ਅਮਰੀਕਾ ਚ ਪੰਜਾਬੀ ਨੌਜਵਾਨ ਨੇ ਕੀਤਾ ਪਹਿਲਾਂ ਛੋਟੇ ਭਰਾ ਦਾ ਕਤਲ , ਫਿਰ ਖੁਦ ਵੀ ਚੁੱਕ ਲਿਆ ਖੌਫਨਾਕ ਕਦਮ

611

ਆਈ ਤਾਜਾ ਵੱਡੀ ਖਬਰ 

ਬਦਲਦੇ ਸਮਿਆਂ ਅਨੁਸਾਰ ਜਿੱਥੇ ਲੋਕਾਂ ਦੇ ਰਹਿਣ ਸਹਿਣ ਦੇ ਢੰਗ ਤੇ ਖਾਣ ਪੀਣ ਦੀਆਂ ਆਦਤਾਂ ਬਦਲ ਰਹੀਆਂ ਹਨ, ਉਥੇ ਹੀ ਸਮਿਆਂ ਅਨੁਸਾਰ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ l ਹੁਣ ਖੂਨ ਦੇ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਮੋਹ ਪਿਆਰ ਨਹੀਂ ਰਿਹਾ l ਇਹੀ ਇੱਕ ਵੱਡਾ ਕਾਰਨ ਹੈ ਕਿ ਆਏ ਦਿਨ ਮੀਡੀਆ ਦੇ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਖੂਨ ਦੇ ਰਿਸ਼ਤੇ ਹੀ ਇੱਕ ਦੂਜੇ ਦਾ ਕਤਲ ਕਰ ਦਿੱਤੇ ਹਨ l ਇੱਕ ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਪੰਜਾਬੀ ਨੌਜਵਾਨ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਫਿਰ ਅੰਤ ਖੁਦ ਵੀ ਖੌਫਨਾਕ ਕਦਮ ਚੁੱਕ ਲਿਆ l ਦੱਸਦਿਆ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਾਰੰਗਪੁਰ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਘਰੇਲੂ ਵਿਵਾਦ ਕਾਰਨ ਨੌਜਵਾਨ ਨੇ ਆਪਣੀ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਤੇ ਤੇ ਫਿਰ ਉਸਦੀ ਮੌਤ ਹੋ ਗਈ।

ਇਸ ਦੌਰਾਨ ਉਸ ਦੀ ਮਾਤਾ ਵੀ ਜ਼ਖਮੀ ਹੋਈ ਹੈ। ਇਸ ਤੋਂ ਬਾਅਦ ਕਥਿਤ ਦੋਸ਼ੀ ਨੇ ਘਰ ਤੋਂ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਮ੍ਰਿਤਕ ਦੀ ਮਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ l ਉਥੇ ਹੀ ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਭੁਪਿੰਦਰ ਸਿੰਘ ਪਿਛਲੇ 80 ਸਾਲਾਂ ਤੋਂ ਅਮਰੀਕਾ ਵਿੱਚ ਮੰਡਹਿੱਲ ਆਪਣੇ ਦੋ ਬੇਟੇ ਕਰਮਜੀਤ ਸਿੰਘ ਮੁਲਤਾਨੀ ਤੇ ਵਿਪੁੰਨਪਾਲ ਮੁਲਤਾਨੀ ਸਮੇਤ ਪਰਿਵਾਰ ਨਾਲ ਰਹਿ ਰਿਹਾ ਸੀ।

ਬੀਤੇ ਦਿਨ ਦੀ ਰਾਤ ਨੂੰ ਭੁਪਿੰਦਰ ਸਿੰਘ ਦਾ ਵੱਡਾ ਲੜਕਾ ਕਰਮਜੀਤ ਮੁਲਤਾਨੀ ਘਰ ਆਇਆ ਤਾਂ ਆਪਣੇ ਕਮਰੇ ਵਿਚ ਸੋ ਰਹੇ ਆਪਣੇ ਛੋਟੇ ਭਰਾ ਵਿਪੂਨ ਮੁਲਤਾਨੀ ਜਿਸ ਦੀ ਉਮਰ ਤਕਰੀਬਨ 26 ਸਾਲ ਸੀ ਉਸ ਤੇ ਗੋਲੀਆਂ ਚਲਾ ਦਿੱਤੀਆਂ। ਉਧਰ ਗੋਲੀਆਂ ਦੀ ਅਵਾਜ ਸੁਣਕੇ ਸੁੱਤੇ ਉਸਦੇ ਮਾਤਾ ਪਿਤਾ ਬਾਹਰ ਆਏ ਤਾਂ ਬਚਾਅ ਦੌਰਾਨ ਮਾਂ ਦੇ ਗੋਲੀ ਲੱਗ ਗਈ।

ਇਸ ਘਟਨਾਂ ਉਪਰੰਤ ਹਮਲਾਵਾਰ ਕਰਮਜੀਤ ਮੁਲਤਾਨੀ ਘਰੋਂ ਬਾਹਰ ਨਿਕਲ ਗਿਆ l ਜਿਸ ਦੌਰਾਨ ਵਿਪੁਨ ਦੀ ਮੌਕੇ ਤੇ ਹੀ ਮੌਤ ਹੋ ਗਈ l ਉਸ ਦੀ ਮਾਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ l ਦੂਜੇ ਪਾਸੇ ਦੋਸ਼ੀ ਵੱਲੋਂ ਵੀ ਖੁਦ ਤੇ ਗੋਲੀ ਚਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ l ਸੋ ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।