ਅਮਰੀਕਾ ਵੋਟਾਂ : ਪੈ ਗਿਆ ਇਹ ਸਿਆਪਾ ਹੋ ਗਈ ਓਹੀ ਗਲ੍ਹ ਜੋ ਲੋਕੀ ਸੋਚ ਰਹੇ ਸੀ – ਅਮਰੀਕਾ ਤੋਂ ਆਈ ਵੱਡੀ ਖਬਰ

752

ਆਈ ਤਾਜਾ ਵੱਡੀ ਖਬਰ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਦੇ ਨਤੀਜਿਆਂ ਦਾ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਨਤੀਜਿਆਂ ਵਿੱਚ ਜਿੱਤ ਦਰਜ ਕਰਨ ਲਈ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦੌਰਾਨ ਕਈ ਤਰ੍ਹਾਂ ਦੇ ਅਹਿਮ ਮੋੜ ਦੇਖੇ ਗਏ ਹਨ। ਫਿਲਹਾਲ ਇਨ੍ਹਾਂ ਵੋਟਾਂ ਦੀ ਗਿਣਤੀ ਵਿੱਚ ਜੋਅ ਬਾਈਡਨ ਆਪਣੇ ਵਿਰੋਧੀ ਡੋਨਾਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ।

ਜਿਸ ਦੀ ਵਜ੍ਹਾ ਕਰਕੇ ਟਰੰਪ ਪਿਛਲੇ ਕਾਫੀ ਦਿਨਾਂ ਤੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਜ਼ਿੱਦ ਕਰ ਰਹੇ ਹਨ ਅਤੇ ਇਸ ਸਮੇਂ ਦੀ ਆ ਰਹੀ ਵੱਡੀ ਖ਼ਬਰ ਨੇ ਲੋਕਾਂ ਨੂੰ ਹੋਰ ਵੀ ਸੋਚਾਂ ਵਿੱਚ ਪਾ ਦਿੱਤਾ ਹੈ। ਇਹਨਾਂ ਚੋਣ ਨਤੀਜਿਆਂ ਨੂੰ ਲੈ ਡੋਨਾਲਡ ਟਰੰਪ ਦੀ ਕੈਂਪੇਨ ਵਾਲੀ ਟੀਮ ਮੁਕੱਦਮੇ ਦਾਇਰ ਕਰ ਰਹੀ ਹੈ। ਇਸ ਲੜਾਈ ਲਈ ਇਹ ਟੀਮ ਬਹੁਤ ਵੱਡੀ ਧੰਨ ਰਾਸ਼ੀ ਵੀ ਇਕੱਠੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬੌਖਲਾਏ ਹੋਏ ਟਰੰਪ ਨੇ ਇਹ ਕਦਮ ਉਠਾਇਆ ਹੈ।

ਆਪਣੇ ਵਿਰੋਧੀ ਜੋਅ ਬਾਈਡਨ ਜੋ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਹਨ ਵੱਲੋਂ ਇਸ ਸਮੇਂ ਵੱਡੀ ਲੀਡ ਹਾਸਲ ਕਰਨ ਕਰਕੇ ਇਹ ਮੁਕੱਦਮੇ ਦਾਇਰ ਕੀਤੇ ਜਾ ਰਹੇ ਹਨ। ਹੁਣ ਤਾਂ ਟਰੰਪ ਦੀ ਕੈਂਪੇਨ ਟੀਮ ਵੱਲੋਂ ਕਈ ਸੂਬਿਆਂ ਵਿੱਚ ਮੁਕੱਦਮੇ ਦਾਇਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੂਬਿਆਂ ਵਿੱਚ ਮਿਸ਼ੀਗਨ, ਪੈਨਸਿਲਵੇਨੀਆ, ਜੌਰਜੀਆਂ ਅਤੇ ਨੇਵਾਡਾ ਰਾਜ ਸ਼ਾਮਲ ਹਨ ਇਸ ਦੇ ਨਾਲ ਹੀ ਵਿਸਕੌਂਸਿਨ ਵਿੱਚ ਵੋਟਾਂ ਦੀ ਗਿਣਤੀ ਦੁਬਾਰਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਕਾਨੂੰਨੀ ਲੜਾਈ ਦੇ ਲਈ ਟਰੰਪ ਦੀ ਕੈਂਪੇਨ ਟੀਮ ਵੱਲੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਅਭਿਆਨ ਤਹਿਤ ਇਹ ਟੀਮ ਤਕਰੀਬਨ 60 ਮਿਲੀਅਨ ਡਾਲਰ ਇਕੱਠਾ ਕਰਨਾ ਚਾਹੁੰਦੀ ਹੈ। ਮੰਗਲਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਇਸ ਟੀਮ ਨਾਲ ਜੁੜੇ ਲੋਕਾਂ ਨੂੰ ਪੈਸੇ ਦਾਨ ਕਰਨ ਲਈ ਈ-ਮੇਲ ਅਤੇ ਮੈਸੇਜ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਸਿਰਫ ਨਕਦ ਦਾਨ ਦੇਣ ਲਈ ਕਿਹਾ ਜਾ ਰਿਹਾ ਹੈ। ਹਾਲਾਂ ਕਿ ਇਸ ਕਾਨੂੰਨੀ ਲੜਾਈ ਦੌਰਾਨ ਕਈ ਸੂਬਿਆਂ ਵਿੱਚ ਫ਼ੈਸਲੇ ਟਰੰਪ ਦੀ ਟੀਮ ਦੇ ਪੱਖ ਵਿੱਚ ਨਹੀਂ ਆਏ।