ਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਅਮਰੀਕਾ ਤੋਂ ਪੰਜਾਬ ਤੱਕ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਬੁਹਤ ਸਾਰੇ ਪੰਜਾਬੀ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ। ਉਥੇ ਉਨ੍ਹਾਂ ਨੇ ਆਪਣੀ ਮਿਹਨਤ ਤੇ ਇਮਾਨਦਾਰੀ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਬੁਹਤ ਸਾਰੇ ਵਿਦੇਸ਼ਾਂ ਵਿਚ ਉੱਚ ਅਹੁਦਿਆ ਤੇ ਕੰਮ ਕਰ ਰਹੇ ਹਨ। ਵਿਦੇਸ਼ਾਂ ਦੇ ਵਿਚ ਇਹ ਪੰਜਾਬੀ ਆਪਣੀ ਦਲੇਰੀ ,ਹਿੰਮਤ ਲਈ ਜਾਣੇ ਜਾਂਦੇ ਹਨ। ਬਹੁਤ ਸਾਰੇ ਇਹੋ ਜਿਹੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ, ਜਿਸ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੋ ਜਾਂਦਾ ਹੈ।

ਵਿਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀਆਂ ਦੀ ਮਿਹਨਤ ਸਦਕਾ ਜਦੋਂ ਚੰਗੇ ਕੰਮਾ ਲਈ ਸਿਫਤ ਕੀਤੀ ਜਾਂਦੀ ਹੈ, ਤਾਂ ਪੰਜਾਬੀਆਂ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਹੈ।ਬਹੁਤ ਮਾਣ ਹੁੰਦਾ ਹੈ ਉਨ੍ਹਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਆਪਣੀ ਹਿੰਮਤ, ਦਲੇਰੀ ਤੇ ਇਮਾਨਦਾਰੀ ਨਾਲ ਵਿਦੇਸ਼ਾਂ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੁੰਦੇ ਹਨ। ਜਦੋਂ ਇਸ ਤਰ੍ਹਾਂ ਦੇ ਪੰਜਾਬੀਆਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ, ਇਹ ਸਭ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਪਲ ਹੁੰਦਾ ਹੈ ,ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰ੍ਹਾਂ ਮੌਤ, ਕਿ ਪੰਜਾਬ ਤੱਕ ਸੋਗ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਰਹਿ ਰਹੇ ਇਕ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਸਰਬਜੀਤ ਸਿੰਘ ਦਾ ਟਰੈਫਿਕ ਰੂਟ l-40 ਤੇ ਇਕ ਰੈਸਟ ਏਰੀਆ ਵਿਚ ਖੜ੍ਹਾ ਸੀ। ਉਸ ਸਮੇਂ ਪਿੱਛੋਂ ਆਏ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਰਬਜੀਤ ਸਿੰਘ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਹ ਹਾਦਸਾ 1 ਨਵੰਬਰ ਨੂੰ ਰਾਤ ਦੇ 2:30 ਵਜੇ ਦੇ ਕਰੀਬ ਟੈਕਸਾਸ ਸੂਬੇ ਦੇ ਐਡਰਿਆਨ ਨੇੜੇ ਓਲਡੈਮ ਕਾਊਂਟੀ ਵਿਖੇ ਵਾਪਰਿਆ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ 23 ਸਾਲਾ ਸਰਬਜੀਤ ਸਿੰਘ ਪੰਜਾਬ ਦੇ ਜਿਲ੍ਹਾ ਮੋਗਾ ਦੇ ਪਿੰਡ ਧਰਮਕੋਟ ਨਾਲ ਸਬੰਧਿਤ ਹੈ। ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਕਾਰਨ ਅਮਰੀਕਾ ਵਿੱਚ ਵਸਦੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ । ਪੁਲਿਸ ਵੱਲੋ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।