ਆਈ ਇਹ ਮਾੜੀ ਖਬਰ ਅਮਰੀਕਾ ਜਾਣ ਦੇ ਚਾਹਵਾਨਾ ਲਈ

ਆਈ ਤਾਜਾ ਵੱਡੀ ਖਬਰ

ਪੜਾਈ ਲਿਖਾਈ ਤੋਂ ਬਾਅਦ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਲਈ ਇੱਕ ਵਧੀਆ ਨੌਕਰੀ ਦਾ ਇੰਤਜ਼ਾਮ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰੇ। ਅੱਜ ਕੱਲ ਦੇ ਬੱਚੇ ਵਿਦੇਸ਼ਾਂ ਵਿੱਚ ਜਾਕੇ ਵਧੀਆਂ ਨੌਕਰੀ ਹਾਸਿਲ ਕਰ ਆਪਣੇ ਕਰੀਅਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣਾ ਚਾਹੁੰਦਾ ਹੈ। ਅਮਰੀਕਾ ਦੁਨੀਆਂ ਦਾ ਇੱਕ ਅਜਿਹਾ ਸੁਰੱਖਿਅਤ ਦੇਸ਼ ਹੈ ਜਿੱਥੇ ਜਾ ਕੇ ਵਸਣਾ ਹਰ ਵਿਦਿਆਰਥੀ ਦੇ ਮਨ ਦਾ ਸੁਪਨਾ ਹੁੰਦਾ ਹੈ।

ਪਰ ਹੁਣ ਇੱਕ ਅਜਿਹਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਪਾਸ ਹੋਣ ਤੋਂ ਬਾਅਦ ਬਹੁਤ ਸਾਰੇ ਭਾਰਤੀ ਅਮਰੀਕਾ ਵਿੱਚ ਕੰਮ ਕਰਨ ਲਈ ਨਹੀਂ ਜਾ ਸਕਣਗੇ। ਟਰੰਪ ਸਰਕਾਰ ਅੱਗੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਪ੍ਰਸ੍ਤਾਵ ਰੱਖਿਆ ਹੈ ਜਿਸ ਵਿੱਚ ਅਸਥਾਈ ਬਿਜ਼ਨੈਸ ਵੀਜ਼ੇ ਜਾਰੀ ਨਾ ਕਰਨ ਦੀ ਮੰਗ ਕੀਤੀ ਗਈ ਹੈ। ਜੇਕਰ ਇਹ ਪ੍ਰਸਤਾਵ ਪਾਸ ਕੀਤਾ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ‘ਤੇ ਹੋਵੇਗਾ। ਪਹਿਲਾਂ ਇਸ ਵੀਜ਼ੇ ਦੇ ਅਧਾਰ ਉੱਪਰ ਬਹੁਤ ਸਾਰੀਆਂ ਕੰਪਨੀਆਂ ਤਕਨੀਕੀ ਤਜ਼ੁਰਬੇਕਾਰਾਂ ਨੂੰ ਅਮਰੀਕਾ ਵਿਚ ਰਹਿ ਕੇ ਇਥੋਂ ਦੇ ਗ੍ਰਾਹਕਾਂ ਦੀਆਂ ਸ਼ਿ-ਕਾ-ਇ- ਤਾਂ ਦੂਰ ਕਰਨ ਦਾ ਮੌਕਾ ਮਿਲਦਾ ਸੀ।

ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਇਸ ਪ੍ਰਸਤਾਵ ਉੱਪਰ ਜੇਕਰ ਹਸਤਾਖ਼ਰ ਕਰ ਦਿੱਤੇ ਗਏ ਤਾਂ ਭਾਰਤੀ ਤਜ਼ੁਰਬੇਕਾਰਾਂ ਲਈ ਅਮਰੀਕਾ ਜਾਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਐੱਚ1-ਬੀ ਵੀਜ਼ਾ ਦੇ ਤਹਿਤ ਨੌਜਵਾਨ ਆਪਣਾ ਸੁਪਨਾ ਪੂਰਾ ਕਰ ਪਾਉਂਦੇ ਸਨ। ਆਉਂਦੇ ਨਵੰਬਰ ਮਹੀਨੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਦੋ ਹਫ਼ਤੇ ਪਹਿਲਾਂ ਇਹ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਦਾ ਸਿੱਧਾ ਸਾਧਾ ਅਸਰ ਭਾਰਤੀ ਨੌਜਵਾਨਾਂ ‘ਤੇ ਪਵੇਗਾ।

ਭਾਰਤੀ ਇੰਫ਼ੋਸਿਸ ਕੰਪਨੀ ਨੂੰ 8 ਲੱਖ ਅਮਰੀਕੀ ਡਾਲਰ ਦੇ ਮਾਮਲੇ ਦਾ ਨਿਬੇੜਾ ਕਰਨ ਲਈ 17 ਦਸੰਬਰ 2019 ਨੂੰ ਕੈਲੇਫੋਰਨੀਆ ਦੇ ਅਟਾਰਨੀ ਜਰਨਲ ਵੱਲੋਂ ਆਖਿਆ ਗਿਆ ਸੀ। ਜਿਸ ਦਾ ਕਾਰਨ ਸੀ 500 ਮੁਲਾਜ਼ਮਾਂ ਦਾ ਸੂਬੇ ਦੇ ਵਿੱਚ ਐੱਚ1-ਬੀ ਦੀ ਥਾਂ ‘ਤੇ ਬੀ-1 ਵੀਜ਼ੇ ਉਪਰ ਅਮਰੀਕਾ ਵਿੱਚ ਰਹਿਣਾ। ਕੁੱਝ ਲੀਡਰਾਂ ਨੇ ਇੱਥੋਂ ਤੱਕ ਵੱਡੇ ਦਾਅਵੇ ਕੀਤੇ ਹਨ ਕਿ ਇਸ ਵੇਲੇ ਅਮਰੀਕਾ ਦੀ ਮਾਨਸਿਕ ਸਥਿਤੀ ਡਗਮਗਾਈ ਹੋਈ ਹੈ। ਉਹ ਸਮਝ ਰਹੇ ਹਨ ਕਿ ਵਿਦੇਸ਼ੀ ਤਜ਼ੁਰਬੇਕਾਰ ਨੌਜਵਾਨ ਉਨ੍ਹਾਂ ਦੇ ਦੇਸ਼ ਦੇ ਨੌਜਵਾਨਾਂ ਦੀਆਂ ਨੌਕਰੀਆਂ ਦੇ ਹੱਕਾਂ ਨੂੰ ਮਾ- ਰ ਰਹੇ ਹਨ।