BREAKING NEWS
Search

ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖ ਸੰਗਤਾਂ ਲਈ ਆਈ ਇਹ ਵੱਡੀ ਤਾਜਾ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਸਾਡੇ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਬਹੁਤ ਪਿਆਰ ਅਤੇ ਇਕ ਦੂਜੇ ਦੇ ਮਾਣ-ਸਤਿਕਾਰ ਨਾਲ ਰਹਿੰਦੇ ਹਨ। ਇਨ੍ਹਾਂ ਸਾਰਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਹੀ ਸਾਡੇ ਦੇਸ਼ ਨੂੰ ਇਕ ਮਜ਼ਬੂਤ ਲੋਕਤੰਤਰਿਕ ਦੇਸ਼ ਬਣਾਉਂਦੀ ਹੈ। ਸਾਡੇ ਦੇਸ਼ ਅੰਦਰ ਹਰ ਇਕ ਧਰਮ ਦਾ ਸਨਮਾਨ ਕੀਤਾ ਜਾਂਦਾ ਹੈ ਜਿੱਥੇ ਹਰ ਧਰਮ ਦੇ ਲੋਕ ਦੂਜੇ ਧਰਮਾਂ ਦੇ ਪ੍ਰਤੀ ਆਪਣੇ ਦਿਲ ਵਿਚ ਸ਼ਰਧਾ ਭਾਵਨਾ ਰੱਖਦੇ ਹਨ। ਇਹ ਅਜਿਹੇ ਗੁਣ ਹਨ ਜੋ ਸਾਨੂੰ ਉਨ੍ਹਾਂ ਮਹਾਨ ਦੇਵੀ ਰੂਹਾਂ ਵੱਲੋਂ ਮਿਲੇ ਹਨ ਜਿਨ੍ਹਾਂ ਦੇ ਕਰ-ਕਮਲਾਂ ਨਾਲ ਬੀਜੇ ਗਏ ਇਨਸਾਨੀਅਤ ਦੇ ਬੀਜ ਅਜੇ ਵੀ ਲੋਕਾਂ ਅੰਦਰ ਜ਼ਿੰਦਾ ਹਨ।

ਇਸ ਇਨਸਾਨੀ ਜੀਵਨ ਨੂੰ ਸਿੱਧੇ ਰਾਹ ਪਾਉਣ ਵਾਲੇ ਦੁਆਰ ਅਤੇ ਸਿੱਖ ਮੁਸਲਿਮ ਏਕਤਾ ਦੀ ਪਹਿਚਾਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਭਾਰੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਜਿੱਥੇ ਆ ਕੇ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਆਪੋ ਆਪਣੀ ਮਨੋਕਾਮਨਾਵਾਂ ਨੂੰ ਪੂਰਾ ਕਰਨ ਵਾਸਤੇ ਉਸ ਅਕਾਲ-ਪੁਰਖ ਅੱਗੇ ਅਰਦਾਸ ਕਰਦੇ ਹਨ। ਇਸ ਸੱਚੇ ਦਰਬਾਰ ਵਿੱਚ ਉਨ੍ਹਾਂ ਦੀ ਹਰ ਇੱਕ ਸੱਚੀ ਆਸ ਮੁਰਾਦ ਨੂੰ ਪੂਰਾ ਕੀਤਾ ਜਾਂਦਾ ਹੈ। ਹੁਣ ਇੱਕ ਅਜਿਹੀ ਹੀ ਮੁਰਾਦ ਪੂਰੀ ਹੋਣ ਜਾ ਰਹੀ ਹੈ ਵਿਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਦੀ।

ਦਰਅਸਲ ਸਿੱਖ ਸੰਗਤ ਅਤੇ ਦੁਨੀਆਂ ਭਰ ਦੀ ਸਮੂਹ ਸੰਗਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਦੀ ਬੁਕਿੰਗ ਕਰਵਾਉਣ ਨੂੰ ਲੈ ਕੇ ਇਕ ਉਚੇਚਾ ਕਦਮ ਚੁੱਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅਖੰਡ ਪਾਠ ਨਾਮ ਤੋਂ ਆਨਲਾਈਨ ਵੈਬਸਾਈਟ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਹੁਣ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਮਾਧਿਅਮ ਜ਼ਰੀਏ ਅਖੰਡ ਪਾਠ ਦੀ ਬੁਕਿੰਗ ਕਰਵਾ ਸਕਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹੁਣ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾ ਸਕਦੀ ਹੈ।

ਸੰਗਤ ਇਸ ਸੇਵਾ ਵਾਸਤੇ ਵੈੱਬਸਾਈਟ www.sgpcamritsar.org ਜ਼ਰੀਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਦੀ ਸੇਵਾ ਦਾ ਲਾਭ ਲੈ ਸਕਦੀ ਹੈ ਅਤੇ ਇਸ ਦੇ ਨਾਲ ਹੀ ਰਾਗੀ ਜੱਥਿਆਂ ਦੀਆਂ ਸੇਵਾਵਾਂ ਵੀ ਆਨ ਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸ ਸਹੂਲਤ ਨੂੰ ਦੋ ਹਫ਼ਤਿਆਂ ਦੇ ਵਕਫੇ ਤੋਂ ਬਾਅਦ ਪੂਰਨ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਵਿਦੇਸ਼ਾਂ ਵਿਚ ਬੈਠੀ ਸੰਗਤ ਉਪਰੋਕਤ ਵੈੱਬਸਾਈਟ ਰਾਹੀਂ ਆਪਣਾ ਨਾਮ ਅਤੇ ਫੋਨ ਨੰਬਰ ਦਰਜ ਕਰਵਾਏਗੀ ਜਿਸ ਤੋਂ ਬਾਅਦ ਕਮੇਟੀ ਦਾ ਇੱਕ ਨੁਮਾਇੰਦੇ ਉਨ੍ਹਾਂ ਨਾਲ ਸੰਪਰਕ ਸਾਧ ਕੇ ਇਹ ਸੇਵਾ ਨਿਭਾਵੇਗਾ।