ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ, ਝੀਲ ਚ ਡੁੱਬਣ ਕਾਰਨ 2 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਹਰ ਇਕ ਨੌਜਵਾਨ ਜਿੱਥੇ ਇਸ ਸਮੇਂ ਵਿਦੇਸ਼ ਜਾਣ ਨੂੰ ਪਹਿਲ ਦੇ ਰਿਹਾ ਹੈ ਜਿਸ ਵਾਸਤੇ ਉਸ ਵੱਲੋਂ ਕਾਨੂੰਨੀ ਅਤੇ ਗੈਰਕਾਨੂੰਨੀ ਰਸਤੇ ਅਪਣਾਏ ਜਾਂਦੇ ਹਨ ਅਤੇ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਆਪਣੀ ਜਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਜਾਣ ਵਾਲੇ ਪੁੱਤਰਾਂ ਵਾਸਤੇ ਜਿਥੇ ਉਨ੍ਹਾਂ ਦੇ ਮਾਪਿਆਂ ਵੱਲੋਂ ਹਰ ਵਕਤ ਤੰਦਰੁਸਤੀ ਅਤੇ ਸਿਹਤਯਾਬੀ ਲਈ ਦੁਆ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ਾਂ ਵਿੱਚ ਗਏ ਇਨ੍ਹਾਂ ਨੌਜਵਾਨਾਂ ਵੱਲੋਂ ਪੜ੍ਹਾਈ ਦੇ ਨਾਲ ਨਾਲ ਭਾਰੀ ਮਿਹਨਤ ਵੀ ਕੀਤੀ ਜਾਂਦੀ ਹੈ। ਜਿਸ ਸਦਕਾ ਉਹ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।

ਪਰ ਵਿਦੇਸ਼ਾਂ ਵਿੱਚ ਗਏ ਹੋਏ ਇਹਨਾਂ ਨੌਜਵਾਨਾਂ ਦੇ ਨਾਲ ਵਾਪਰਨ ਵਾਲੀਆ ਘਟਨਾਵਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਅਮਰੀਕਾ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆ ਦੀ ਮੌਤ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਅਮਰੀਕਾ ਤੋਂ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਝੀਲ ਵਿੱਚ ਡੁੱਬਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਅਮਰੀਕਾ ਦੇ ਸੂਬੇ ਮਿਸੂਰੀ ਤੋਂ ਸਾਹਮਣੇ ਆਈ ਹੈ।

ਜਿੱਥੇ ਤੇਲੰਗਾਨਾ ਸੂਬੇ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ਦੇ ਵਿੱਚ ਝੀਲ ਚ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਮਿਲਦੇ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ 24 ਸਾਲਾਂ ਦਾ ਉਥੇਜ ਕੁੰਤਾ ਅਤੇ ਉਸ ਦਾ ਪੱਚੀ ਸਾਲਾਂ ਦਾ ਦੋਸਤ ਸ਼ਿਵ ਡੀ ਕੇਲੀਗਾਰੀ ਉਸ ਸਮੇਂ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਜਦੋਂ ਦੋਨੋਂ ਹੀ ਜੋ ਸੈਂਟ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਥੈਂਕਸਗਿਵਿੰਗ ਡੇ ਦੇ ਵੀਕੇਂਡ ਦੇ ਮੋਕੇ ਤੇ ਤੈਰਾਕੀ ਕਰਨ ਵਾਸਤੇ ਝੀਲ ਵਿੱਚ ਗਏ ਸਨ।

ਜਿੱਥੇ ਪਹਿਲਾਂ ਉਥੇਜ ਕੁੰਤਾ ਡੂੰਘੇ ਪਾਣੀ ਦੀ ਚਪੇਟ ਵਿਚ ਆ ਗਿਆ ਜਿਸ ਨੂੰ ਬਚਾਉਣ ਵਾਸਤੇ ਉਸਦੇ ਦੋਸਤ ਸ਼ਿਵ ਡੀ ਕੇਲੀਗਾਰੀ ਵੱਲੋਂ ਮਦਦ ਕੀਤੀ ਜਾ ਰਹੀ ਸੀ ਤਾਂ ਦੋਨੋਂ ਹੀ ਪਾਣੀ ਵਿੱਚ ਡੁੱਬਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਲਿਆਉਣ ਵਾਸਤੇ ਗਲਬਾਤ ਕੀਤੀ ਜਾ ਰਹੀ ਹੈ।