ਆਈ ਤਾਜਾ ਵੱਡੀ ਖਬਰ 

ਵਿਦੇਸ਼ ਦੀ ਧਰਤੀ ਤੋਂ ਆਏ ਦਿਨ ਆ ਰਹੀਆਂ ਮੰਦਭਾਗੀਆਂ ਦੇ ਚਲਦਿਆ ਹੁਣ ਇਕ ਹੋਰ ਮੰਦਭਾਗੀ ਖ਼ਬਰ। ਅਮਰੀਕਾ ਵਿਚ ASI ਦੇ ਜਵਾਨ ਪੁੱਤ ਨਾਲ ਵਾਪਰਿਆ ਭਿਆਨਕ ਦਰਦਨਾਕ । ਨੌਜਵਾਨ ਦੀ ਹੋਈ ਦਰਦਨਾਕ ਮੌਤ। ਜਾਣਕਰੀ ਦੇ ਮੁਤਾਬਿਕ ਇਹ ਦਰਦਨਾਕ ਹਾਦਸਾ ਟਾਂਡਾ ਉੜਮੁੜ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅਮਰੀਕਾ ਦੇ ਨਵੇਦਾ ਸ਼ਹਿਰ ਵਿਚ ਇੱਕ ਪੰਜਾਬੀ ਨੌਜਵਾਨ ਭਿਆਨਕ ਸੜਕ ਹਾਦਸੇ ਸ਼ਿਕਾਰ ਹੋ ਗਿਆ। ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਮਾਪਿਆਂ ਨੂੰ ਜਦੋਂ ਜਵਾਨ ਪੁੱਤ ਦੀ ਜਦੋਂ ਮੌਤ ਦੀ ਦੁੱਖਦਾਈ ਖ਼ਬਰ ਮਿਲੀ ਤਾਂ ਉਹ ਇਹ ਦੁੱਖ ਸਹਿਣ ਨਹੀਂ ਕਰ ਪਾਏ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਦੱਸ ਦਈਏ ਕਿ ਪਿੰਡ ਮੁਰਾਦਪੁਰ ਅਵਾਣਾ (ਮੁਕੇਰੀਆਂ) ਦਾ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ (ASI) ਦਾ ਵਾਸੀ ਹੈ ਜੋ ਤਕਰੀਬਨ 4 ਸਾਲ ਚੰਗੇ ਭਵਿੱਖ ਲਈ ਅਤੇ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਅਮਰੀਕਾ ‘ਚ ਮਨਦੀਪ ਸਿੰਘ ਟਰੱਕ ਚਲਾਉਂਦਾ ਸੀ।

ਬੀਤੇ ਦਿਨੀਂ ਜਦੋ ਮਨਦੀਪ ਸਿੰਘ ਟਰੱਕ ਚਲਾ ਰਿਹਾ ਸੀ ਤਾਂ ਉਸ ਦੇ ਟਰੱਕ ਨੂੰ ਦੂਜੇ ਟਰੱਕ ਨੇ ਟੱਕਰ ਮਾਰ ਦਿੱਤੀ ਇਹ ਟੱਕਰ ਐਨੀ ਜਿਆਦਾ ਜ਼ਬਰਦਸਤ ਸੀ ਕਿ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਇਸ ਅੱਗ ਵਿਚ ਮਨਦੀਪ ਬੁਰੀ ਤਰ੍ਹਾਂ ਝੁਲਸ ਗਿਆ। ਹਾਲਾਂਕਿ ਮਨਦੀਪ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵੀ ਲਿਜਾਇਆ ਗਿਆ।

ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮਨਦੀਪ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਿਕ ਮਨਦੀਪ ਆਪਣੀ ਇੱਕ ਭੈਣ ਅਤੇ ਮਾਤਾ-ਪਿਤਾ ਨੂੰ ਪਿੱਛੇ ਛੱਡ ਗਿਆ। ਮਨਦੀਪ ਦੀ ਅਚਾਨਕ ਮਿਲੀ ਮੌਤ ਦੀ ਖ਼ਬਰ ਕਾਰਨ ਪਰਿਵਾਰ ਡੂੰਘੇ ਸਦਮੇ ‘ਚ ਹੈ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਹਰ ਪਾਸੇ ਸੋਗ ਦੀ ਲਹਿਰ ਛਾ ਗਈ।


                                       
                            
                                                                   
                                    Previous Postਇਸ ਸ਼ਖਸ ਨੇ ਬਣਾ ਦਿੱਤਾ 8 ਫੁੱਟ ਲੰਬਾ ਆਈ ਫੋਨ , ਸਭ ਓਰੀਜਨਲ ਦੀ ਤਰਾਂ ਕਰਦਾ ਕੰਮ
                                                                
                                
                                                                    
                                    Next Postਪੰਜਾਬ ਦੀ ਧੀ ਦਾ ਨਾਮ ਵਿਸ਼ਵ ਰਿਕਾਰਡ ਚ ਕੀਤਾ ਗਿਆ ਦਰਜ , ਇਕ ਉਂਗਲੀ ਨਾਲ 4.57 ਸੈਕਿੰਡ ‘ਚ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
                                                                
                            
               
                            
                                                                            
                                                                                                                                            
                                    
                                    
                                    



