ਆਈ ਵੱਡੀ ਖਬਰ-ਇਥੇ ਹੋਣ ਲੱਗੀ ਨੋਟਬੰਦੀ, ਹੁਣ ਇਸ ਕਰੰਸੀ ਦਾ ਨੋਟ ਹੋਣ ਲਗਾ ਬੰਦ

814

ਹੁਣ ਇਸ ਕਰੰਸੀ ਦਾ ਨੋਟ ਹੋਣ ਲਗਾ ਬੰਦ

ਅਰਥਵਿਵਸਥਾ ਦੀ ਮਾਰ ਇਸ ਤਰ੍ਹਾਂ ਦੀ ਹੈ ,ਜੋ ਇਨਸਾਨ ਨੂੰ ਤੋੜ ਕੇ ਰੱਖ ਦਿੰਦੀ ਹੈ। ਜਿਸ ਸਮੇਂ ਭਾਰਤ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕੀਤੀ ਗਈ ਸੀ ਤਾਂ ਭਾਰਤ ਦੀ ਜਨਤਾ ਨੂੰ ਬੇਹੱਦ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘਣਾ ਪਿਆ ਸੀ। ਲੋਕਾਂ ਕੋਲ ਆਪਣੇ ਹੀ ਪੈਸੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਵਰਤੋਂ ਕਰਨ ਵਿੱਚ ਅਸਮਰੱਥ ਸਨ। ਲੋਕਾਂ ਨੂੰ ਘੰਟਿਆਂਬੱਧੀ ਬੈਂਕਾਂ ਦੇ ਬਾਹਰ ਲਾਈਨਾਂ ਵਿਚ ਲੱਗ ਕੇ ਪੈਸੇ ਲੈਣ ਲਈ ਇੰਤਜਾਰ ਕਰਨਾ ਪੈਂਦਾ ਸੀ। ਪੁਰਾਣੇ ਨੋਟਾਂ ਨੂੰ ਬੰਦ ਕਰਕੇ ਨਵੇਂ ਨੋਟਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ।

ਇਸ ਤਰਾ ਦੇ ਹਲਾਤ ਹੁਣ ਹੋਰ ਜਗ੍ਹਾ ਵੀ ਵੇਖਣ ਨੂੰ ਮਿਲ ਸਕਦੇ ਹਨ। ਇੱਥੇ ਹੋਣ ਲੱਗੀ ਹੈ ਨੋਟਬੰਦੀ, ਹੁਣ ਇਸ ਕਰੰਸੀ ਦਾ ਨੋਟ ਵੀ ਬੰਦ ਹੋ ਜਾਵੇਗਾ। ਖਬਰ ਆਈ ਹੈ ਕਿ ਇਸ ਸਾਲ ਦੇ ਖ਼ਤਮ ਹੁੰਦੇ ਸਾਰ, ਨਵੇਂ ਸਾਲ ਤੋਂ 1000 ਸਿੰਗਾਪੁਰ ਡਾਲਰ ਦਾ ਨੋਟ ਬੰਦ ਕੀਤਾ ਜਾ ਰਿਹਾ ਹੈ। ਇਸ ਨੋਟਬੰਦੀ ਸਬੰਧੀ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਗਈ ਹੈ। ਭਾਰਤ ਵਾਂਗ ਹੀ ਹੁਣ ਸਿੰਗਾਪੁਰ ਵਿੱਚ ਕਾਲੇ ਧਨ ਤੇ ਅੱਤਵਾਦੀ ਫਾਈਨੈਸਿੰਗ ਨੂੰ ਰੋਕਣ ਲਈ ਸਿੰਗਾਪੁਰ ਦੇ ਵੱਡੇ ਮੁੱਲ ਦਾ ਕਰੰਸੀ ਦਾ ਨੋਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਹੀ ਵੱਡੇ ਨੋਟ ਬੰਦ ਕੀਤੇ ਜਾ ਚੁੱਕੇ ਹਨ। ਸਿੰਗਾਪੁਰ ਮਾਨੇਟਿਰੀ ਅਥਾਰਿਟੀ ( ਐਮ.ਏ.ਐਸ.) ਨੇ ਦੱਸਿਆ ਹੈ ਕਿ ਸਿੰਗਾਪੁਰ ਵਿੱਚ ਹੁਣ ਦਿਸੰਬਰ ਤੱਕ 1,000 ਸਿੰਗਾਪੁਰ ਡਾਲਰ ਦੇ ਨੋਟ ਸੀਮਤ ਮਾਤਰਾ ਵਿੱਚ ਜਨਤਾ ਲਈ ਉਪਲਬਧ ਕਰਵਾਏ ਜਾਣਗੇ। ਐਮ. ਏ.ਐਸ.ਨੇ ਕਹਿ ਕੇ ਇਹ ਕਦਮ ਕੌਮਾਂਤਰੀ ਨਿਯਮਾਂ ਮੁਤਾਬਕ ਚੁੱਕਿਆ ਗਿਆ। ਇਸ ਕਦਮ ਨਾਲ ਕਾਲੇ ਧਨ ਨੂੰ ਰੋਕਿਆ ਜਾ ਸਕਦਾ ਹੈ।

ਐਮ. ਏ.ਐਸ. ਸਿੰਗਾਪੁਰ ਦਾ ਇੱਕ ਕੇਂਦਰੀ ਬੈਂਕ ਹੈ। ਬਦਲੇ ਜਾ ਰਹੇ ਨੋਟ ਦੀ ਜਗ੍ਹਾ ਹੋਰ ਨੋਟਾਂ ਦੀ ਉਪਲਬਧਤਾ ਕਰਵਾਈ ਜਾਵੇਗੀ। ਸਿੰਗਾਪੁਰ ਵਿਚ ਹੁਣ ਵਿਸ਼ੇਸ਼ ਤੌਰ ਤੇ 100 ਡਾਲਰ ਸਿੰਗਾਪੁਰ ਦੇ ਨੋਟਾਂ ਦੀ ਸਪਲਾਈ ਵਧਾਈ ਜਾਵੇਗੀ। ਕਿਉਂ ਕਿ ਅਗਲੇ ਸਾਲ ਸਿੰਗਾਪੁਰ ਵਿੱਚ 1000 ਡਾਲਰ ਦਾ ਨੋਟ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਿੰਗਾਪੁਰ ਵਿੱਚ 100 ਡਾਲਰ ਦਾ ਨੋਟ ਹੀ ਸਭ ਤੋਂ ਵੱਡਾ ਨੋਟ ਰਹਿ ਜਾਵੇਗਾ। ਹੁਣ ਸਿੰਗਾਪੁਰ ਦੇ ਵਿੱਚ ਲੋਕਾਂ ਨੂੰ ਇਲੈਕਟ੍ਰੋਨਿਕ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੰਘਾਪੁਰ ਦੇ ਇਕ ਹਜ਼ਾਰ ਡਾਲਰ ਦੀ ਕੀਮਤ ਭਾਰਤੀ ਕਰੰਸੀ ਵਿੱਚ 54,501 ਰੁਪਏ ਹੈ। ਸਿੰਗਾਪੁਰ ਵਿੱਚ 1,000 ਡਾਲਰ ਦੇ ਨੋਟ ਇਸ ਸਾਲ ਵਿੱਚ ਚਲਦੇ ਰਹਿਣਗੇ।