BREAKING NEWS
Search

ਅਮਰੀਕਾ ਚ ਭਰਾ ਨੇ ਹੀ ਭਰਾ ਦਾ ਕੀਤਾ ਖੌਫਨਾਕ ਤਰੀਕੇ ਨਾਲ ਕਤਲ , ਮਾਪਿਆਂ ਨੂੰ ਕੀਤਾ ਗਿਆ ਗ੍ਰਿਫਤਾਰ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜਿਸ ਘਰ ਵਿੱਚ ਦੋ ਭਰਾ ਹੋਣ, ਉਥੇ ਦੋਵੇਂ ਭਰਾਵਾਂ ਨੂੰ ਇੱਕ ਦੂਜੇ ਉੱਪਰ ਮਾਣ ਹੁੰਦਾ ਹੈ। ਬਜ਼ੁਰਗਾਂ ਦੇ ਵੱਲੋਂ ਆਖਿਆ ਜਾਂਦਾ ਸੀ ਕਿ ਵੱਡੇ ਭਰਾ ਦਾ ਛੋਟਾ ਭਰਾ ਖੱਬੀ ਬਾਂਹ, ਤੇ ਛੋਟੇ ਭਰਾ ਦੀ ਵੱਡਾ ਭਰਾ ਸੱਜੀ ਬਾਂਹ ਹੁੰਦਾ ਹੈ, ਜਿਹੜੇ ਹਰ ਸੁੱਖ ਦੁੱਖ ਵਿੱਚ ਉਸ ਦਾ ਸਾਥ ਦਿੰਦੇ ਹਨ l ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਰਿਸ਼ਤੇ ਦੇ ਵਿੱਚ ਕਾਫੀ ਫਿੱਕ ਪੈਂਦੀ ਪਈ ਹੈ l ਵੱਡਾ ਕਾਰਨ ਜਮੀਨਾਂ ਦਾ ਵੀ ਬਣ ਚੁੱਕਿਆ ਹੈ l ਇਸੇ ਵਿਚਾਲੇ ਹੁਣ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ੀ ਧਰਤੀ ਤੇ ਭਰਾ ਨੇ ਹੀ ਭਰਾ ਦਾ ਖੌਫਨਾਕ ਤਰੀਕੇ ਦੇ ਨਾਲ ਕਤਲ ਕਰ ਦਿੱਤਾ l ਜਿਸ ਕਾਰਨ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ l

ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਨਾਟੀ ‘ਚ ਇਕ 3 ਸਾਲਾ ਭਰਾ ਨੇ ਆਪਣੇ 2 ਸਾਲਾ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਇਸ ਭਰਾ ਵੱਲੋਂ ਜਾਣ ਬੁਝ ਕੇ ਆਪਣੇ ਭਰਾ ਦਾ ਕਤਲ ਨਹੀਂ ਕੀਤਾ, ਸਗੋਂ ਗਲਤੀ ਨਾਲ ਉਸ ਦੇ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਪਰ ਬਾਅਦ ‘ਚ ਜਦੋਂ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ, ਉਸ ਨੇ ਦੱਸਿਆ ਕਿ ਉਹ ਟੀ.ਵੀ ‘ਤੇ ਸਪਾਈਡਰ ਮੈਨ ਦਾ ਪ੍ਰੋਗਰਾਮ ਦੇਖ ਰਿਹਾ ਸੀ, ਜਿਸ ਮਗਰੋਂ ਉਸ ਨੇ ਆਪਣੇ ਪਿਤਾ ਦੀ ਦਰਾਜ਼ ਵਿੱਚ ਰੱਖੀ ਗੰਨ ਕੱਢ ਲਈ ਤੇ ਗਲਤੀ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਪਿਆਂ ਦਾ ਕਸੂਰ ਕੱਢਿਆ ਤੇ ਮਾਪਿਆਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਅਸਲੇ ਰੱਖ ਕੇ, ਕਿਤੇ ਨਾ ਕਿਤੇ ਮਾਪਿਆਂ ਵੱਲੋਂ ਲਾਪਰਵਾਹੀ ਕੀਤੀ ਗਈ,ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ।