ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹਿਆਂ ਨਾਲ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਆਮਦ ਤੇ ਸਭ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਸੋਚਿਆ ਸੀ। ਇਹ ਨਹੀਂ ਪਤਾ ਸੀ ਕਿ ਇਹ ਸਾਲ ਸਭ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਸਾਲ ਬਣ ਜਾਵੇਗਾ ਇਸ ਵਰ੍ਹੇ ਦੇ ਵਿੱਚ ਜਿੱਥੇ ਕਰੋਨਾ ਵਾਈਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਪੂਰਾ ਵਿਸ਼ਵ ਆਰਥਿਕ ਮੰਦੀ ਦੀ ਮਾਰ ਝੱਲ ਰਿਹਾ ਹੈ। ਹਾਲਾਤ ਸੁਧਰਨ ਤੇ ਸਭ ਲੋਕਾਂ ਨੇ ਆਪਣੇ ਪੈਰਾਂ ਸਿਰ ਹੋਣ ਲਈ ਜਤਨ ਸ਼ੁਰੂ ਕਰ ਦਿੱਤੇ।

ਪਰ ਰੋਜ਼ ਦੀ ਜ਼ਿੰਦਗੀ ਵਿੱਚ ਵਾਪਰ ਰਹੇ ਸੜਕ ਹਾਦਸੇ ਇਨਸਾਨੀ ਮਨੋਬਲ ਨੂੰ ਦਿਨੋ ਦਿਨ ਘੱਟ ਕਰ ਰਹੇ ਹਨ। ਆਏ ਦਿਨ ਹੀ ਇੰਨੇ ਜ਼ਿਆਦਾ ਭਿਆਨਕ ਸੜਕ ਹਾਦਸੇ ਸਾਹਮਣੇ ਆ ਰਹੇ ਹਨ। ਜਿਸ ਵਿਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ, ਤੇ ਕੁਝ ਜ਼ਖ਼ਮੀ ਹਾਲਤ ਵਿੱਚ ਕੰਮ ਕਰਨ ਤੋਂ ਵੀ ਲਾਚਾਰ ਹੋ ਗਏ ਹਨ। ਹੁਣ ਪੰਜਾਬ ਵਿੱਚ ਇੱਥੇ ਇਹ ਏਅਰਪੋਰਟ ਤੋਂ ਆ ਰਹਿਆ ਨਾਲ ਕਿਹਰ ਵਾਪਰਿਆ ਹੈ, ਜਿਸ ਵਿੱਚ ਮੌਤ ਦਾ ਤਾਂਡਵ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਫਿਲੌਰ ਦੇ ਨਜ਼ਦੀਕ ਹਾਈਵੇ ਸਥਿਤ ਕੋਲਡ ਡਰਿੰਕ ਫੈਕਟਰੀ ਦੇ ਸਾਹਮਣੇ ਇਕ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋਣ ਦੀ ਖਬਰ ਮਿਲੀ ਹੈ। ਇਸ ਦੁਰਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ ਨੰਬਰ ਪੀ ਬੀ 08 ਡੀ ਐਸ 6551 ਵਿਚ ਸਵਾਰ ਚਾਰ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਲੈ ਕੇ ਵਾਪਸ ਸੰਗਰੂਰ ਜਾ ਰਹੇ ਸਨ।

ਜਿਸ ਸਮੇਂ ਉਹ ਫਿਲੌਰ ਨਜ਼ਦੀਕ ਇਕ ਕੋਲਡ ਡਰਿੰਕ ਫੈਕਟਰੀ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਜਿਸ ਟਰੱਕ ਦਾ ਨੰਬਰ ਪੀ ਬੀ 10 ਐਫ ਵੀ 4217 ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਇਕ ਵਿਅਕਤੀ ਨਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋ ਜਖਮੀ ਵਿਅਕਤੀ ਸ਼ਮਸ਼ੇਰ ਸਿੰਘ ਅਤੇ ਤਲਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ।

ਜਿਥੋਂ ਜ਼ਖ਼ਮੀਆਂ ਦੀ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਦੇ ਏ ਐੱਸ ਆਈ ਨਿਰਮਲ ਸਿੰਘ ਅਤੇ ਏ ਐਸ ਆਈ ਪਰਮਜੀਤ ਸਿੰਘ ਵੱਲੋਂ ਜਖਮੀਆਂ ਦੀ ਮਦਦ ਕੀਤੀ ਗਈ। ਇਸ ਘਟਨਾ ਸਬੰਧੀ ਫ਼ਿਲੌਰ ਪੁਲਿਸ ਵੱਲੋਂ ਟਰੱਕ ਨੂੰ ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।