ਅਮਰੀਕਾ ਚ ਪੈਦਾ ਹੋਇਆ ਅਜਿਹਾ ਅਨੋਖਾ ਜਿਰਾਫ ਜਿਸ ਦੇ ਸ਼ਰੀਰ ਤੇ ਨਹੀਂ ਹੈ ਇਕ ਵੀ ਧਾਰੀ , ਸੋਸ਼ਲ ਮੀਡੀਆ ਜਰੀਏ ਦਿੱਤਾ ਜਾਵੇਗਾ ਨਾਮ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਆਏ ਦਿਨ ਵੱਖੋ ਵੱਖਰੇ ਮੁੱਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ। ਜਿੰਨਾ ਮੁੱਦਿਆਂ ਨੂੰ ਲੈ ਕੇ ਵੱਖੋ ਵੱਖਰੇ ਪ੍ਰਕਾਰ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ | ਇੱਕ ਅਜਿਹੀ ਵੀਡਿਓ ਇਹਨਾਂ ਦਿਨੀਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਾਲ ਹੁੰਦੀ ਪਈ ਹੈ। ਜਿੱਥੇ ਅਮਰੀਕਾ ਵਿੱਚ ਪੈਦਾ ਹੋਏ ਇੱਕ ਅਨੋਖੇ ਜ਼ੀਰਾਫ ਦੇ ਸ਼ਰੀਰ ਤੇ ਇੱਕ ਵੀ ਧਾਰੀ ਨਹੀਂ ਹੈ l ਇੰਨਾ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਉੱਪਰ ਇਸ ਜ਼ੀਰਾਫ ਨੂੰ ਇੱਕ ਵੱਖਰਾ ਨਾਮ ਵੀ ਦਿੱਤਾ ਜਾ ਰਿਹਾ ਹੈ। ਦਰਅਸਲ ਅਮਰੀਕਾ ਦੇ ਟੇਨੇਸੀਸੂਬੇ ‘ਚ ਮੌਜੂਦ ਇਕ ਜ਼ੂ ਵਿਚ ਇੱਕ ਅਜਿਹਾ ਜਿਰਾਫ ਪੈਦਾ ਹੋਇਆ, ਜਿਸ ਦੇ ਸਰੀਰ ‘ਤੇ ਇੱਕ ਵੀ ਧਾਰੀ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਿਰਾਫ ਦਾ ਜਨਮ 31 ਜੁਲਾਈ ਨੂੰ ਹੋਇਆ ਸੀ ਤੇ ਇਹ ਮਾਦਾ ਜਿਰਾਫ ਹੈ।

ਬ੍ਰਾਈਟ ਜੂ ਵਿਚ ਜਨਮੇ ਇਸ ਜਿਰਾਫ ਬਾਰੇ ਐਡਮਿਨੀਸਟ੍ਰੇਸ਼ਨ ਨੇ ਕਿਹਾ ਕਿ ਅਸੀਂ ਜਿਰਾਫ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਦੁਨੀਆ ਵਿਚ ਬਿਨਾਂ ਧਾਰੀਆਂ ਵਾਲਾ ਕੋਈ ਜਿਰਾਫ ਨਹੀਂ ਹੈ।ਇਸ ਦਾ ਕਲਰ ਪੂਰੀ ਤਰ੍ਹਾਂ ਬਰਾਊਨ ਹੈ ਤੇ ਉਸ ਦਾ ਪੂਰਾ ਸਰੀਰ ਠੀਕ ਉਂਝ ਹੈ ਜਿਵੇਂ ਬਾਕੀ ਜਿਰਾਫਾਂ ਦਾ ਹੁੰਦਾ ਤੇ ਹਾਈਟ ਲਗਭਗ 6 ਫੁੱਟ ਹੈ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ l ਇਸ ਜ਼ੀਰਾਫ ਨੂੰ ਦੁਨੀਆ ਦਾ ਪਹਿਲਾ ‘ਸਪਾਟਲੈੱਸ’ ਜਿਰਾਫ ਕਿਹਾ ਜਾ ਰਿਹਾ ਹੈ। ਦੱਸਦਿਆ ਕਿ ਇਸ ਦਾ ਕਲਰ ਪੂਰੀ ਤਰ੍ਹਾਂ ਬਰਾਊਨ ਹੈ। ਖਾਸ ਗੱਲ ਹੈ ਕਿ ਇਸ ਜਿਰਾਫ ਦੀ ਮਾਂ ਦੇ ਸਰੀਰ ‘ਤੇ ਆਮ ਜਿਰਾਫ ਦੀ ਤਰ੍ਹਾਂ ਧਾਰੀਆਂ ਮੌਜੂਦ ਹਨ।

ਉਥੇ ਹੀ ਇੱਕ ਰਿਪੋਰਟ ਮੁਤਾਬਕ ਜਿਰਾਫ ਦਾ ਨਾਂ ਰੱਖਣ ਲਈ ਜੂ ਐਡਮਿਨੀਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਦਦ ਲਈ ਹੈ। ਉਧਰ ਜੂ ਪ੍ਰਸ਼ਾਸਨ ਦਾ ਇਸ ਸਬੰਧੀ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਯੂਨੀਕ ਜਿਰਾਫ ਹੈ, ਉਸ ਦਾ ਨਾਂ ਵੀ ਓਨਾ ਹੀ ਯੂਨਿਕ ਯਾਨੀ ਅਨੋਖਾ ਹੋਣਾ ਚਾਹੀਦਾ ਹੈ। ਦੂਜੇ ਪਾਸੇ ਜੂ ਐਡਮਿਨੀਸਟ੍ਰੇਸ਼ਨ ਉਸ ਨੂੰ ਸਪੈਸ਼ਲ ਟ੍ਰੀਟਮੈਂਟ ਤੇ ਕੇਅਰ ਦੇ ਰਿਹਾ ਹੈ। ਹਾਲਾਂਕਿ ਮਾਹਿਰ ਵੀ ਹੁਣ ਤੱਕ ਇਹ ਨਹੀਂ ਦੱਸ ਸਕੇ ਕਿ ਆਖਿਰ ਕਿਵੇਂ ਇਹ ਮਾਦਾ ਜਿਰਾਫ ਬਿਨਾਂ ਧਾਰੀਆਂ ਦੇ ਪੈਦਾ ਹੋਈ।

ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਰਾਫ ਨੂੰ ਧਾਰੀਆਂ ਉਸ ਦੀ ਮਾਂ ਨਾਲ ਹੀ ਮਿਲਦੀਆਂ ਹਨ। ਹੁਣ ਕਿਉਂਕਿ ਇਸ ਜਿਰਾਫ ਦੀ ਮਾਂ ਦੇ ਸਰੀਰ ‘ਤੇ ਆਮ ਜਿਰਾਫਾਂ ਦੀ ਤਰ੍ਹਾਂ ਧਾਰੀਆਂ ਮੌਜੂਦ ਹਨ ਤਾਂ ਫਿਰ ਇਹ ਲਿਟਲ ਜਿਰਾਫ ਬਿਨਾਂ ਧਾਰੀਆਂ ਦੇ ਕਿਵੇਂ ਪੈਦਾ ਹੋਇਆ? ਸੋ ਦੂਜੇ ਪਾਸੇ ਮਾਹਰ ਵੀ ਇਸ ਨੂੰ ਲੈ ਕੇ ਲਗਾਤਾਰ ਰਿਸਰਚ ਕਰਦੇ ਪਏ ਹਨ l ਪਰ ਉੱਥੇ ਹੀ ਲੋਕ ਇਸ ਵੱਖਰੇ ਜੀਰਾਫ਼ ਨੂੰ ਵੇਖਣ ਲਈ ਦੂਰ ਦਰਾਡੇ ਤੋਂ ਪਹੁੰਚਦੇ ਪਏ ਹਨ।