ਆਈ ਤਾਜਾ ਵੱਡੀ ਖਬਰ 

ਹਰੇਕ ਇਨਸਾਨ ਦਾ ਸੁਪਨਾ ਹੁੰਦਾ ਹੈ ਆਪਣੀ ਜਿੰਦਗੀ ਦੇ ਵਿੱਚ ਕੁੱਝ ਹਾਸਲ ਕਰਨ ਦਾ। ਜਿਸ ਵਾਸਤੇ ਉਹ ਇਨਸਾਨ ਕਾਫੀ ਮਿਹਨਤ ਕਰਦਾ ਹੈ ਤਾਂ ਜੋ ਉਹ ਮਿੱਥੇ ਹੋਏ ਸਮੇਂ ਉਪਰ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਵੇ। ਆਪਣੇ ਲਕਸ਼ ਦੀ ਪ੍ਰਾਪਤੀ ਹੋ ਜਾਣ ਤੋਂ ਬਾਅਦ ਉਹ ਮਨੁੱਖ ਬੇਹੱਦ ਖੁਸ਼ ਹੁੰਦਾ ਹੈ। ਪਰ ਕਈ ਵਾਰੀ ਮੰਜ਼ਿਲ ਕਾਫੀ ਵੱਡੀ ਹੁੰਦੀ ਹੈ ਅਤੇ ਉਸ ਵਾਸਤੇ ਸਹੀ ਸਮੇਂ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਅਤੇ ਜਦੋਂ ਇਹ ਸਮਾਂ ਆਉਂਦਾ ਹੈ ਤਾਂ ਲੱਖਾਂ ਹੀ ਲੋਕਾਂ ਵਾਸਤੇ ਇਹ ਖੁਸ਼ੀ ਭਰਿਆ ਮਾਹੌਲ ਬਣ ਜਾਂਦਾ ਹੈ।

ਮੌਜੂਦਾ ਸਮੇਂ ਕੁਝ ਅਜਿਹਾ ਹੀ ਮਾਹੌਲ ਅਮਰੀਕਾ ਵਿੱਚ ਬਣਿਆ ਹੋਇਆ ਹੈ ਜਿਥੇ ਰਹਿ ਰਹੇ ਪ੍ਰਵਾਸੀਆਂ ਦੇ ਖੁਸ਼ੀ ਵਿੱਚ ਪੈਰ ਥੱਲੇ ਨਹੀਂ ਲੱਗ ਰਹੇ। ਕਿਉਂਕਿ ਇਥੋਂ ਦੇ ਹੇਠਲੇ ਸਦਨ ਵੱਲੋਂ ਅਜਿਹੇ ਬਿੱਲ ਪਾਸ ਕੀਤੇ ਗਏ ਹਨ ਜਿਨ੍ਹਾਂ ਦੇ ਨਾਲ ਪਰਵਾਸੀ ਲੋਕਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦਰਅਸਲ ਵੀਰਵਾਰ ਨੂੰ ਹੇਠਲੇ ਸਦਨ ਵੱਲੋਂ ਦੋ ਅਹਿਮ ਬਿੱਲ ਪਾਸ ਕੀਤੇ ਗਏ ਜਿੱਥੇ ਇਨ੍ਹਾਂ ਬਿੱਲਾਂ ਦੇ ਨਾਲ ਅਮਰੀਕਾ ਦੇ ਵਿਚ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਰਹਿਣ ਵਾਲੇ ਲੋਕਾਂ ਨੂੰ ਨਾਗਰਿਕਤਾ ਮਿਲਣ ਦਾ ਰਸਤਾ ਖੁੱਲ੍ਹ ਗਿਆ ਹੈ।

ਇਸ ਦੇ ਨਾਲ ਹੀ ਹੁਣ ਉਨ੍ਹਾਂ ਬੱਚਿਆਂ ਨੂੰ ਵੀ ਅਮਰੀਕਾ ਦੀ ਨਾਗਰਿਕਤਾ ਮਿਲ ਸਕਦੀ ਜਿਨ੍ਹਾਂ ਦੇ ਮਾਂ-ਬਾਪ ਐੱਚ-1 ਬੀ ਵੀਜ਼ੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ ਹਨ ਜਾਂ ਕੰਮ ਕਰ ਰਹੇ ਹਨ। ਅਮਰੀਕਾ ਅੰਦਰ ਆਈ ਹੋਈ ਇਸ ਖੁਸ਼ਖਬਰੀ ਦਾ ਇਕ ਵੱਡਾ ਹਿੱਸਾ ਭਾਰਤੀ ਪ੍ਰਵਾਸੀ ਵੀ ਹਨ ਜੋ ਅਮਰੀਕਾ ਵਿਚ ਪਿਛਲੇ ਕਾਫੀ ਸਮੇਂ ਤੋਂ ਨਾਗਰਿਕਤਾ ਮਿਲਣ ਦੀ ਉਮੀਦ ਵਿੱਚ ਆਪਣੇ ਦਿਨ ਕੱਟ ਰਹੇ ਸਨ। ਅਮਰੀਕਾ ਦੀ ਪ੍ਰਤਿਨਿਧ ਸਭਾ ਦੇ ਵਿੱਚ ਅਮਰੀਕਨ ਡਰੀਮ ਐਂਡ ਪ੍ਰਰਾਮਿਸ ਐਕਟ 2021 ਨੂੰ ਪਾਸ ਕੀਤਾ ਗਿਆ ਜਿਸ ਵਾਸਤੇ 228 ਵੋਟਾਂ ਇਸ ਐਕਟ ਦੇ ਹੱਕ ਵਿਚ ਅਤੇ 197 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਸਨ।

ਇਸ ਨਵੇਂ ਬਿੱਲ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੀ ਖੁਸ਼ੀ ਵਿਅਕਤ ਕਰਦੇ ਹੋਏ ਕਿਹਾ ਕਿ ਮੈਂ ਇਸ ਬਿੱਲ ਦੀ ਹਮਾਇਤ ਕਰਦਾ ਹਾਂ। ਇਸ ਬਿਲ ਦੇ ਪਾਸ ਹੋਣ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਆਪਣੇ ਮਾਤਾ-ਪਿਤਾ ਨਾਲ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ਵਿੱਚ ਆ ਗਏ ਸਨ। ਇਨ੍ਹਾਂ ਲੋਕਾਂ ਦਾ ਸੁਪਨਾ ਹੁਣ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ। ਅੰਕੜੇ ਮੁਤਾਬਕ ਅਮਰੀਕਾ ਵਿਚ 1 ਕਰੋੜ 10 ਲੱਖ ਦੇ ਕਰੀਬ ਲੋਕ ਬਿਨਾਂ ਦਸਤਾਵੇਜ਼ਾਂ ਦੇ ਰਹਿੰਦੇ ਹਨ ਜਿਨ੍ਹਾਂ ਵਿਚ 5 ਲੱਖ ਭਾਰਤੀ ਵੀ ਸ਼ਾਮਲ ਹਨ।
  

                                       
                            
                                                                   
                                    Previous Postਕਨੇਡਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਮੌਤ ਪੰਜਾਬ ਤੱਕ ਪਿਆ ਸੋਗ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਭਰ ਜਵਾਨੀ ‘ਚ ਨੌਜਵਾਨ ਮੁੰਡੇ ਨੂੰ ਪੰਜਾਬ ‘ਚ ਇਥੇ ਇਸ ਤਰਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



