ਅਮਰੀਕਾ ਚ ਦੀਵਾਲੀ ਤੋਂ ਪਹਿਲਾਂ ਵਾਪਿਆ ਕਹਿਰ, ਪੰਜਾਬ ਚ ਇਥੇ ਵਿਛੇ ਸੱਥਰ

ਹੁਣੇ ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਆਪਣੀ ਮਿਹਨਤ ਸਦਕਾ ਕਾਮਯਾਬੀ ਹਾਸਲ ਕੀਤੀ ਹੈ। ਆਏ ਦਿਨ ਹੀ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਜਿੱਥੇ ਪੰਜਾਬ ਵਿੱਚ ਪਰਿਵਾਰਕ ਮੈਂਬਰ ਉਸ ਦੇ ਘਰ ਵਾਪਸ ਆਉਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਥੇ ਹੀ ਉਨ੍ਹਾਂ ਪੰਜਾਬੀਆਂ ਨਾਲ ਵਾਪਰੀਆਂ ਦੁਖਦਾਈ ਖਬਰਾਂ ਘਰ ਪਹੁੰਚ ਜਾਂਦੀਆਂ ਹਨ। ਸਾਲ ਦੇ ਵਿਚ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਚੁੱਕੇ ਹਨ । ਜਿਥੇ ਵਿਦੇਸ਼ਾਂ ਵਿੱਚ ਗਏ ਹੋਏ ਨੌਜਵਾਨਾਂ ਦੀ ਸੜਕ ਹਾਦਸਿਆਂ ਵਿੱਚ, ਬਿਮਾਰੀ ਤੇ ਅਚਾਨਕ ਹਾਰਟ ਅ-ਟੈ- ਕ ਕਾਰਨ ਮੌਤ ਹੋਣ ਦੇ ਕਾਰਨ ਸਾਹਮਣੇ ਆਏ ਹਨ ।

ਹੁਣ ਅਮਰੀਕਾ ਤੋਂ ਇੱਕ 28 ਸਾਲਾ ਪੰਜਾਬੀ ਮੁੰਡੇ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਪੰਜਾਬ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਡਾਲਾ ਦਾ ਨੌਜਵਾਨ ਅਮਰੀਕਾ ਵਿਚ ਰੋਜ਼ੀ ਰੋਟੀ ਲਈ 8 ਸਾਲ ਪਹਿਲਾਂ ਗਿਆ ਸੀ। ਜਿਸ ਨੇ ਆਪਣੇ ਭਵਿੱਖ ਨੂੰ ਅਤੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਲੈ ਕੇ ਅਨੇਕਾਂ ਸੁਪਨੇ ਵੇਖੇ ਸਨ। ਪਰ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਹੈ, ਜਦੋਂ 28 ਸਾਲਾ ਗੁਰਪ੍ਰੀਤ ਸਿੰਘ ਦੀ ਮੌਤ ਦੀ ਖਬਰ ਘਰ ਪਹੁੰਚੀ।

ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੂੰ ਕਰੀਬ ਤਿੰਨ ਦਿਨ ਪਹਿਲਾਂ ਹਾਰਟ ਅਟੈਕ ਆਇਆ ਸੀ। ਜਿਸ ਕਾਰਨ ਉਸ ਨੂੰ ਕਮਿਊਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਸ ਦੀ ਹਾਲਤ ਕਾਫੀ ਗੰ-ਭੀ- ਰ ਸੀ ਤੇ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਹੀ ਭਾਰਤੀ ਸਮੇਂ ਮੁਤਾਬਕ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ।

ਗੁਰਪ੍ਰੀਤ ਸਿੰਘ ਨੇ 8 ਸਾਲ ਅਮਰੀਕਾ ਵਿਚ ਬੁਹਤ ਜਿਆਦਾ ਮਿਹਨਤ ਕੀਤੀ। ਜਿਸ ਨੇ ਪੱਕੇ ਹੋਣ ਲਈ ਕੇਸ ਫਾਈਲ ਕੀਤਾ ਹੋਇਆ ਸੀ । ਕੇਸ ਪਾਸ ਵੀ ਹੋ ਗਿਆ ਸੀ ,ਪਰ ਅਜੇ ਉਸ ਨੂੰ ਪੱਕੇ ਪੇਪਰ ਨਹੀਂ ਮਿਲੇ ਸਨ। ਗੁਰਪ੍ਰੀਤ ਸਿੰਘ ਵਾਲੀਆ ਜਿਸ ਦਾ ਜਨਮ 1991 ਵਿਚ ਹੋਇਆ ਸੀ। ਹੁਣ ਅਮਰੀਕਾ ਦੇ ਕੈਲੇਫੋਰਨੀਆਂ ਵਿੱਚ ਰਹਿ ਰਿਹਾ ਸੀ। ਉਸ ਦੀ ਮੌਤ ਦੀ ਖਬਰ ਸੁਣ ਕੇ ਉਸਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ।