ਆਈ ਮਾੜੀ ਖਬਰ – ਵਿਆਹ ਤੇ ਜਾਂਦੇ ਸਾਰੇ ਪ੍ਰੀਵਾਰ ਨਾਲ ਵਾਪਰਿਆ ਇਹ ਭਾਣਾ

ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਇਨੀਆ ਜ਼ਿੰਦਗੀਆ ਇਸ ਦੁਨੀਆ ਤੋਂ ਤੋਂ ਦੂਰ ਹੋ ਜਾਣਗੀਆਂ । ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ।ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ ,ਧਾਰਮਿਕ, ਸੰਗੀਤ, ਖੇਡ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ।

ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। covid-19 ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਲੋਕਾਂ ਦੀ ਜਾਨ ਗਈ। ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ । ਇਸ ਸਾਲ ਦੇ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਆਏ ਦਿਨ ਹੀ ਇੰਨੇ ਭਿਆਨਕ ਸੜਕ ਹਾਦਸੇ ਸਾਹਮਣੇ ਆ ਰਹੇ ਹਨ ਜਿਸ ਵਿੱਚ ਅਣਗਿਣਤ ਲੋਕਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ।

ਪਰ ਹੁਣ ਇਹ ਵੀ ਖਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਤੇ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਜਲੰਧਰ ਪਠਾਂਨਕੋਟ ਰਾਸਟਰੀ ਰਾਜਮਾਰਗ ਤੇ ਹਰਸੀ ਪਿੰਡ ਦੇ ਮੋੜ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਬਲਦੇਵ ਸਿੰਘ ਪੁੱਤਰ ਗੁੱਜਰ ਸਿੰਘ , ਉਸ ਦੀ ਪਤਨੀ ਪਰਮਜੀਤ ਕੌਰ, ਬੇਟਾ ਭੁਪਿੰਦਰ, ਬੇਟੀ ਸਲੋਨੀ, ਕਸ਼ਮੀਰੋ ਪਤਨੀ ਬਿੰਦਰ ਰਾਮ ਨਿਵਾਸੀ ਕਿਸ਼ਨਗੜ੍ਹ ਅਤੇ ਰਾਮੂ ਪੁੱਤਰ ਹਜਾਰਾ ਰਾਮ ਨਿਵਾਸੀ ਜਲੰਧਰ ਇਸ ਹਾਦਸੇ ਵਿਚ ਜ਼ਖਮੀ ਹੋ ਗਏ ਹਨ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਹ ਘਟਨਾ 12:15 ਵਜੇ ਵਾਪਰੀ ਹੈ । ਇਹ ਹਾਦਸਾ ਕਾਰ ਤੇ ਬੱਸ ਦੇ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਹੈ। ਘਟਨਾ ਸਥਾਨ ਤੇ ਸਰਬਤ ਦਾ ਭਲਾ ਸੁਸਾਇਟੀ ਦੇ ਸੇਵਾਦਾਰ ਦਵਿੰਦਰ ਸਿੰਘ ਮੂਨਕ ਵੱਲੋਂ ਜਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।