BREAKING NEWS
Search

ਅਮਰੀਕਾ ਲਈ ਬੋਲਿਆ ਇਹ ਖਤਰੇ ਦਾ ਘੁੱਗੂ , ਜਾਰੀ ਹੋਇਆ ਇਹ ਵੱਡਾ ਅਲਰਟ

ਜਾਰੀ ਹੋਇਆ ਇਹ ਵੱਡਾ ਅਲਰਟ

ਜਿਥੇ ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇ ਵਿਚ ਵੇਖਿਆ ਜਾ ਰਿਹਾ ਹੈ। ਅਮਰੀਕਾ ਦੇ ਵਿਚ ਕਰੋਨਾ ਤੋਂ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਕਰੋਨਾ ਤੋਂ ਸਾਰੇ ਦੇਸ਼ ਪ੍ਰਭਾਵਿਤ ਹੋਏ ਹਨ। ਉਥੇ ਹੀ ਕੁਦਰਤੀ ਆਫ਼ਤਾਂ ਦੀ ਮਾਰ ਵੀ ਸਭ ਤੋਂ ਜ਼ਿਆਦਾ ਅਮਰੀਕਾ ਤੇ ਪਈ ਹੈ। ਇਸ ਸਾਲ ਦੇ ਵਿਚ ਅਮਰੀਕਾ ਦੇ ਵਿਚ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 2020 ਦੇ ਵਿਚ ਇਕ ਤੋਂ ਬਾਅਦ ਇਕ ਮੁਸੀਬਤਾਂ ਨੇ ਲੋਕਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ।

ਇਸ ਸਾਲ ਦੇ ਵਿਚ ਜਿੱਥੇ ਜਨਵਰੀ ਫ਼ਰਵਰੀ ਤੇ ਮਾਰਚ ਦੇ ਵਿੱਚ ਭਿਆਨਕ ਤੂਫਾਨ,ਫਿਰ ਭਿਆਨਕ ਜੰਗਲਾਂ ਦੀ ਅੱਗ, ਅਸਮਾਨ ਵਿੱਚੋ ਡਿੱਗ ਰਹੇ ਰਾਖ਼ ਦੇ ਗੁੱਛੇ, ਜਿਸ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਹੀ ਅਸਮਾਨ ਵਿਚੋਂ ਬਾਰਸ਼ ਦੀ ਤਰਾਂ ਪੰਛੀਆਂ ਦੀ ਬਰਸਾਤ ਹੋਈ। ਜਿਸ ਵਿੱਚ ਬਹੁਤ ਸਾਰੇ ਪੰਛੀ ਮਾਰੇ ਗਏ। ਕਰੋਨਾ ਦੇ ਕਾਰਨ ਮੌਤਾਂ ਦੀ ਗਿਣਤੀ ਵਿੱਚ ਵਾਧਾ। ਉਸ ਤੋਂ ਬਾਅਦ ਹੁਣ ਅਮਰੀਕਾ ਦੇ ਵਿਚ ਤੂਫਾਨ ਨੇ ਫਿਰ ਤੋਂ ਖਤਰੇ ਦਾ ਘੁੱਗੂ ਵਜਾ ਦਿੱਤਾ ਹੈ।

ਜਿਸ ਨੂੰ ਵੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ ਦੇ ਵਿਚ ਅਮਰੀਕਾ ਦੇ ਵਿਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ ਤੇ ਹੁਣ ਫਿਰ ਤੋਂ ਅਮਰੀਕੀ ਖੇਤਰਾਂ ਨੂੰ ਤੂਫਾਨ ਨੇ ਘੇਰ ਲਿਆ ਹੈ । ਉਥੇ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਇਓਟਾ ਮਜ਼ਬੂਤ ਹੋਣ ਦੇ ਸੰਕੇਤ ਦਿਖਾ ਰਿਹਾ ਹੈ, ਕੇਂਦਰੀ ਅਮਰੀਕਾ ਪਹੁੰਚਣ ਤੇ ਇਹ ਸ਼੍ਰੇਣੀ 5 ਦਾ ਤੂਫ਼ਾਨ ਹੋ ਸਕਦਾ ਹੈ।

ਸੋਮਵਾਰ ਨੂੰ ਇਹ ਤੂਫ਼ਾਨ ਖਤਰਨਾਕ 4 ਸ਼੍ਰੇਣੀ ਦਾ ਬਣ ਗਿਆ ਸੀ। ਜਿਸ ਕਾਰਨ ਨਿਕਾਰਾਗੁਆ ਤੇ ਹੌਂਡੂਰਸ ਦੇ ਨੀਵੇਂ ਪੱਧਰ ਵਾਲੇ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਨਿਕਾਰਾਗੁਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਤਕ 1500 ਲੋਕਾਂ ਨੂੰ ਨੀਵੇਂ ਇਲਾਕਿਆਂ ਵਿੱਚੋਂ ਬਾਹਰ ਕੱਢਿਆ ਗਿਆ ਸੀ। ਇਨ੍ਹਾਂ ਇਲਾਕਿਆਂ ਵਿਚ 8 ਤੋਂ 16 ਇੰਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਤੇ ਤੂਫਾਨ ਕੇਂਦਰ ਦੇ ਅਨੁਸਾਰ ਕੋਸਟਾ ਰੀਕਾ ਅਤੇ ਪਨਾਮਾ ਵਿਚ ਭਾਰੀ ਬਾਰਸ਼ ਅਤੇ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਵੀ ਹੋ ਸਕਦਾ ਹੈ। ਐਤਵਾਰ ਸ਼ਾਮ ਤੱਕ 63,500 ਉੱਤਰੀ ਖੇਤਰ ਵਿਚਾਲੇ 379 ਪਨਾਹਘਰਾਂ ਵਿਚ ਰਹਿਣ ਲਈ ਚਲੇ ਗਏ ਹਨ। ਇਸ ਖਤਰੇ ਨੂੰ ਵੇਖਦੇ ਹੋਏ ਹੌਂਡੂਰਸ ਵਿੱਚ ਪਹਿਲਾਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਤੁਫਾਨ ਕੇਂਦਰ ਅਨੁਸਾਰ ਆਇਓਟਾ ਵਿੱਚ ਸਵੇਰ 4 ਵਜੇ ਵੱਧ ਤੋਂ ਵੱਧ 145 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ। ਨਿਕਾਰਗੁਆ,ਹੋਂਡੂਰਸ ਸਰਹੱਦ ਤੇ ਕਾਬੋ ਗ੍ਰੇਸੀਅਸ ਡਾਇਓਸ ਤੋਂ ਲਗਭਗ 170 ਮੀਲ ਦੱਖਣ ਪੂਰਬ ਵੱਲ ਕੇਂਦਰਿਤ ਸੀ।