ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਉਤਪਤੀ ਚੀਨ ਤੋਂ ਹੋਈ ਅਤੇ ਇਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਹੋਇਆ। ਅਗਰ ਵਿਸ਼ਵ ਦੇ ਕਰੋਨਾ ਦੇ ਅੰਕੜਿਆਂ ਉਪਰ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵਧੇਰੇ ਮਰੀਜ਼ ਅਮਰੀਕਾ ਵਿਚ ਸਨ। ਵੱਧ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਾਲ ਅਮਰੀਕਾ ਪਹਿਲੇ ਨੰਬਰ ਤੇ ਰਿਹਾ। ਉਸ ਤੋਂ ਬਾਅਦ ਭਾਰਤ ਦੂਜੇ ਨੰਬਰ ਤੇ ਹੈ ਜਿੱਥੇ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਭਾਰਤ ਵਿਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਸਰਹੱਦ ਤੇ ਚੌਕਸੀ ਵਧਾਈ ਗਈ ਹੈ।

ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਬਾਈਡਨ ਵੱਲੋਂ ਅਜਿਹਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਸਾਰੀ ਦੁਨੀਆਂ ਹੈ ਹੈਰਾਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅਮਰੀਕਾ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਸੀ ਉਥੇ ਹੀ ਅਮਰੀਕਾ ਵਿਚ ਟੀਕਾਕਰਣ ਪ੍ਰਣਾਲੀ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ। ਇਸ ਪ੍ਰਣਾਲੀ ਸਦਕਾ ਕਰੋਨਾ ਉੱਪਰ ਕਾਬੂ ਪਾਉਣ ਵਿਚ ਕਾਫ਼ੀ ਹੱਦ ਤੱਕ ਅਮਰੀਕਾ ਕਾਮਯਾਬ ਹੋਇਆ ਹੈ। ਇਸ ਦਾ ਪ੍ਰਗਟਾਵਾ ਕਰਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਟਵੀਟ ਕਰਦਿਆਂ ਹੋਇਆਂ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਲੜਾਈ ਵਿਚ ਅਸੀਂ ਜੋ ਅਸਾਧਾਰਨ ਪ੍ਰਗਟ ਕੀਤੀ ਹੈ, ਉਸ ਦੇ ਕਰੰਸੀ ਸੀਡੀਸੀ ਨੇ ਅੱਜ ਇਕ ਵੱਡਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਹੈ ਕਿ ਟੀਕਾਕਰਨ ਤੁਹਾਡੇ ਅਤੇ ਤੁਹਾਡੇ ਆਸ-ਪਾਸ ਦੇ ਲੋਕਾਂ ਦੀ ਜਾਨ ਬਚਾਉਣ ਲਈ ਜ਼ਰੂਰੀ ਹੈ। ਜੋ ਤੁਹਾਡੀ ਆਮ ਜਿੰਦਗੀ ਜਿਉਣ ਵਿਚ ਸਹਾਇਤਾ ਲਈ ਹੈ। ਰਾਸ਼ਟਰਪਤੀ ਜੋ ਬਾਈਡੇਨ ਨੇ ਟਵੀਟ ਕਰਦਿਆਂ ਹੋਇਆ ਲਿਖਿਆ ਹੈ ਕੇ ਜੇ ਤੁਸੀਂ ਪੂਰੀ ਤਰਾਂ ਠੀਕ ਕਰਨ ਕਰਵਾ ਚੁੱਕੇ ਹੋ ਤਾਂ ਤੁਹਾਨੂੰ ਭੀੜ ਵਾਲੀਆਂ ਥਾਵਾਂ ਤੋਂ ਇਲਾਵਾ ਹੋਰ ਜਗਾਹ ਉਪਰ ਮਾਸਕ ਦੀ ਜ਼ਰੂਰਤ ਨਹੀਂ।

ਇਸ ਸਬੰਧੀ ਅਮਰੀਕਾ ਦੀਆਂ ਪ੍ਰਮੁੱਖ ਸਿਹਤ ਸੰਸਥਾ ਸੀਡੀਸੀ ਵੱਲੋਂ ਵੀ ਸਪਸ਼ਟ ਕਰ ਦਿਤਾ ਗਿਆ ਹੈ। ਕਿ ਜਿਨ੍ਹਾਂ ਵਿਅਕਤੀਆਂ ਨੇ ਟੀਕਾਕਰਣ ਕਰਵਾ ਲਿਆ ਹੈ ਉਹ ਅਜਨਬੀਆਂ ਦੀ ਭੀੜ ਨੂੰ ਛੱਡ ਕੇ ਕਿਤੇ ਵੀ ਮਾਸਕ ਦੀ ਵਰਤੋ ਕਰਨ ਦੀ ਜ਼ਰੂਰਤ ਨਹੀਂ ਹੈ। ਟੀਕਾ ਕਰਨ ਤੋਂ ਬਾਅਦ ਅਮਰੀਕਾ ਵਿਚ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੋਣ ਦੀ ਦਿਸ਼ਾ ਵਿੱਚ ਹੈ। ਕਰੋਨਾ ਦੇ ਦੌਰ ਦੌਰਾਨ ਅਮਰੀਕਾ ਨੇ ਬਹੁਤ ਸਾਰੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।


                                       
                            
                                                                   
                                    Previous Postਹੁਣੇ ਹੁਣੇ ਕੈਪਟਨ ਸਰਕਾਰ ਨੇ ਇਸ ਦਿਨ ਪੰਜਾਬ ਚ ਛੁੱਟੀ ਦਾ ਕੀਤਾ ਐਲਾਨ
                                                                
                                
                                                                    
                                    Next Postਕਨੇਡਾ ਤੋਂ ਆਈ ਮਾੜੀ ਖਬਰ ਹੁਣ 12 ਮਈ ਤੱਕ ਲਈ ਹੋ ਗਿਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



