈ ਫਿਲਮੀ ਅਦਾਕਾਰਾ ਕੰਗਨਾ ਰਣੌਤ ਦੇ ਨਾਲ। ਕਾਪੀਰਾਈਟ ਦੀ ਉਲੰਘਣਾ ਅਤੇ ਧੋ-ਖਾ-ਧ-ੜੀ ਕਰਨ ਦੇ ਦੋਸ਼ ਤਹਿਤ ਕੋਰਟ ਨੇ ਪੁਲਿਸ ਨੂੰ ਕੰਗਣਾ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਕੇਸ ਦਿੱਦਾ ਦਿ ਕੁਈਨ ਵਾਰੀਅਰ ਆਫ ਕਸ਼ਮੀਰ ਦੇ ਲੇਖਕ ਵੱਲੋਂ ਦਿੱਤੀ ਗਈ ਪਟੀਸ਼ਨ ਦੇ ਅਧਾਰ ‘ਤੇ ਦਰਜ ਕੀਤਾ ਗਿਆ ਹੈ ਜਿਸ ਤਹਿਤ ਕੰਗਨਾ ਸਮੇਤ ਕਈ ਹੋਰ ਲੋਕਾਂ ਉਪਰ ਕਾਪੀਰਾਈਟ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਇਸ ਕੇਸ ਤਹਿਤ ਪੁਲਿਸ ਨੇ ਕੰਗਨਾ, ਕਮਲ ਕੁਮਾਰ ਜੈਨ, ਰੰਗੋਲੀ ਚੰਦੇਲ ਅਤੇ ਅਕਸ਼ਤ ਰਣੌਤ ਖਿਲਾਫ਼ ਐਫ ਆਈ ਆਰ ਦਰਜ ਕੀਤੀ ਹੈ।

ਇਸ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੇਖਕ ਆਸ਼ੀਸ਼ ਕੌਲ ਨੇ ਦੋ-ਸ਼ ਲਗਾਇਆ ਕਿ ਇਸ ਕਿਤਾਬ ਦੇ ਸਾਰੇ ਹੱਕ ਉਸ ਦੇ ਕੋਲ ਹਨ। ਆਸ਼ੀਸ਼ ਨੇ ਆਖਿਆ ਕਿ ਉਸ ਨੇ ਕਿਤਾਬ ਦੀ ਸਟੋਰੀ ਲਾਈਨ ਨੂੰ ਈਮੇਲ ਜ਼ਰੀਏ ਕੰਗਨਾ ਨੂੰ ਭੇਜਿਆ ਸੀ ਪਰ ਉਸ ਨੇ ਇਸ ਸਟੋਰੀ ਦਾ ਕੁਝ ਹਿੱਸਾ ਬਿਨਾਂ ਲੇਖਕ ਦੀ ਇਜਾਜ਼ਤ ਦੇ ਟਵੀਟ ਕਰ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਉਹ ਇਸ ਉੱਪਰ ਫਿਲਮ ਬਣਾਉਣ ਜਾ ਰਹੀ ਹੈ। ਦੱਸ ਦੇਈਏ ਕਿ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਦੇ ਹੁਕਮਾਂ ਅਧੀਨ ਕੰਗਨਾ ਅਤੇ ਸਬੰਧਤ ਲੋਕਾਂ ਉਪਰ ਐਫ ਆਈ ਆਰ ਦਰਜ ਕਰ ਲਈ ਗਈ ਹੈ।