BREAKING NEWS
Search

ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ , ਭਾਰਤੀ ਮੂਲ ਦੇ 6 ਲੋਕਾਂ ਦੀ ਮੌਕੇ ‘ਤੇ ਮੌ.ਤ

ਆਈ ਤਾਜਾ ਵੱਡੀ ਖਬਰ 

ਇਹਨਾਂ ਦਿਨੀ ਵਿਦੇਸ਼ਾਂ ਤੋਂ ਭਾਰਤੀਆਂ ਨਾਲ ਜੁੜੀਆਂ ਹੋਈਆਂ ਬੇਹਦ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ। ਵਿਦੇਸ਼ਾਂ ਵਿੱਚ ਭਾਰਤੀ ਨੌਜਵਾਨਾਂ ਨਾਲ ਵਾਪਰ ਰਹੇ ਹਾਦਸਿਆਂ ਵਿੱਚ ਉਨਾਂ ਦੀ ਜਾਨ ਜਾ ਰਹੀ ਹੈ, ਜਿਸ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਇੱਕ ਨਾਮੋਸ਼ੀ ਦਾ ਮਾਹੌਲ ਬਣਦਾ ਜਾ ਰਿਹਾ ਹੈ l ਇਸੇ ਵਿਚਾਲੇ ਹੁਣ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਅਮਰੀਕਾ ਚ ਵਾਪਰੇ ਹਾਦਸੇ ਵਿੱਚ ਭਾਰਤੀ ਮੂਲ ਦੇ 6 ਲੋਕਾਂ ਦੀ ਮੌਤ ਹੋ ਗਈ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਵਿਚ ਵਾਪਰਿਆ, ਜਿੱਥੇ ਇਕ ਭਿਆਨਕ ਸੜਕ ਦੁਰਘਟਨਾ ਵਿਚ ਆਂਧਰਾ ਪ੍ਰਦੇਸ਼ ਦੇ 6 ਨਿਵਾਸੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਇਹ ਸਾਰੇ ਲੋਕ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ।

ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪੂਰੇ ਆਧਰਾ ਪ੍ਰਦੇਸ਼ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਪੂਰੇ ਦੇਸ਼ ਭਰ ਦੇ ਲਈ ਇਹ ਇੱਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਦੀਆਂ ਮੌਤਾਂ ਵਿਦੇਸ਼ਾਂ ਦੇ ਵਿੱਚ ਕਿਉਂ ਹੁੰਦੀਆਂ ਪਈਆਂ ਹਨ । ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੂਐੱਸ ਹਾਈਵੇ 67 ‘ਤੇ ਇਕ ਪਿਕਅੱਪ ਟਰੱਕ ਤੇ ਇਕ ਮਿਨੀਵੈਨ ‘ਚ ਟੱਕਰ ਹੋ ਗਈ ਜਿਸ ਕਾਰਨ ਇਕੋ ਪਰਿਵਾਰ ਦੇ 5 ਲੋਕਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ।

ਹਾਦਸੇ ਵਿਚ ਮਰਨ ਵਾਲੇ ਲੋਕ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿਚ ਮੁਮੀਦੀਵਰਮ ਦੇ ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ ਹਨ। ਮੁਮਦੀਵੀਰਮ ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਪੋਨਾਡਾ ਵੇਂਕਟ ਸਤੀਸ਼ ਕੁਮਾਰ ਨੇ ਕਿਹਾ ਕਿ ਪੀੜਤ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਅਮਲਾਪੁਰਮ ਦੇ ਵਾਸੀ ਸਨ। ਉਥੇ ਹੀ ਸਤੀਸ਼ ਕੁਮਾਰ ਨੇ ਪੀੜਤਾਂ ਦੀ ਪਛਾਣ ਆਪਣੇ ਚਾਚਾ ਪੀ ਨਾਗੇਸ਼ਵਰ ਰਾਓ, ਉਨ੍ਹਾਂ ਦੀ ਪਤਨੀ ਸੀਤਾ ਮਹਾਲਕਸ਼ਮੀ, ਧੀ ਨਵੀਨਾ, ਪੋਤੇ ਕ੍ਰਿਤਕ ਤੇ ਪੋਤੀ ਨਿਸ਼ਿਤਾ ਵਜੋਂ ਹੋਈ ਹੈ

ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਮ੍ਰਿਤਕ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਭਾਰਤ ਸਰਕਾਰ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਰਿਆਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਇਆ ਜਾਵੇ।