BREAKING NEWS
Search

ਅਮਰੀਕਾ ਚ ਪਤੀ ਨਾਲ ਜਾ ਰਹੀ ਮਸ਼ਹੂਰ ਅਦਾਕਾਰਾ ਤੇ ਤਾਬੜਤੋੜ ਫਾਇਰਿੰਗ, ਵਾਪਰੀ ਵੱਡੀ ਵਾਰਦਾਤ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਡਰ ਪੈਦਾ ਹੋ ਰਿਹਾ ਹੈ। ਜਿੱਥੇ ਹਰ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਹੁਣ ਅਮਰੀਕਾ ਚ ਪਤੀ ਨਾਲ ਜਾ ਰਹੀ ਮਸ਼ਹੂਰ ਅਦਾਕਾਰਾ ਤੇ ਤਾਬੜਤੋੜ ਫਾਇਰਿੰਗ, ਵਾਪਰੀ ਵੱਡੀ ਵਾਰਦਾਤ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਮਸ਼ਹੂਰ ਅਦਾਕਾਰਾ ਡੇਨਿਸ ਰਿਚਰਡਸ ਤੇ ਤਾਬੜਤੋੜ ਫਾਇਰਿੰਗ ਉਸ ਸਮੇਂ ਕੀਤੀ ਗਈ ਹੈ,ਜਿਸ ਸਮੇਂ ਉਹ ਆਪਣੇ ਪਤੀ ਨਾਲ ਸਟੂਡੀਓ ਜਾ ਰਹੀ ਸੀ।

ਇਹ ਸਾਰੀ ਘਟਨਾ ਬੁੱਧਵਾਰ ਨੂੰ ਵਾਪਰੀ ,ਜਦੋਂ ਇਕ ਸਿਰਫਿਰੇ ਬੰਦੇ ਨੇ ਇਸ ਜੋੜੇ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਹਾਲੀਵੁੱਡ ਫਿਲਮ ‘ਵਾਈਲਡ ਥਿੰਗਸ’ ਦੀ ਅਮਰੀਕਨ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ ਨੂੰ ਲੈ ਕੇ ਇਹ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੁੱਧਵਾਰ ਨੂੰ ਲਾਸ ਏਂਜਲਸ ਵਿੱਚ ਵਾਪਰੀ,ਜਿੱਥੇ ਇਸ ਜੋੜੇ ਤੇ ਇਕ ਸਿਰਫਿਰੇ ਬੰਦੇ ਨੇ ਹਮਲਾ ਕਰ ਦਿੱਤਾ। ਰਿਪੋਰਟਾਂ ਮੁਤਾਬਕ ਰੋਡ ਰੇਜ ਦੌਰਾਨ ਇਕ ਬੰਦੇ ਨੇ ਅਦਾਕਾਰਾ ਅਤੇ ਉਸ ਦੇ ਪਤੀ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜੋੜਾ ਲਾਸ ਏਂਜਲਸ ਵਿੱਚ ਵਾਪਰੀ ਇਸ ਘਟਨਾ ‘ਚ ਵਾਲ-ਵਾਲ ਬਚ ਗਿਆ, ਦੱਸ ਦਈਏ ਕਿ ਉਸ ਸਮੇਂ ਡੇਨਿਸ ਰਿਚਰਡਸ ਆਪਣੇ ਪਤੀ ਐਰਨ ਫਾਈਪਰਸ ਨਾਲ ਸਟੂਡੀਓ ਜਾ ਰਹੀ ਸੀ।

ਦੋਨੋਂ ਹੀ ਆਪਣੀ ਕਾਰ ਵਿੱਚ ਸਨ। ਐਰਨ ਗੱਡੀ ਚਲਾ ਰਿਹਾ ਸੀ। ਜਿਸ ਸਮੇਂ ਕਾਰ ਪਾਰਕ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਹੀ ਪਿੱਛੇ ਵਾਲੇ ਬੰਦਾ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗਾ।ਗੁੱਸੇ ਵਿੱਚ ਆ ਕੇ ਦੋਸ਼ੀ ਨੇ ਆਪਣੀ ਗੱਡੀ ਜੋੜੇ ਦੀ ਗੱਡੀ ਦੇ ਸਾਹਮਣੇ ਲਿਆਂਦੀ,ਤੇ ਬਾਅਦ ਵਿਚ ਗੋਲੀ ਚਲਾ ਦਿੱਤੀ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਪਤੀ ਪਤਨੀ ਵਿੱਚ ਕਿਸੇ ਨੂੰ ਸੱਟ ਨਹੀਂ ਆਈ ਹੈ, ਪਰ ਡਾਨਿਸ ਨੂੰ ਇਸ ਹਮਲੇ ਨੇ ਹਿਲਾ ਕੇ ਰਖ ਦਿੱਤਾ।

ਇਸ ਘਟਨਾ ਕਾਰਨ ਉਹ ਬਹੁਤ ਹੀ ਜਿਆਦਾ ਡਰ ਗਈ ਸੀ। ਉਹ ਸ਼ੂਟਿੰਗ ‘ਤੇ ਪਹੁੰਚੀ ਤਾਂ ਉਹ ਡਰ ਕਾਰਨ ਬਹੁਤ ਜਿਆਦਾ ਰੋ ਰਹੀ ਸੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ 911 ਕਾਲ ਕਰ ਕੇ ਦਿਤੀ ਗਈ। ਪੁਲਿਸ ਮੁਤਾਬਕ ਇਹ ਘਟਨਾ ਸਲੂਸਨ ਅਤੇ ਵੈਸਟਰਨ ਐਵੇਨਿਊ ਦੇ ਚੌਰਾਹੇ ਨੇੜੇ ਵਾਪਰੀ। ਜਿਸ ਦੀ ਜਾਂਚ ਸ਼ੁਰੂ ਕੀਤੀ ਗਈ ਸੀ।