ਅਮਿਤਾਬ ਨੇ ‘ਕੌਣ ਬਣੇਗਾ ਕਰੋੜਪਤੀ ਚ ਪੁੱਛਿਆ ਇਹ ਸਵਾਲ ਹੋ ਗਿਆ ਸਾਰੇ ਪਾਸੇ ਹੰਗਾਮਾ ਮਚਿਆ ਬਵਾਲ

886

ਆਈ ਤਾਜਾ ਵੱਡੀ ਖਬਰ

ਪੈਸਾ ਕਮਾਉਣਾ ਹਰ ਇੱਕ ਇਨਸਾਨ ਦੀ ਦਿਲੀ ਖ਼ਵਾਹਿਸ਼ ਹੁੰਦੀ ਹੈ। ਜਿਸ ਵਾਸਤੇ ਇਨਸਾਨ ਆਪਣੀ ਜਿੰਦਗੀ ਵਿੱਚ ਖ਼ੂਬ ਮਿਹਨਤ ਕਰਦਾ ਹੈ। ਪੈਸਾ ਕਮਾਉਣ ਦੇ ਵੈਸੇ ਤਾਂ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਸ਼ਾਰਟ ਕੱਟ ਰਸਤੇ ਮੌਜੂਦ ਹੁੰਦੇ ਹਨ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਸਤੇ ਗਲਤ ਰੂਪ ਨਾਲ ਅਪਣਾਏ ਜਾਂਦੇ ਹਨ ਜੋ ਅੱਗੇ ਚੱਲ ਕੇ ਜੁ-ਰ- ਮਾਂ ਦਾ ਰੂਪ ਲੈ ਲੈਂਦੇ ਹਨ। ਪਰ ਕੁਝ ਅਜਿਹੇ ਸ਼ਾਰਟ ਕੱਟ ਵੀ ਹੁੰਦੇ ਹਨ ਜੋ ਸਾਡੀ ਜਾਣਕਾਰੀ ਨੂੰ ਪਰਖ ਕੇ ਸਾਨੂੰ ਅਮੀਰ ਹੋਣ ਦਾ ਇੱਕ ਮੌਕਾ ਪ੍ਰਦਾਨ ਕਰਦੇ ਹਨ।

ਇਹੋ ਜਿਹਾ ਹੀ ਇੱਕ ਪਲੇਟਫਾਰਮ ਹੈ ਜਿਸ ਨੂੰ ਲੋਕ “ਕੌਣ ਬਣੇਗਾ ਕਰੋੜਪਤੀ” ਦੇ ਨਾਮ ਨਾਲ ਜਾਣਦੇ ਹਨ। ਕੌਣ ਬਣੇਗਾ ਕਰੋੜਪਤੀ ਇੱਕ ਟੈਲੀਵਿਜ਼ਨ ਸ਼ੋਅ ਹੈ ਜਿਸ ਦੇ ਹੁਣ ਤੱਕ 11 ਐਪੀਸੋਡ ਆ ਚੁੱਕੇ ਹਨ ਅਤੇ 12ਵਾਂ ਐਪੀਸੋਡ ਹਾਲ ਹੀ ਵਿੱਚ ਚੱਲ ਰਿਹਾ ਹੈ ਜਿਸ ਨੂੰ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਪਿਛਲੇ ਕਾਫ਼ੀ ਸਮੇਂ ਤੋਂ ਹੋਸਟ ਕਰਦੇ ਆ ਰਹੇ ਹਨ। ਇਸ ਵਿੱਚ ਵੱਖ-ਵੱਖ ਪ੍ਰਤੀਯੋਗੀ ਆਉਂਦੇ ਹਨ ਜੋ ਕੁੱਝ ਸਵਾਲਾਂ ਦੇ ਸਹੀ ਜਵਾਬ ਦੇ ਕੇ ਲੱਖਾਂ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਦੇ ਹੱਕਦਾਰ ਹੋ ਜਾਂਦੇ ਹਨ।

ਪਰ ਕੇ.ਬੀ.ਸੀ. ਦਾ ,12ਵਾਂ ਸੀਜ਼ਨ ਇੱਕ ਸਵਾਲ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਦੀ ਰਾਤ ਨੂੰ ਕੇ.ਬੀ.ਸੀ. ਦਾ ਇੱਕ ਸਪੈਸ਼ਲ ਐਪੀਸੋਡ ਪ੍ਰਸਾਰਤ ਕੀਤਾ ਗਿਆ ਜਿਸ ਵਿੱਚ ਅਮਿਤਾਭ ਬੱਚਨ ਵੱਲੋਂ ਇੱਕ ਪ੍ਰਸ਼ਨ ਮਨੂੰ ਸਮ੍ਰਿਤੀ ਨੂੰ ਲੈ ਕੇ ਪੁੱਛਿਆ ਗਿਆ ਸੀ। ਬਸ ਇਸ ਸਵਾਲ ਦੀ ਵਜ੍ਹਾ ਕਾਰਨ ਇੰਟਰਨੈਟ ਤੋਂ ਲੈ ਕੇ ਜ਼ਮੀਨੀ ਹਕੀਕਤ ਤੱਕ ਬਹੁਤ ਵੱਡਾ ਬਵਾਲ ਖੜ੍ਹਾ ਹੋ ਗਿਆ ਹੈ। ਇਸ ਦੇ ਵਿਰੋਧ ਵਿੱਚ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਨੇ ਦੋਸ਼ ਲਗਾਇਆ ਕਿ ਸ਼ੋਅ ਕਮਿਊਨਿਟੀ ਦਾ ਕਬਜ਼ਾ ਹੋ ਗਿਆ ਹੈ।

ਇਸ ਸਾਰੀ ਘਟਨਾ ਨਾਲ ਜੁੜੀ ਹੋਈ ਇੱਕ ਛੋਟੀ ਵੀਡੀਓ ਕਲਿੱਪ ਨੂੰ ਵਿਵੇਕ ਅਗਨੀਹੋਤਰੀ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ। ਜਿਸ ਵਿੱਚ ਅਮਿਤਾਭ ਬੱਚਨ ਵੱਲੋਂ ਮਨੂ ਸਮ੍ਰਿਤੀ ਨਾਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਕਿ 25 ਦਸੰਬਰ 1927 ਨੂੰ ਡਾ. ਬੀ. ਆਰ. ਅੰਬੇਡਕਰ ਅਤੇ ਉਹਨਾਂ ਦੇ ਚੇਲੇ ਨੇ ਕਿਸ ਧਰਮ ਦੀਆਂ ਕਾਪੀਆਂ ਸਾੜੀਆਂ ਸੀ? ਇਸ ਦਾ ਜਵਾਬ ਦੇਣ ਲਈ 4 ਬਦਲ ਵੀ ਦਿੱਤੇ ਗਏ – (ਏ) ਵਿਸ਼ਨੂੰ ਪੁਰਾਣ (ਬੀ) ਭਾਗਵਤ ਗੀਤਾ (ਸੀ) ਰਿਗਵੇਦ (ਡੀ) ਮੰਨੂ ਸਮ੍ਰਿਤੀ। ਜਿਸ ਦਾ ਸਹੀ ਜਵਾਬ ਸੀ ਮਨੂੰ ਸਮ੍ਰਿਤੀ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਵਿਵੇਕ ਨੇ ਲਿਖਿਆ, ਕੇ.ਬੀ.ਸੀ. ਸ਼ੋਅ ਨੂੰ ਕਮਿਊਨਿਸਟ ਨੇ ਹਾਈਜੈਕ ਕਰ ਲਿਆ ਹੈ। ਮਾਸੂਮ ਬੱਚਾ ਇਹ ਸਿੱਖੇ ਕਿ ਸਿਵਲ ਵਾਰ ਕਿਸ ਤਰ੍ਹਾਂ ਜਿੱਤਣਾ ਹੈ। ਇਸ ਨੂੰ ਕੋਡਿੰਗ ਕਹਿੰਦੇ ਹਨ। ਵਿਵੇਕ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਦੋ- ਸ਼ ਲਗਾਉਂਦਿਆਂ ਕਿਹਾ ਕਿ ਆਪਸ਼ਨ ਵਿੱਚ ਸਿਰਫ ਇੱਕੋ ਹੀ ਧਰਮ ਦੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਗਿਆ ਸੀ ਜੋ ਸਰਾਸਰ ਗ਼ਲਤ ਹੈ।

ਲਖਨਊ ਵਿੱਚ ਵੀ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਪ੍ਰਧਾਨ ਰਿਸ਼ੀ ਕੁਮਾਰ ਤ੍ਰਿਵੇਦੀ ਨੇ ਸ਼ੋਅ ਖ਼ਿਲਾਫ਼ ਸ਼ਿ-ਕਾ-ਇ- ਤ ਦਰਜ ਕਰਵਾ ਦਿੱਤੀ ਹੈ। ਇਸ ਸਾਰੇ ਮਸਲੇ ਨੂੰ ਉਨ੍ਹਾਂ ਨੇ ਭੇਦਭਾਵ ਅਤੇ ਜਾਤੀਵਾਦ ਹਿੰ- ਸਾ ਭੜਕਾਉਣ ਵਾਲਾ ਦੱਸਿਆ। ਕੇ.ਬੀ.ਸੀ. ਦੇ ਸੀਜ਼ਨ 12 ਤੋਂ ਪਹਿਲਾਂ ਵਾਲੇ ਸੀਜ਼ਨ 11 ਵਿੱਚ ਵੀ ਕੁੱਝ ਸਵਾਲਾਂ ‘ਤੇ ਇਤਰਾਜ਼ ਨੂੰ ਲੈ ਕੇ ਇਸ ਚੈਨਲ ਵੱਲੋਂ ਮਾਫ਼ੀ ਮੰਗੀ ਗਈ ਸੀ।