BREAKING NEWS
Search

ਅਮਰੀਕਾ ਦੀ ਬਣੀ ਨਵੀਂ ਵੈਕਸੀਨ ਇੰਡੀਆ ਚ ਆਉਣ ਬਾਰੇ ਆਈ ਇਹ ਵੱਡੀ ਖਬਰ

ਵੈਕਸੀਨ ਇੰਡੀਆ ਚ ਆਉਣ ਬਾਰੇ ਆਈ ਇਹ ਵੱਡੀ ਖਬਰ

ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਪੂਰੇ ਸੰਸਾਰ ਦੇ ਵਿੱਚ ਅੱਗ ਵਾਂਗ ਫ਼ੈਲ ਚੁੱਕੀ ਕੋਰੋਨਾ ਵਾਇਰਸ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਆਏ ਦਿਨ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਦਿਨ-ਬ-ਦਿਨ ਵੱਧ ਰਹੀ ਹੈ ਪਰ ਫਿਰ ਵੀ ਲੋਕ ਇਸ ਦੇ ਡਰ ਤੋਂ ਸਤਾਏ ਹੋਏ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫੇਰ ਤੋਂ ਤਾਲਾ ਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਦੀ ਵੈਕਸੀਨ ਸਬੰਧੀ ਟਰਾਇਲ ਕੀਤੇ ਜਾ ਰਹੇ ਹਨ। ਹੁਣ ਅਮਰੀਕਾ ਦੀ ਬਣੀ ਨਵੀਂ ਵੈਕਸੀਨ ਦੇ ਭਾਰਤ ਵਿੱਚ ਆਉਣ ਬਾਰੇ ਇਕ ਖਬਰ ਸਾਹਮਣੇ ਆਈ ਹੈ। ਅਮਰੀਕਾ ਦੀ ਇੱਕ ਦਿੱਗਜ਼ ਫਾਰਮ ਕੰਪਨੀ ਵੱਲੋਂ Pfizer ਤੇ ਜਰਮਨ ਫਾਰਮਾ ਕੰਪਨੀ bioNtech ਵੱਲੋਂ ਆਪਣੀਆਂ ਕਰੋਨਾ ਸਬੰਧੀ ਵੈਕਸੀਨ ਦੇ ਟਰਾਇਲ ਵਿੱਚ 90 ਫੀਸਦੀ ਕਾਰਗਰ ਸਾਬਤ ਹੋਣ ਦੀ ਗੱਲ ਆਖੀ ਹੈ।

ਇਸ ਵੈਕਸੀਨ ਨੂੰ ਪ੍ਰਾਪਤ ਕਰਨ ਲਈ ਕਈ ਦੇਸ਼ਾਂ ਵੱਲੋਂ ਕੋਸ਼ਿਸ਼ ਜਾਰੀ ਕਰ ਦਿੱਤੀ ਗਈ ਹੈ। ਭਾਰਤ ਵਿੱਚ ਵੀ ਇਸ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਜਤਨ ਸ਼ੁਰੂ ਕਰ ਦਿੱਤੇ ਹਨ। ਤਾਂ ਜੋ ਇਸ ਵੈਕਸੀਨ ਦੇ ਸਹਾਰੇ ਭਵਿੱਖ ਵਿੱਚ ਹੋਣ ਵਾਲੇ ਖ-ਤ-ਰੇ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਸਿਹਤ ਮੰਤਰਾਲੇ ਨੇ ਸੰਕੇਤ ਦਿਤੇ ਹਨ ਕਿ ਵੈਕਸੀਨ ਨਿਰਮਾਤਾ ਪਫੀਜ਼ਰ ਇਸ ਸਬੰਧੀ ਗੱਲ ਬਾਤ ਲਈ ਤਿਆਰ ਹਨ। ਜਾਣਕਾਰੀ ਅਨੁਸਾਰ ਫਾਈਜ਼ਰ ਦੇ ਸਬੰਧ ਵਿੱਚ ਅਮਰੀਕਾ ,ਬ੍ਰਿਟੇਨ ਅਤੇ ਜਪਾਨ ਨਾਲ ਸਪਲਾਈ ਸਮਝੌਤੇ ਕੀਤੇ ਗਏ ਹਨ।

ਡਾਕਟਰ ਕੰਗ ਨੇ ਕਿਹਾ ਕਿ ਟੀਕੇ ਦੀ ਜਾਂਚ ਦੇ ਮੁੱਢਲੇ ਨਤੀਜੇ ਬਿਹਤਰ ਨਤੀਜੇ ਦਰਸਾਉਂਦੇ ਹਨ ਕਿ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਅਤੇ ਦੇਖਣਾ ਪਵੇਗਾ ਕਿ ਅਸੀਂ ਭਵਿੱਖ ਵਿੱਚ ਕਿੰਨੇ ਪ੍ਰਭਾਵਸ਼ਾਲੀ ਹਾਂ। ਅਜੇ ਭਾਰਤ ਵਰਗੇ ਅਤੇ ਜਿਆਦਾ ਆਬਾਦੀ ਵਾਲੇ ਦੇਸ਼ ਲਈ ਬਹੁਤ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਤੇ ਭਾਰਤ ਦੇ ਟੀਕਾ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ।

ਤੇ ਅਜਿਹੇ ਟੀਕੇ ਦੇ ਭੰਡਾਰਨ ਲਈ 70 °C ਦੀ ਲੋੜ ਹੈ। ਇਸ ਸਬੰਧੀ ਸੀਐਮਸੀ ਦੇ ਮਾਈਕਰੋ ਬਾਈਲੋਜੀ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ ਘੱਟ ਸਰੋਤਾਂ ਵਾਲੇ ਦੇਸ਼ਾਂ ਲਈ ਦਬਾਅ ਵਧੇਰੇ ਹੋਵੇਗਾ। ਇਸ ਲਈ ਇਸ ਦੀ ਕੀਮਤ ਵੀ ਵਧੇਗੀ ਤੇ ਨਾਲ ਹੀ ਇਸ ਨੂੰ ਪ੍ਰਾਪਤ ਕਰਨ ਵਿੱਚ ਵੀ ਸ-ਮੱ-ਸਿ-ਆ- ਵਾਂ ਆਉਣਗੀਆਂ। ਅਜੇ ਇਸ ਬਾਰੇ ਬਹੁਤ ਕੁੱਝ ਜਾਨਣ ਦੀ ਲੋੜ ਹੈ । ਭਾਰਤ ਦੇ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਇਸ ਵੈਕਸੀਨ ਬਾਰੇ ਨੈਸ਼ਨਲ ਐਕਸਪਰਟ ਗਰੁੱਪ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਨਿਰਮਾਤਾਵਾਂ ਦੇ ਨਾਲ ਸੰਪਰਕ ਵਿੱਚ ਹਨ।