ਅਰਾਮ ਫ਼ੁਰਮਾਉਣ ਲਈ ਕੈਪਟਨ ਸਾਹਿਬ ਹੈਲੀਕਾਪਟਰ ਚ ਬੈਠ ਇਥੇ ਗਏ ਕੁਝ ਦਿਨਾਂ ਲਈ – ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਜਿੰਮੇਵਾਰੀਆਂ ਮਨੁੱਖ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਤੋਂ ਫੁਰਸਤ ਲੈਣ ਤੋਂ ਗੁਰੇਜ਼ ਕਰਵਾ ਦਿੰਦੀਆਂ ਹਨ। ਕਿਉਂਕਿ ਮਨੁੱਖ ਜਦੋਂ ਇਨ੍ਹਾਂ ਨੂੰ ਇਕ ਵਾਰੀ ਨਿਭਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਵਹਾਅ ਨਿਰੰਤਰ ਹੀ ਚੱਲਦਾ ਰਹਿੰਦਾ ਹੈ। ਜਿਸ ਕਾਰਨ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਆਰਾਮ ਦੇ ਬਹੁਤ ਹੀ ਘੱਟ ਪਲ ਨਸੀਬ ਹੁੰਦੇ ਹਨ। ਛੋਟੇ ਤੋਂ ਛੋਟਾ ਰੁਤਬਾ ਰੱਖਣ ਵਾਲੇ ਇਨਸਾਨ ਤੋਂ ਲੈ ਕੇ ਵੱਡੇ ਤੋਂ ਵੱਡਾ ਰੁਤਬਾ ਰੱਖਣ ਵਾਲੇ ਇਨਸਾਨ ਤੱਕ ਹਰ ਕੋਈ ਆਪਣੀ ਜ਼ਿੰਦਗੀ ਦੇ ਮਸਰੂਫ਼ੀਅਤ ਭਰੇ ਪਲਾਂ ਤੋਂ ਕੁਝ ਦਿਨ ਵਾਸਤੇ ਨਿਜਾਤ ਪਾਉਣਾ ਚਾਹੁੰਦਾ ਹੈ।

ਜਿਸ ਦੇ ਲਈ ਉਹ ਇਨਸਾਨ ਆਪਣੇ ਇਹਨਾਂ ਸਕੂਨ ਭਰੇ ਦਿਨਾਂ ਨੂੰ ਕਿਸੇ ਸ਼ਾਂਤ ਅਤੇ ਠੰਡੇ ਇਲਾਕੇ ਦੇ ਵਿੱਚ ਬਤੀਤ ਕਰਦਾ ਹੈ। ਕੁਝ ਅਜਿਹਾ ਹੈ ਕੀਤਾ ਜਾ ਰਿਹਾ ਹੈ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਪਹਿਲਾਂ ਆਪਣੀ ਪੋਤੀ ਦੇ ਵਿਆਹ ਅਤੇ ਫਿਰ ਬਜਟ ਇਜਲਾਸ ਦੇ ਵਿਚ ਰੁੱਝੇ ਹੋਏ ਸਨ। ਆਪਣੀ ਇਸ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚੋਂ ਕੁਝ ਪਲ ਆਰਾਮ ਦੇ ਬਤੀਤ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਕੰਡਿਆਲੀ ਵਿਖੇ ਆਪਣੇ ਸ਼ਾਹੀ ਫਾਰਮ ਹਾਊਸ ਲਈ ਉਡਾਰੀ ਭਰ ਲਈ ਹੈ।

ਜ਼ਿਕਰਯੋਗ ਹੈ ਕਿ ਹਿਮਾਚਲ ਦੇ ਉੱਚੇ ਪਹਾੜਾਂ ਵਿਖੇ ਪਟਿਆਲੇ ਦੇ ਇਸ ਸ਼ਾਹੀ ਪਰਿਵਾਰ ਦਾ ਇਕ ਆਲੀਸ਼ਾਨ ਘਰ ਹੈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਾਫੀ ਲੰਬੇ ਵਕਫੇ ਤੋਂ ਨਹੀਂ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਹੈਲੀਕਾਪਟਰ ਦੇ ਰਾਹੀਂ ਕੰਡਿਆਲੀ ਜਾਣ ਦੇ ਲਈ ਰਵਾਨਾ ਹੋਏ ਜਿੱਥੇ ਉਹ 15 ਤੋਂ 16 ਮਾਰਚ ਤਕ ਰਹਿ ਸਕਦੇ ਹਨ। ਇਸ ਦੌਰਾਨ ਸਾਰੇ ਸਰਕਾਰੀ ਅਤੇ ਜ਼ਰੂਰੀ ਫਾਈਲਾਂ ਵਾਲੇ ਕੰਮਾਂ ਦੀ ਦੇਖ-ਰੇਖ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਾਸਤੇ ਅਧਿਕਾਰੀ ਕੰਡਿਆਲੀ ਜਾਂਦੇ ਰਹਿਣਗੇ।

ਇੱਥੇ ਮੁੱਖ ਮੰਤਰੀ ਕੈਪਟਨ ਆਪਣੇ ਪੇਸ਼ੇ ਨਾਲ ਜੁੜੀਆਂ ਹੋਈਆਂ ਗੱਲਾਂ ਤੋਂ ਦੂਰ ਕੁਝ ਪਲ ਸਕੂਲ ਦੇ ਗੁਜ਼ਾਰਨਗੇ। ਦੱਸ ਦੇਈਏ ਕਿ ਮੁੱਖ ਮੰਤਰੀ ਪਿਛਲੇ ਕੁਝ ਮਹੀਨਿਆਂ ਦੌਰਾਨ ਪਰਿਵਾਰ ਦੇ ਖਾਸ ਮੈਂਬਰ ਦੀ ਸ਼ਾਦੀ ਅਤੇ ਪੰਜਾਬ ਦੀ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਲੈ ਕੇ ਕਾਫੀ ਵਿਅਸਤ ਚੱਲ ਰਹੇ ਸਨ। ਜਿਸ ਕਾਰਨ ਉਨ੍ਹਾਂ ਨੇ ਆਰਾਮ ਕਰਨ ਦੇ ਲਈ ਕੰਡਿਆਲੀ ਜਾਣ ਦਾ ਫੈਸਲਾ ਕੀਤਾ।