ਅਚਾਨਕ ਕੋਰੋਨਾ ਨੂੰ ਠੱਲ ਪਾਉਣ ਲਈ ਇਥੇ ਲਗਾਤਾ 42 ਦਿਨਾਂ ਦਾ ਲਾਕ ਡਾਊਨ ਸਰਕਾਰ ਨੇ

ਇਥੇ ਲਗਾਤਾ 42 ਦਿਨਾਂ ਦਾ ਲਾਕ ਡਾਊਨ ਸਰਕਾਰ ਨੇ

ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ ਗਈਆਂ, ਤੇ ਉਨ੍ਹਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘਣਾ ਪਿਆ। ਬਹੁਤ ਮੁ-ਸ਼-ਕਿ- ਲ ਨਾਲ ਹੁਣ ਹਾਲਾਤਾਂ ਵਿਚ ਕੁਝ ਸੁਧਾਰ ਹੋ ਰਿਹਾ ਹੈ। ਜਿਸ ਕਾਰਨ ਸਾਰੇ ਦੇਸ਼ ਮੁੜ ਤੋਂ ਪੈਰਾਂ ਸਿਰ ਹੋਣ ਲਈ ਯਤਨ ਕਰ ਰਹੇ ਹਨ। ਸਾਰੇ ਦੇਸ਼ ਆਪਣੇ ਆਪਣੇ ਦੇਸ਼ ਦੇ ਲੋਕਾਂ ਨੂੰ ਕਰੋਨਾ ਦੇ ਨਿਯਮਾਂ ਸੰਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਮੇਂ ਸਮੇਂ ਤੇ ਅਪੀਲ ਵੀ ਕਰ ਰਹੇ ਹਨ।

ਪਰ ਹੁਣ ਯੂਰਪ ਵਿਚੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਿੱਥੇ ਸਰਕਾਰ ਵਲੋਂ ਕਰੋਨਾ ਨੂੰ ਠੱਲ੍ਹ ਪਾਉਣ ਲਈ ਫਿਰ ਤੋਂ 42 ਦਿਨਾਂ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ। ਯੂਰਪ ਦੇ ਵਿਚ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਜਿਸ ਨੂੰ ਵੇਖਦੇ ਹੋਏ ਆਇਰਲੈਂਡ ਵੱਲੋਂ ਆਪਣੇ ਦੇਸ਼ ਵਿੱਚ ਛੇ ਹਫਤਿਆਂ ਦਾ ਲਾਕ ਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ।

ਮਿਲੀ ਜਾਣਕਾਰੀ ਅਨੁਸਾਰ ਆਇਰਲੈਂਡ ਵਿਚ ਅਗਲੇ ਛੇ ਹਫ਼ਤਿਆਂ ਤਕ ਦਾ ਸਭ ਤੋ ਸਖ਼ਤ ਲਾਕਡਾਊਨ ਜਾਰੀ ਰਹੇਗਾ। ਆਇਰਲੈਂਡ ਵਿਚ ਲੌਕਡਾਊਨ ਦੌਰਾਨ 1 ਦਸੰਬਰ ਤੱਕ ਲੋਕਾਂ ਦੇ ਵੱਡੇ ਇਕੱਠ ਤੇ ਰੋਕ ਰਹੇਗੀ,ਜ਼ਿਆਦਾਤਰ ਕਾਰੋਬਾਰ ਬੰਦ ਰਹਿਣਗੇ। ਲੋਕਾਂ ਨੂੰ ਆਪਣੇ ਘਰ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਵੀ ਨਿਕਲਣ ਦੀ ਆਗਿਆ ਹੋਵੇਗੀ। ਇਸਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ।

ਆਇਰਲੈਂਡ ਦੀ ਅਬਾਦੀ ਲਗਭਗ 50 ਲੱਖ ਹੈ। ਹੁਣ ਤੱਕ ਕਰੋਨਾ ਦੇ ਲੱਗਭਗ 51 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਕਰੋਨਾ ਤੋਂ ਲੱਗਭਗ 1852 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਕਡਾਊਨ ਦੌਰਾਨ ਅੰਤਿਮ ਸੰਸਕਾਰ ਲਈ 10 ਲੋਕ ਅਤੇ ਵਿਆਹ ਲਈ 25 ਲੋਕ ਇਕੱਠੇ ਹੋ ਸਕਣਗੇ।ਇਸ ਤਰਾਂ ਹੀ ਪੱਬਾਂ, ਰੈਸਟੋਰੈਂਟਾਂ, ਅਤੇ ਕੈਫ਼ੇ ਤੋਂ ਸਿਰਫ ਡਿਲਵਰੀ ਅਤੇ ਟੇਕਵੇਅ ਸਹੂਲਤਾਂ ਉਪਲਬਧ ਹੋਣਗੀਆਂ । ਜਦਕਿ ਆਇਰਲੈਂਡ ਨੇ ਲਾਕਡਾਊਨ ਦੌਰਾਨ ਸਕੂਲ ਖੋਲਣ ਦਾ ਫ਼ੈਸਲਾ ਕੀਤਾ ਹੈ।

ਹਾਲਾਕਿ ਆਇਰਲੈਂਡ ਵਿਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਨਾਲ ਇਕ ਵੀ ਮੌਤ ਨਹੀਂ ਹੋਈ।ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ਵਿੱਚ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਅੱਧੀ ਰਾਤ ਤੋਂ ਆਇਰਲੈਂਡ ਵਿਚ ਲਾਕਡਾਊਨ ਲਾਗੂ ਹੋ ਜਾਵੇਗਾ।ਇਸ ਤੋਂ ਪਹਿਲਾਂ ਇਜ਼ਰਾਇਲ ਨੇ ਵੀ ਪਾਬੰਦੀਆਂ ਦੇ ਦੂਜੇ ਦੌਰ ਵਿੱਚ ਰਾਸ਼ਟਰੀ ਲਾਕਡਾਊਨ ਦਾ ਐਲਾਨ ਕੀਤਾ ਸੀ ।