ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਸਦਕਾ ਵੱਖਰੇ ਮੁਕਾਮ ਹਾਸਲ ਕੀਤੇ ਗਏ ਹਨ। ਜਿਥੇ ਪੰਜਾਬੀਆਂ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ ਜਿਸਦੀ ਸਭ ਪਾਸੇ ਚਰਚਾ ਹੁੰਦੀ ਹੈ। ਬਹੁਤ ਸਾਰੇ ਪੰਜਾਬੀਆਂ ਵੱਲੋਂ ਮਜਬੂਰੀਵਸ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਅਤੇ ਕੁਝ ਦੇਸ਼ਾਂ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਵਿਦੇਸ਼ਾਂ ਵਿੱਚ ਗਏ ਜਦੋਂ ਇਨ੍ਹਾਂ ਪੰਜਾਬੀ ਨੌਜਵਾਨਾਂ ਨਾਲ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕਿ ਹੁਣ ਤੱਕ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਵਿੱਚ ਕਈ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਜਦੋਂ ਮਾਪਿਆਂ ਵੱਲੋਂ ਚਾਵਾਂ ਨਾਲ ਵਿਦੇਸ਼ ਭੇਜੇ ਗਏ ਪੁੱਤਰ ਬਾਰੇ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਸੂਬੇ ਇੰਡੀਆਨਾਂ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ 26 ਸਾਲਾਂ ਦਾ ਨੌਜਵਾਨ ਗੈਸ ਸਟੇਸ਼ਨ ਉੱਪਰ ਕੰਮ ਕਰਦਾ ਸੀ। ਉੱਥੇ ਹੀ ਉਹ ਜਦੋਂ ਉਹ ਆਪਣਾ ਕੰਮ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਉਸ ਉਪਰ ਹਮਲਾ ਕੀਤਾ ਗਿਆ। ਜਿਸ ਨੂੰ ਗੋਲੀ ਲੱਗਣ ਤੋਂ ਬਾਅਦ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। 26 ਸਾਲਾ ਦਾ ਇਹ ਨੌਜਵਾਨ ਰਣਜੀਤ ਸਿੰਘ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।

ਇਸ ਨੌਜਵਾਨ ਦਾ ਪਿਛੋਕੜ ਪਟਿਆਲਾ ਜਿਲੇ ਵਿੱਚ ਪਿੰਡ ਮਾਣਕਪੁਰ ਖੇੜਾ ਹੈ। ਉਥੇ ਹੀ ਇਸ ਨੌਜਵਾਨ ਦੇ ਅੰਤਿਮ ਸੰਸਕਾਰ ਵਾਸਤੇ ਸਿਮਰਨਜੀਤ ਸਿੰਘ ਵੱਲੋਂ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਕੋਲੋਂ ਮਦਦ ਦੀ ਗੁਹਾਰ ਲਾਈ ਗਈ ਹੈ। ਸਿਮਰਨਜੀਤ ਸਿੰਘ ਰਣਜੀਤ ਸਿੰਘ ਦਾ ਦੋਸਤ ਹੈ। ਉਸ ਵੱਲੋਂ ਹੀ ਇਸ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਅਮਰੀਕਾ ਚ ਜਾਲਮਾ ਨੇ ਪੰਜਾਬੀ ਨੌਜਵਾਨ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ ਦੇਖ ਨਿਕਲੀਆਂ ਗੋਰਿਆਂ ਦੀਆਂ ਧਾਹਾਂ
                                                      
                              ਤਾਜਾ ਖ਼ਬਰਾਂ                               
                              ਅਮਰੀਕਾ ਚ ਜਾਲਮਾ ਨੇ ਪੰਜਾਬੀ ਨੌਜਵਾਨ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ ਦੇਖ ਨਿਕਲੀਆਂ ਗੋਰਿਆਂ ਦੀਆਂ ਧਾਹਾਂ
                                       
                            
                                                                   
                                    Previous Postਅੰਡਰਵਿਅਰ ਅਤੇ ਬੁਨੈਣ ਪਾ ਕੇ ਰੇਲ ਚ ਸ਼ਰੇਆਮ ਘੁੰਮ ਰਿਹਾ ਸੀ MLA –  ਹੁਣ ਕਹਿੰਦਾ ਅਖੇ ਮੈਂ ਤਾਂ ਉਸ ਦਿਨ ਇਸ ਕਾਰਨ ਕੀਤਾ ਅਜਿਹਾ
                                                                
                                
                                                                    
                                    Next Postਪੰਜਾਬ ਚ ਇਥੇ ਭੂਤ ਪਿੱਛੇ ਚਲੀਆਂ ਡਾਂਗਾਂ, ਅਨੋਖੀ ਘਟਨਾ – ਮਚਿਆ ਹੜਕੰਪ
                                                                
                            
               
                            
                                                                            
                                                                                                                                            
                                    
                                    
                                    



