BREAKING NEWS
Search

ਅਮਰੀਕਾ ਚ ਧੜਾ ਧੜ ਭਾਰਤੀ ਹੋਣਗੇ ਪੱਕੇ ਅਤੇ ਲੱਗਣਗੇ ਵੀਜੇ ਇਸ ਕਾਰਨ

ਤਾਜਾ ਵੱਡੀ ਖਬਰ

ਕੁਝ ਲੋਕ ਖੁਸ਼ੀ ਨਾਲ ਵਿਦੇਸ਼ ਦੀ ਧਰਤੀ ਤੇ ਜਾ ਕੇ ਵੱਸ ਜਾਂਦੇ ਹਨ। ਕਿਉਕਿ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਕੁੱਝ ਇਨਸਾਨ ਮਜਬੂਰੀ ਵੱਸ ਆਪਣੀ ਮਿੱਟੀ ਤੋਂ ਦੂਰ ਜਾਂਦੇ ਹਨ। ਜਦੋਂ ਪਰਿਵਾਰ ਦੀ ਜਿੰਮੇਵਾਰੀ ਦੀ ਗੱਲ ਆਉਂਦੀ ਹੈ, ਤਾਂ ਇਨਸਾਨ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਚਲੇ ਜਾਂਦਾ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕੇ।

ਇਸ ਤਰ੍ਹਾਂ ਦੀਆਂ ਮ-ਜ-ਬੂ-ਰੀ- ਆਂ ਦੇ ਤਹਿਤ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਹਰ ਇਨਸਾਨ ਆਪਣੀ ਪਸੰਦ ਦੇ ਦੇਸ਼ ਵਿਚ ਜਾ ਕੇ ਵਸਣਾ ਚਾਹੁੰਦਾ ਹੈ। ਕਰੋਨਾ ਦੇ ਚੱਲਦੇ ਹੋਏ , ਤੇ ਕੁਝ ਉਸ ਦੇਸ਼ ਦੇ ਲੈ ਗਏ ਫੈਸਲਿਆਂ ਕਾਰਨ ਕੁਛ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਹਨ। ਪਰ ਹੁਣ ਸਭ ਦੇਸ਼ਾਂ ਵੱਲੋਂ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਵਿਚ ਵੀ ਧੜਾਧੜ ਭਾਰਤੀ ਪੱਕੇ ਹੋਣਗੇ ਤੇ ਲੱਗਣਗੇ ਵੀਜ਼ੇ ।

ਜੀ ਹਾਂ ਅਮਰੀਕਾ ਵਿਚ ਜਾਣ ਵਾਲਿਆਂ ਤੇ ਰਹਿਣ ਵਾਲਿਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਜੋਅ ਬਾਇਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਨਾਲ ਹੀ ਬਹੁਤ ਸਾਰੇ ਐਲਾਨ ਕੀਤੇ ਹਨ। ਇਕ ਐਲਾਨ ਨਾਲ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਟਰੰਪ ਦੁਆਰਾ ਜਾਰੀ ਕੀਤੀਆਂ ਗਈਆਂ ਸਖ਼ਤ ਇਮੀਗ੍ਰੇਸ਼ਨ ਪਾਲਸੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਅਮਰੀਕਾ ਜਾਣ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਉਨ੍ਹਾਂ ਨੀਤੀਆਂ ਵਿੱਚ ਜੋਅ ਬਾਇਡੇਨ ਵੱਲੋਂ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਸ ਨਾਲ ਭਾਰਤੀਆਂ ਦੀ ਅਮਰੀਕਾ ਜਾਣ ਦੀ ਸੰਖਿਆ ਦੁਗਣੀ ਹੋ ਸਕਦੀ ਹੈ।

ਜੋਅ ਬਾਈਡੇਨ ਦੁਆਰਾ ਇਮੀਗ੍ਰੇਸ਼ਨ ਪਾਲਸੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਬਹੁਤ ਸਾਰੇ ਲੋਕ ਹੁਣ ਯੂ ਐਸ ਏ ਜਾ ਸਕਦੇ ਹਨ। ਉੱਥੇ ਹੀ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਪੰਜ ਲੱਖ ਭਾਰਤੀਆਂ ਨੂੰ ਵੀ ਹੱਕ ਮਿਲੇਗਾ। ਜੋਅ ਬਾਇਡੇਨ ਦੇ ਸ਼ਾਸ਼ਨ ਵਿਚ ਪਰਿਵਾਰ ਅਧਾਰਿਤ ਅਪ੍ਰਵਾਸੀ ਪਾਲਸੀ ਨੂੰ ਵੀ ਹੁੰਗਾਰਾ ਮਿਲੇਗਾ। ਬਦਲਾਵ ਦੇ ਤਹਿਤ ਸਿੱਖਿਅਤ ਪੇਸ਼ੇਵਰ ਵੀ ਅਮਰੀਕਾ ਆ ਸਕਣਗੇ। ਪਿਛਲੇ ਸਾਲ 2004 ਤੋਂ 2012 ਵਿੱਚ 5 ਲੱਖ ਭਾਰਤੀ ਅਮਰੀਕਾ ਪਹੁੰਚੇ ਸਨ।

ਹੁਣ ਦਸ ਲੱਖ ਭਾਰਤੀਆਂ ਨੂੰ ਨਾਗਰਿਕਤਾ ਅਤੇ ਵੀਜ਼ਾ ਮਿਲ ਸਕਦਾ ਹੈ। ਟਰੰਪ ਵੱਲੋਂ ਕੁਝ ਬਦਲਾਅ ਕੀਤੇ ਗਏ ਸਨ , ਜਿਨ੍ਹਾਂ ਵਿੱਚ 310,000 ਗਰੀਨ ਕਾਰਡ ਧਾਰਕ ਨਾਗਰਿਕਤਾ ਲਈ ਇੰਤਜ਼ਾਰ ਕਰ ਰਹੇ ਹਨ।6.5 ਲੱਖ ਕੰਪਿਊਟਰ ਪੋਸਟ ਖਾਲੀ ਹਨ। ਜਿਸ ਲਈ ਇਨ੍ਹਾਂ ਅਹੁਦਿਆਂ ਤੇ ਸਿੱਖਿਅਤ ਵਰਕਰ ਨਹੀਂ ਮੌਜੂਦ। 8 ਲੱਖ ਗਰੀਨ ਕਾਰਡ ਅਰਜ਼ੀਆਂ ਲਟਕੀਆਂ ਹੋਈਆਂ ਹਨ। ਜਿਨ੍ਹਾਂ ਵਿੱਚੋਂ 3.1 ਲੱਖ ਲੋਕ ਕੰਮ ਕਰ ਰਹੇ ਹਨ। ਐੱਚ – ਬੀ ਵਿੱਚ ਸੰਖਿਆ 15% ਅਤੇ ਐੱਲ 1 ਵੀਜ਼ਾ ਚ 28.1 ਘੱਟ ਹੈ। ਹੁਣ ਜੋਅ ਬਾਇਡੇਨ ਦੁਆਰਾ ਕੀਤੇ ਗਏ ਬਦਲਾਅ ਦੇ ਕਾਰਨ ਇਹ ਸਭ ਮੁ-ਸ਼-ਕ-ਲਾਂ ਹੱਲ ਹੋ ਜਾਣਗੀਆਂ।