BREAKING NEWS
Search

ਅਮਰੀਕਾ ਚੋਣ ਨਤੀਜੇ ਅਪਡੇਟ : ਰਾਸ਼ਟਰਪਤੀ ਬਣਨ ਚ ਰਹਿ ਗਿਆ ਹੁਣ ਸਿਰਫ ਏਨਾ ਫਰਕ

ਚੋਣ ਨਤੀਜੇ ਅਪਡੇਟ

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਤੱਕ ਦੇ ਆਏ ਹੋਏ ਨਤੀਜਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਕੁੱਲ 538 ਇਲੈਕਟ੍ਰੋਲ ਵੋਟਾਂ ਵਿੱਚੋਂ 264 ਵੋਟਾਂ ਆਪਣੇ ਨਾਂ ਹਾਸਿਲ ਕਰ ਜੋਅ ਬਾਈਡਨ ਵ੍ਹਾਈਟ ਹਾਉਸ ਵਿੱਚ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕਰਨ ਲਈ ਅੱਗੇ ਚੱਲ ਰਹੇ ਹਨ।

ਉੱਥੇ ਹੀ ਦੂਜੇ ਪਾਸੇ ਡੋਨਾਲਡ ਟਰੰਪ ਨੂੰ ਹਾਲੇ ਤੱਕ 214 ਵੋਟਾਂ ਹੀ ਮਿਲੀਆਂ ਹਨ। ਅਮਰੀਕਾ ਦੇ ਅਗਲੇ ਬਣਨ ਵਾਲੇ ਰਾਸ਼ਟਰਪਤੀ ਦਾ ਫ਼ੈਸਲਾ ਬਾਕੀ ਬਚੇ 5 ਰਾਜ ਪੈਨਸਲਵੇਨੀਆ, ਜਾਰਜੀਆ, ਨੌਰਥ ਕੈਰੋਲਾਈਨਾ, ਨੇਵਾਡਾ ਅਤੇ ਅਲਾਸਕਾ ਦੇ ਉਪਰ ਟਿਕਿਆ ਹੋਇਆ ਹੈ। ਇਨ੍ਹਾਂ ਰਾਜਾਂ ਦੇ ਚੋਣ ਨਤੀਜਿਆਂ ਸੰਬੰਧੀ ਤਾਜ਼ਾ ਹਲਾਤ ਕੁਝ ਇਸ ਤਰ੍ਹਾਂ ਦੇ ਹਨ।

ਪੈਨਸਿਲਵੇਨੀਆ ਦੇ ਵਿੱਚ 20 ਇਲੈਕਟ੍ਰੋਲ ਵੋਟਾਂ ਹਨ ਜਿਨ੍ਹਾਂ ਵਿੱਚੋਂ ਮਹਿਜ਼ 6 ਵੋਟਾਂ ਹੋਰ ਪ੍ਰਾਪਤ ਕਰਕੇ ਜੋਅ ਬਾਈਡਨ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਹੁਣ ਤੱਕ ਇਸ ਰਾਜ ਵਿੱਚੋਂ ਬਾਈਡਨ 49.3 ਫੀਸਦੀ ਨਾਲ 3,267,923 ਵੋਟਾਂ ਅਤੇ ਟਰੰਪ 49.6 ਫੀਸਦੀ ਨਾਲ 3,285,965 ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਜਾਰਜੀਆ ਦੇ ਵਿੱਚ ਕੁੱਲ 16 ਇਲੈਕਟ੍ਰੋਲ ਵੋਟਾਂ ਹਨ ਜਿੱਥੇ ਦੋਵੇਂ ਉਮੀਦਵਾਰ ਲਗਭਗ ਬਰਾਬਰੀ ‘ਤੇ ਚੱਲ ਰਹੇ ਹਨ।

ਫ਼ਿਲਹਾਲ ਇਸ ਰਾਜ ਵਿੱਚੋਂ ਬਾਈਡਨ 49.4 ਫੀਸਦੀ ਨਾਲ 2,446,814 ਵੋਟਾਂ ਅਤੇ ਟਰੰਪ 49.4 ਫੀਸਦੀ ਨਾਲ 2,448,081 ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਨੌਰਥ ਕੈਰੋਲੀਨਾ 15 ਇਲੈਕਟ੍ਰੋਲ ਵੋਟ ਵਾਲਾ ਰਾਜ ਹੈ ਜਿਸ ਵਿੱਚ ਡੋਨਾਲਡ ਟਰੰਪ ਅੱਗੇ ਚੱਲ ਰਹੇ ਹਨ। ਹੁਣ ਤੱਕ ਦੀ ਗਿਣਤੀ ਅਨੁਸਾਰ ਟਰੰਪ 50.1 ਫੀਸਦੀ ਨਾਲ 2,732,084 ਵੋਟਾਂ ਅਤੇ ਬਾਈਡਨ 48.7 ਫੀਸਦੀ ਨਾਲ 2,655,384 ਵੋਟਾਂ ਹਾਸਿਲ ਕਰ ਚੁੱਕੇ ਹਨ। ਨੇਵਾਡਾ ਸਟੇਟ ਦੇ ਵਿੱਚ 6 ਇਲੈਕਟ੍ਰੋਲ ਵੋਟ ਹਨ ਜਿੱਥੇ ਬਾਈਡਨ ਅੱਗੇ ਚੱਲ ਰਹੇ ਹਨ।

ਹੁਣ ਤੱਕ ਇਸ ਰਾਜ ਵਿੱਚੋਂ ਬਾਈਡਨ 49.4 ਫੀਸਦੀ ਨਾਲ 604,251 ਵੋਟਾਂ ਅਤੇ ਟਰੰਪ 48.5 ਫੀਸਦੀ ਨਾਲ 592,813 ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਇਸ ਲਿਸਟ ਦੇ ਆਖ਼ਰੀ ਰਾਜ ਅਲਾਸਕਾ ਵਿੱਚ ਮਹਿਜ਼ 3 ਇਲੈਕਟੋਰਲ ਵੋਟਾਂ ਹਨ ਜਿੱਥੇ ਟਰੰਪ ਆਪਣੇ ਵਿਰੋਧੀ ਬਾਈਡਨ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਇੱਥੇ ਹੁਣ ਤੱਕ ਦੀ ਗਿਣਤੀ ਅਨੁਸਾਰ ਟਰੰਪ 62.1 ਫੀਸਦੀ ਨਾਲ 118,602 ਵੋਟਾਂ ਅਤੇ ਬਾਈਡਨ 33.5 ਫੀਸਦੀ ਨਾਲ 63,992 ਵੋਟਾਂ ਹਾਸਿਲ ਕਰ ਪਾਏ ਹਨ। ਜ਼ਿਕਰਯੋਗ ਹੈ ਕਿ ਟਰੰਪ ਵੋਟਾਂ ਦੀ ਗਿਣਤੀ ਨੂੰ ਰੋਕਣ ਦੀ ਮੰਗ ਉਪਰ ਅਜੇ ਵੀ ਅੜੇ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਵਿਰੋਧੀ ਡੇਮੋਕ੍ਰੇਟਿਕ ਪਾਰਟੀ ਚੋਣ ਨਤੀਜਿਆਂ ਵਿੱਚ ਧੋਖਾਧੜੀ ਕਰ ਰਹੀ ਹੈ।