ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਸਾਰੀ ਦੁਨੀਆਂ ਨੂੰ ਪ੍ਰਭਾਵਤ ਕਰ ਚੁੱਕੀ ਕਰੋਨਾ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਸਭ ਮੁਲਕਾਂ ਵੱਲੋਂ ਇਸ ਦੀ ਰੋਕਥਾਮ ਲਈ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ।  ਇਸ ਕਰੋਨਾ ਨੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉੱਥੇ ਹੀ ਇਸ ਦੇ ਬਚਾਅ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਦੀ ਰੋਕਥਾਮ ਲਈ ਵੈਕਸੀਨ ਦੇ ਟਰਾਇਲ ਕੀਤੇ ਗਏ ਹਨ।

ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਦਰਜ ਕੀਤਾ ਗਿਆ ਹੈ। ਇਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ ਰਾਤ ਦਾ ਕਰਫ਼ਿਊ ਲਗਾਉਣ ਦੀਆਂ ਖਬਰਾਂ ਆ ਰਹੀਆਂ ਹਨ। ਤਾਂ ਜੋ ਇਸ ਦੇ ਵਧ ਰਹੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਹੁਣ ਅਚਾਨਕ ਕਰੋਨਾ ਕਰਕੇ ਇਕ ਦੇਸ਼ ਵਿਚ 15 ਦਸੰਬਰ ਤੋਂ ਲਾਕਡਾਊਨ ਲਗਾਉਣ ਅਤੇ ਰਾਤ ਦਾ ਕਰਫਿਊ ਲਗਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਰੋਨਾ ਦੀ ਦੂਜੀ ਲਹਿਰ ਦੇ ਅਸਰ ਨੂੰ ਵੇਖਦੇ ਹੋਏ, ਬਹੁਤ ਸਾਰੇ ਦੇਸ਼ਾਂ ਵੱਲੋਂ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਫਰਾਂਸ ਵਿੱਚ ਕਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਰਾਤ ਦਾ ਕਰਫ਼ਿਊ ਤੇ ਲਾਕਡਾਊਨ ਲਗਾਉਣ ਦਾ  ਐਲਾਨ ਕੀਤਾ ਗਿਆ ਹੈ। ਜਿਸ ਨਾਲ ਵਧ ਰਹੇ ਕਰੋਨਾ ਕੇਸਾਂ ਵਿੱਚ ਕਮੀ ਆਵੇਗੀ। ਫਰਾਂਸ ਵਿੱਚ ਇਨਫੈਕਸ਼ਨ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਕਾਰਨ ਕਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਰਹੀ ਹੈ।

ਇਸ ਲਈ 15 ਦਸੰਬਰ ਤੋਂ ਕਰਫਿਊ ਲਗਾਉਣ ਦੀ ਸਖਤ ਹਦਾਇਤ ਜਾਰੀ ਕੀਤੀ ਗਈ ਹੈ। ਇਸ ਕਰਫ਼ਿਊ ਦਾ ਸਮਾਂ ਰਾਤ 9 ਵਜੇ ਦੀ ਬਜਾਏ 8 ਵਜੇ ਤੋਂ ਲਾਗੂ ਰਹੇਗਾ। ਪ੍ਰਧਾਨ ਮੰਤਰੀ ਜਿਆ ਕਾਸਟੇਕਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਮਿਊਜ਼ੀਅਮ ,ਸਿਨੇਮਾਘਰ ਅਤੇ ਸੰਸਕ੍ਰਿਤਿਕ ਸੰਸਥਾਵਾਂ ਘੱਟੋ-ਘੱਟ ਤਿੰਨ ਹਫ਼ਤਿਆਂ ਤੱਕ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਸਾਲ ਤੇ ਲਗਾਏ ਹੋਏ ਕਰਫਿਊ ਵਿਚ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇਸ਼ ਦੇ ਸਾਰੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

Home  ਤਾਜਾ ਖ਼ਬਰਾਂ  ਅਚਾਨਕ ਕੋਰੋਨਾ ਦਾ ਕਰਕੇ ਇਥੇ ਹੋ ਗਿਆ 15 ਦਸੰਬਰ ਤੋਂ ਲਾਕ ਡਾਊਨ ਅਤੇ ਕਰਫਿਊ ਦਾ ਐਲਾਨ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਸਾਵਧਾਨ : ਸੀਬੀਐਸਈ ਵਲੋਂ ਵਿਦਿਆਰਥੀਆਂ ਲਈ ਜਾਰੀ ਹੋਈ ਇਹ ਚੇਤਾਵਨੀ
                                                                
                                
                                                                    
                                    Next Postਪੰਜਾਬ :  ਆਨੰਦ ਕਾਰਜ ਕਰਵਾਉਣ ਜਾ ਰਹਿਆਂ ਨਾਲ ਵਾਪਰਿਆ ਭਾਣਾ ਹੋਇਆ ਮੌਤ ਦਾ ਤਾਂਡਵ , ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



