ਆਈ ਤਾਜਾ ਵੱਡੀ ਖਬਰ 

ਬਹੁਤੇ ਪੰਜਾਬੀਆਂ ਵੱਲੋਂ ਜਿਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਵਿਚ ਜਾ ਕੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਭਾਰੀ ਮਿਹਨਤ ਮਸ਼ੱਕਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ ਤਾਂ ਜੋ ਪਿੱਛੇ ਪਰਵਾਰ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਆਪਣੇ ਪਰਿਵਾਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਦੂਰ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਜਾਦੀ ਹੈ। ਉਥੇ ਹੀ ਉਨ੍ਹਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਵਿਦੇਸ਼ਾਂ ਦੀ ਧਰਤੀ ਤੋਂ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਅਜਿਹੀਆਂ ਦੁਖਦਾਈ ਖਬਰਾਂ ਦੇ ਘਰ ਪਹੁੰਚਦਿਆ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ।

ਹੁਣ ਅਮਰੀਕਾ ਵਿੱਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਮੌਤ ਹੋਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਣ ਵਾਲੇ ਪਿੰਡ ਖੰਡੂਰ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਗੁਰਮੀਤ ਸਿੰਘ ਦਿਓਲ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਜਿੱਥੇ ਇਹ ਨੌਜਵਾਨ ਅਮਰੀਕਾ ਵਿਚ ਰਹਿ ਰਿਹਾ ਸੀ ਅਤੇ ਅਮਰੀਕਾ ਦੇ ਫਰਿਜਨੋਂ ਵਿੱਚ ਰਹਿਣ ਵਾਲਾ ਇਹ ਨੌਜਵਾਨ ਟਰੱਕ ਚਲਾਉਣ ਦਾ ਕੰਮ ਕਰਦਾ ਸੀ।

ਜਿਸ ਸਮੇਂ ਇਹ ਨੌਜਵਾਨ ਕੈਲੇਫੋਰਨੀਆ ਦੇ ਸਲੀਨਾ ਦੇ ਕੋਲ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਇਸ ਨੌਜਵਾਨ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਜਿਸ ਕਾਰਨ ਉਹ ਪਲਟ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਜਿੱਥੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉੱਥੇ ਹੀ ਉਸ ਦੀ ਮੌਤ ਦੀ ਖਬਰ ਮਿਲਦੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣਦੇ ਹੀ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਅਮਰੀਕਾ ਦੇ ਵਿਚ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ।


                                       
                            
                                                                   
                                    Previous Postਕੈਨੇਡਾ ਚ ਧੀ ਨੂੰ ਮਿਲ ਕੇ ਵਾਪਿਸ ਪਰਤ ਰਹੇ ਪਿਤਾ ਦੀ ਜਹਾਜ ਚ ਬੈਠਣ ਤੋਂ ਪਹਿਲਾਂ ਏਦਾਂ ਹੋਈ ਮੌਤ
                                                                
                                
                                                                    
                                    Next Postਅਮਰੀਕਾ ਤੋਂ ਆਈ ਵੱਡੀ ਦਿਲ ਦਹਿਲਾਉਣ ਵਾਲੀ ਖਬਰ – ਘਰ ਚੋਂ 5 ਬੱਚਿਆਂ ਸਣੇ 8 ਲਾਸ਼ਾਂ ਮਿਲੀਆਂ
                                                                
                            
               
                            
                                                                            
                                                                                                                                            
                                    
                                    
                                    



