ਆਈ ਵੱਡੀ ਖੁਸ਼ਖਬਰੀ : ਲੱਖਾਂ ਲੋਕਾਂ ਨੂੰ ਕਨੇਡਾ ਚ ਬੁਲਾਇਆ ਜਾ ਰਿਹਾ ਹੈ – ਦੇਖੋ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਲੋਕ ਵਿਦੇਸ਼ ਜਾਣਾ ਪਸੰਦ ਕਰਦੇ ਹਨ।ਕਿਉਂਕਿ ਵਿਦੇਸ਼ਾਂ ਦਾ ਸਾਫ ਸੁਥਰਾ ਵਾਤਾਵਰਣ ਤੇ ਉਥੋਂ ਦੇ ਮਨਮੋਹਕ ਨਜ਼ਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਪਰ ਪੰਜਾਬ ਦੇ ਜ਼ਿਆਦਾਤਰ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ। ਕੈਨੇਡਾ ਦਾ ਸ਼ਾਂਤਮਈ ਵਾਤਾਵਰਨ ਲੋਕ ਜ਼ਿਆਦਾ ਪਸੰਦ ਕਰਦੇ ਹਨ। ਉੱਥੇ ਕੈਨੇਡਾ ਦੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕਰੋਨਾ ਮਾਹਵਾਰੀ ਦੇ ਦੌਰਾਨ ਵੀ ਸਰਕਾਰ ਵੱਲੋਂ ਲੋਕਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਉਹਨਾਂ ਲੋਕਾਂ ਲਈ ਖੁਸ਼ਖਬਰੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਇਸ ਮਹਾਮਾਰੀ ਦੀ ਮਾਰ ਕਾਰਨ ਕੈਨੇਡਾ ਨਹੀਂ ਜਾ ਸਕੇ। ਹੁਣ ਕੈਨੇਡਾ ਵੱਲੋਂ ਲੱਖਾਂ ਲੋਕਾਂ ਨੂੰ ਕੈਨੇਡਾ ਬੁਲਾਇਆ ਜਾ ਰਿਹਾ ਹੈ।covid 19 ਦੇ ਚਲਦੇ ਹੋਏ ਕੈਨੇਡਾ ਸਰਕਾਰ ਨੇ ਅਗਲੇ 3 ਸਾਲਾਂ ਲਈ ਆਪਣਾ ਇਮੀਗ੍ਰੇਸ਼ਨ ਟੀਚਾ ਵਧਾ ਦਿੱਤਾ ਹੈ ।

ਇੰਮੀਗਰੇਸ਼ਨ ਮਹਿਕਮੇ ਨੇ ਦੱਸਿਆ ਕਿ ਕੈਨੇਡਾ ਅਗਲੇ ਤਿੰਨ ਸਾਲਾਂ ਵਿੱਚ 12 ਲੱਖ ਤੋਂ ਵੱਧ ਸਿੱਖਿਅਤ ਕਾਮੇ ,ਪਰਿਵਾਰਕ ਜੀਆਂ ਅਤੇ ਸ਼ਰਨਾਰਥੀਆਂ ਨੂੰ ਪੱਕੇ ਤੌਰ ਤੇ ਕੈਨੇਡਾ ਵਿਚ ਰਹਿਣ ਦੀ ਆਗਿਆ ਦੇਵੇਗਾ । 1990 ਵਿੱਚ ਕੈਨੇਡਾ ਨੇ ਚਾਰ ਲੱਖ ਲੋਕ ਬਾਹਰੋਂ ਮੰਗਵਾਏ ਸਨ ਪਰ ਹੁਣ ਕੈਨੇਡਾ ਦੇ ਐਲਾਨ ਨੇ ਇਹ ਰਿਕਾਰਡ ਤੋੜ ਦਿੱਤਾ ਹੈ। ਕਰੋਨਾ ਮਹਾਮਾਰੀ ਦੇ ਚਲਦੇ ਕੈਨੇਡਾ ਵਿੱਚ ਕਾਮਿਆਂ ਦੀ ਘਾਟ ਆਈ ਹੈ।

ਇਸ ਲਈ ਕੈਨੇਡਾ ਸਰਕਾਰ ਨੇ ਇਸ ਸਾਲ 341,000 ਲੋਕ ਬਾਹਰਲੇ ਮੁਲਕਾਂ ਤੋਂ ਪੱਕੇ ਕਨੇਡਾ ਮੰਗਵਾਉਣ ਦਾ ਟੀਚਾ ਮਿਥਿਆ ਸੀ। ਪਰ 2020 ਤੱਕ 128,425 ਲੋਕ ਕੈਨੇਡਾ ਪਹੁੰਚ ਸਕੇ ਸਨ । ਇਸ ਲਈ ਬਾਹਰੋਂ ਕਾਮੇ ਮੰਗਵਾਉਣ ਲਈ ਕੈਨੇਡਾ ਸਰਕਾਰ ਮਜਬੂਰ ਹੈ । ਜੋ ਲੋਕ ਸਟੂਡੈਂਟ ਵੀਜ਼ੇ ਤੇ ਜਾ ਵਰਕ ਪਰਮਿਟ ਤੇ ਆਏ ਸਨ ਉਹਨਾਂ ਨੂੰ 2020 ਦਾ ਟੀਚਾ ਪੂਰਾ ਕਰਨ ਲਈ ਕੈਨੇਡਾ ਵਿਚ ਪੱਕਾ ਕਰ ਦਿੱਤਾ ਜਾਵੇਗਾ।

ਇਸ ਤਰ੍ਹਾਂ 2020 ਘਾਟ ਪੂਰੀ ਕਰ ਲਈ ਜਾਵੇਗੀ। ਜੋ ਲੋਕ ਪਹਿਲਾਂ ਹੀ ਕੈਨੇਡਾ ਵਿਚ ਹਨ ,ਉਹ ਸਭ ਪੱਕੇ ਹੋ ਜਾਣਗੇ । ਇੰਮੀਗਰੇਸ਼ਨ ਮਹਿਕਮੇ ਨੇ ਐਲਾਨ ਕੀਤਾ ਹੈ ਕਿ ਸਾਲ 2021 ਵਿੱਚ 401,000, 2022 ਵਿੱਚ 411,000 ਅਤੇ 2023 ਵਿੱਚ 421,000 ਲੋਕ ਬਾਹਰਲੇ ਮੁਲਕਾਂ ਤੋਂ ਕੈਨੇਡਾ ਪੱਕੇ ਤੌਰ ਤੇ ਮੰਗਵਾਏ ਜਾਣਗੇ । ਜੇਕਰ ਬਾਹਰ ਤੋਂ ਕਾਮੇ ਆਉਂਦੇ ਰਹਿਣਗੇ ਤੇ ਟੈਕਸ ਕਟਾਉਦੇ ਰਹਿਣਗੇ ਤਾਂ ਹੀ ਕੈਨੇਡਾ ਸਰਕਾਰ ਰਿਟਾਇਰ ਹੋ ਰਹੇ ਕੈਨੇਡਾ ਵਾਸੀਆਂ ਨੂੰ ਪੈਨਸ਼ਨ ਦੇ ਸਕੇਗੀ।