ਆਈ ਮਾੜੀ ਖਬਰ ਇੰਟਰਨੈਸ਼ਨਲ ਫਲਾਈਟਾਂ ਬਾਰੇ, ਭਾਰਤ ਦੀਆਂ ਉਡਾਣਾਂ ਤੇ ਇਥੇ ਲੱਗੀ 3 ਦਸੰਬਰ ਤੱਕ ਪਾਬੰਦੀ

619

ਭਾਰਤ ਦੀਆਂ ਉਡਾਣਾਂ ਤੇ ਇਥੇ ਲੱਗੀ 3 ਦਸੰਬਰ ਤੱਕ ਪਾਬੰਦੀ

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵੱਖ-ਵੱਖ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਤਾਂ ਜੋ ਇਸ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਕੰਟਰੋਲ ਕੀਤਾ ਜਾ ਸਕੇ। ਬਾਵਜੂਦ ਇਸਦੇ ਕੋਰੋਨਾ ਦੇ ਨਵੇਂ ਆ ਰਹੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੁਣ ਵੱਖ-ਵੱਖ ਦੇਸ਼ਾਂ ਵਿੱਚ ਲਾਕ ਡਾਊਨ ਦੀ ਪ੍ਰਕਿਰਿਆ ਨੂੰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ ਤਾਂ ਜੋ ਇਸਦੇ ਦੂਜੀ ਵਾਰ ਹੋ ਰਹੇ ਹਮਲੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਮਾਰਚ ਮਹੀਨੇ ਦੌਰਾਨ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਹਾਲ ਹੀ ਦੇ ਮਹੀਨਿਆਂ ਵਿੱਚ ਕੋਰੋਨਾ ਦੇ ਘੱਟਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਸੀ। ਪਰ ਇੱਕ ਉਡਾਨ ਜਦੋਂ ਹਾਂਗਕਾਂਗ ਦੇ ਹਵਾਈ ਅੱਡੇ ਉੱਤੇ ਪੁੱਜੀ ਤਾਂ ਇਸ ਵਿੱਚੋਂ ਕੁਝ ਯਾਤਰੀ ਕੋਰੋਨਾ ਸੰਕ੍ਰਮਿਤ ਪਾਏ ਗਏ ਜਿਸ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ ਇਸ ਦੇਸ਼ ਦੀ ਏਅਰਲਾਈਨਾਂ ਉੱਪਰ 5 ਵੀਂ ਵਾਰ ਪਾਬੰਦੀ ਲਗਾ ਦਿੱਤੀ ਹੈ।

ਇਹ ਉਡਾਣ ਹੋਰ ਕੋਈ ਨਹੀਂ ਸਗੋਂ ਭਾਰਤ ਦੀ ਏਅਰ ਇੰਡੀਆ ਏਅਰਲਾਈਨ ਹੈ ਜਿਸ ਉਪਰ ਹਾਂਗਕਾਂਗ ਦੀ ਸਰਕਾਰ ਵੱਲੋਂ 3 ਦਸੰਬਰ ਤੱਕ ਪਾਬੰਦੀ ਲਗਾਈ ਗਈ ਹੈ। ਭਾਰਤ ਵੱਲੋਂ ਹਾਂਗਕਾਂਗ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 72 ਘੰਟੇ ਪਹਿਲਾਂ ਕਰਵਾਈ ਗਈ ਕੋਰੋਨਾ ਦੀ ਨੈਗਟਿਵ ਰਿਪੋਰਟ ਨਾਲ ਹੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਸਥਾਨਕ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਵਾਈ ਯਾਤਰਾਵਾਂ ਨੂੰ ਲੈ ਕੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ

ਜਿਸ ਦੌਰਾਨ ਤਮਾਮ ਯਾਤਰੀਆਂ ਨੂੰ ਹਾਂਗਕਾਂਗ ਹਵਾਈ ਅੱਡੇ ਉਪਰ ਪਹੁੰਚਣ ‘ਤੇ ਕੋਰੋਨਾ ਦੀ ਜਾਂਚ ਕਰਾਉਣੀ ਲਾਜ਼ਮੀ ਕੀਤੀ ਗਈ ਸੀ। ਹਾਂਗਕਾਂਗ ਸਰਕਾਰ ਵੱਲੋਂ ਭਾਰਤੀ ਏਅਰਲਾਈਨਜ਼ ਉੱਪਰ ਇਸ ਤੋਂ ਪਹਿਲਾਂ ਵੀ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਸਭ ਤੋਂ ਪਹਿਲੀ ਪਾਬੰਦੀ ਦਿੱਲੀ-ਹਾਂਗਕਾਂਗ ਉਡਾਣ ਉਪਰ 18 ਅਗਸਤ ਤੋਂ 31 ਅਗਸਤ ਤੱਕ ਲਗਾਈ ਗਈ ਸੀ। ਇਸ ਤੋਂ ਬਾਅਦ 20 ਸਤੰਬਰ ਤੋਂ 3 ਅਕਤੂਬਰ, 17 ਅਕਤੂਬਰ ਤੋਂ 30 ਅਕਤੂਬਰ ਅਤੇ ਮੁੰਬਈ-ਹਾਂਗਕਾਂਗ ਉਡਾਣ ‘ਤੇ ਮਿਤੀ 28 ਅਕਤੂਬਰ ਤੋਂ 10 ਨਵੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।